ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੂੰ ਚੋਣ ਲੜਨ ਲਈ ਅਯੋਗ ਘੋਸ਼ਿਤ ਕੀਤਾ

parvez musharaf

ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਅੱਜ ਅਦਾਲਤ ਵਿੱਚ ਪੇਸ਼ ਹੋਣ 'ਚ ਅਸਫਲ ਰਹਿਣ ਪਿੱਛੋਂ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੂੰ ਚੋਣ ਲੜਨ ਲਈ ਅਯੋਗ ਘੋਸ਼ਿਤ ਕਰ ਦਿੱਤਾ. 

ਮੁਸ਼ੱਰਫ ਨੇ ਉੱਤਰੀ ਜ਼ਿਲਾ ਚਿਤਰਾਲ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ . ਅਦਾਲਤ ਨੇ ਪਿਛਲੇ ਹਫਤੇ  ਮੁਸ਼ੱਰਫ ਨੂੰ ਆਮ ਚੋਣਾਂ ਲੜਨ ਦੀ ਪ੍ਰਵਾਨਗੀ ਦੇ ਦਿੱਤੀ ਸੀ . ਪੇਸ਼ਾਵਰ ਹਾਈ ਕੋਰਟ ਨੇ ਉਨ੍ਹਾਂ ਦੀ ਅਯੋਗਤਾ ਨਾਲ ਜੁੜੇ ਮਾਮਲੇ ਵਿੱਚ ਅਦਾਲਤ 'ਚ ਪੇਸ਼ ਹੋਣ ਦੀ ਸ਼ਰਤ ਰੱਖੀ ਸੀ. 

ਚੀਫ ਜਸਟਿਸ ਸਾਕਿਬ ਨਿਸਾਰ ਨੇ ਬੁੱਧਵਾਰ ਨੂੰ ਸਾਬਕਾ ਫੌਜ ਮੁਖੀ ਨੂੰ ਵੀਰਵਾਰ ਨੂੰ ਦੁਪਹਿਰ 2 ਵਜੇ ਪੇਸ਼ ਹੋਣ ਲਈ ਕਿਹਾ ਸੀ. ਸੁਣਵਾਈ ਦੌਰਾਨ ਮੁਸ਼ੱਰਫ ਦੇ ਵਕੀਲ ਕਮਰ ਅਫਜ਼ਲ ਨੇ ਅਦਾਲਤ ਨੂੰ ਦੱਸਿਆ ਕਿ  74 ਸਾਲਾ ਮੁਸ਼ੱਰਫ਼ ਲਈ ਅਦਾਲਤ 'ਚ ਤੁਰੰਤ ਆਉਣਾ ਸੰਭਵ ਨਹੀਂ ਹੈ. "ਮੈਂ ਮੁਸ਼ੱਰਫ ਨਾਲ ਗੱਲ ਕੀਤੀ ਹੈ, ਉਹ ਹੋਰ ਸਮਾਂ ਮੰਗ ਰਹੇ ਹਨ ਉਹ ਪਾਕਿਸਤਾਨ ਆਉਣ ਦੀ ਯੋਜਨਾ ਬਣਾ ਚੁੱਕੇ ਸਨ ਪਰ ਈਦ ਦੀਆਂ ਛੁੱਟੀਆਂ ਅਤੇ ਬੀਮਾਰੀ ਕਾਰਨ ਉਹ ਤੁਰੰਤ ਯਾਤਰਾ ਨਹੀਂ ਕਰ ਸਕਦੇ. "

ਜੱਜ ਨੇ ਕਿਹਾ, "ਠੀਕ ਹੈ, ਅਸੀਂ ਅਦਾਲਤ ਦੀ ਸੁਣਵਾਈ ਨੂੰ ਅਨਿਸ਼ਚਿਤ ਸਮੇਂ ਤੱਕ ਮੁਲਤਵੀ ਕਰ ਦਿਆਂਗੇ, ਇਹ ਤੁਹਾਡੀ ਇੱਛਾ 'ਤੇ ਹੈ, ਅਗਲੀ ਸੁਣਵਾਈ ਉਦੋਂ ਹੋਵੇਗੀ ਜਦੋਂ ਪਟੀਸ਼ਨਰ ਇਸ ਦੇ ਲਈ ਤਿਆਰ ਹੋ ਜਾਵੇਗਾ.ਪਰ ਮੁਸ਼ੱਰਫ ਸ਼ਰਤ ਅਨੁਸਾਰ ਪਰਵੇਜ਼ ਮੁਸ਼ੱਰਫ ਦੇ ਚੋਣਾਂ ਲੜਨ ਦੀ ਮਨਜ਼ੂਰੀ ਵਾਪਸ ਲੈਣ ਦਾ ਹੁਕਮ ਦਿੱਤਾ ਜਾਂਦਾ ਹੈ. 

ਇਸ ਤੋਂ ਪਹਿਲਾਂ ਮੁਸ਼ੱਰਫ ਦੇ ਆਲ ਪਾਕਿਸਤਾਨ ਮੁਸਲਿਮ ਲੀਗ (ਏਪੀਐੱਮਐੱਲ) ਨੇ ਟਵਿੱਟਰ 'ਤੇ ਕਿਹਾ ਸੀ ਕਿ "ਉਨ੍ਹਾਂ ਦੀ ਵਾਪਸੀ ਦੀ ਤਿਆਰੀ ਆਖ਼ਰੀ ਪੜਾਅ' ਤੇ ਹੈ" .ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਦੀ ਘੋਸ਼ਣਾ ਤੋਂ ਕੁਝ ਘੰਟਿਆਂ ਬਾਅਦ ਯੋਜਨਾ ਕਿਉਂ ਬਦਲ ਗਈ.  ਮੁਸ਼ਰਫ ਮਾਰਚ  2016 ਤੋਂ ਦੁਬਈ  'ਚ ਰਹਿ ਰਹੇ ਹਨ ਤੇ ਪਾਕਿਸਤਾਨ ਚ ਉਨ੍ਹਾਂ ਖਿਲਾਫ ਕਈ ਕੇਸ ਦਰਜ ਹਨ. 

ਸਾਬਕਾ ਰਾਸ਼ਟਰਪਤੀ ਨੂੰ ਮਾਰਚ  2014 ਵਿੱਚ ਦੇਸ਼ 'ਚ ਐਮਰਜੈਂਸੀ ਲਾਗੂ ਕਰਨ ਤੇ ਦੇਸ਼-ਧ੍ਰੋਹ ਦੇ ਦੋਸ਼ਾਂ  'ਚ ਦੋਸ਼ੀ ਪਾਇਆ ਗਿਆ ਸੀ . ਪਾਕਿਸਤਾਨ ਚ ਅਜਿਹੇ  ਕੇਸਾਂ  'ਚ ਮੌਤ ਦੀ ਸਜ਼ਾ ਜਾਂ ਉਮਰ ਕੈਦ ਵੀ ਸੁਣਾਈ ਜਾ ਸਕਦੀ ਹੈ. ਮੁਸ਼ੱਰਫ ਨੇ ਅਦਾਲਤ  'ਚ ਪੇਸ਼ ਹੋਣ ਤੇ ਵਾਪਸ ਆਉਣ ਲਈ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ.

1999 ਤੋਂ  2008 ਤਕ ਪਾਕਿਸਤਾਨ ਉੱਤੇ ਰਾਜ ਕਰਨ ਵਾਲੇ ਮੁਸ਼ੱਰਫ਼ ਨੂੰ ਬੇਨਜ਼ੀਰ ਭੁੱਟੋ ਕਤਲ ਕੇਸ 'ਚ ਭਗੌੜਾ ਕਰਾਰ ਦਿੱਤਾ ਗਿਆ ਹੈ . 2013 ' ਪੇਸ਼ਾਵਰ ਹਾਈ ਕੋਰਟ ਨੇ ਉਨ੍ਹਾਂ ਨੂੰ ਜੀਵਨ ਭਰ ਲਈ  ਚੋਣਾਂ ਲ ੜਨ ਤੋਂਅਯੋਗ ਕਰਾਰ ਦਿੱਤਾ ਸੀ.  ਹੁਣ ਕੋਰਟ ਨੇ ਅਯੋਗਤਾ ਦੇ ਵਿਰੁੱਧ  ਦਰਜ ਅਪੀਲ ਵੀ ਖਾਰਜ ਕਰ ਦਿੱਤੀ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistan court bars parvez mushraf from contesting polls