ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਦਿੱਤੀ ਹਵਾਈ ਖੇਤਰ ’ਚੋਂ ਮੋਦੀ ਦੇ ਜਹਾਜ਼ ਨੂੰ ਜਾਣ ਦੀ ਆਗਿਆ

ਪਾਕਿ ਨੇ ਦਿੱਤੀ ਹਵਾਈ ਖੇਤਰ ’ਚੋਂ ਮੋਦੀ ਦੇ ਜਹਾਜ਼ ਨੂੰ ਜਾਣ ਦੀ ਆਗਿਆ

ਪਾਕਿਸਤਾਨ ਨੇ ਕਿਰਗਿਜਸਤਾਨ ਦੇ ਵਿਸ਼ਕੇਕ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ ਵਿਚੋਂ ਉਡਾਨ ਭਰ ਦੇਣ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਐਸਸੀਓ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਬਿਸ਼ਕੇਕ ਜਾਣਾ ਹੈ।

 

ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਪਾਕਿਸਤਾਨੀ ਹਵਾਈ ਖੇਤਰ ਤੋਂ ਬਿਸ਼ਕੇਕ ਜਾਣ ਲਈ ਭਾਰਤ ਸਰਕਾਰ ਦੀ ਅਪੀਲ ਉਤੇ ਮਨਜ਼ੂਰੀ ਦੇ ਦਿੱਤੀ ਹੈ। ਸਾਰੀਆਂ ਸਰਕਾਰੀ ਕਾਰਵਾਈਆਂ ਪੂਰੀਆਂ ਹੋਣ ਬਾਅਦ ਭਾਰਤ ਸਰਕਾਰ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇਗਾ। ਭਾਰਤ ਨੇ ਐਤਵਾਰ ਨੂੰ ਪਾਕਿਸਤਾਨ ਨੂੰ ਅਪੀਲ ਕੀਤੀ ਸੀ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਕਿਰਗਿਜਸਤਾਨ ਦੇ ਬਿਸ਼ਕੇਕ ਲਈ ਆਪਣੇ ਹਵਾਈ ਖੇਤਰ ਤੋਂ ਨਿਕਲਣ ਦੇਵੇ।

 

ਮੋਦੀ ਬਿਸ਼ਕੇਕ ਵਿਚ 13 ਜੂਨ ਅਤੇ 14 ਜੂਨ ਨੂੰ ਸੰਘਾਈ ਸਹਿਯੋਗ ਸੰਗਠਨ (ਐਸਸੀਓ) ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਜਾਣਗੇ। ਪਾਕਿਸਤਾਨ ਨੇ ਬਾਲਾਕੋਟ ਵਿਚ ਜੈਸ਼ ਏ ਮੁਹੰਮਦ ਦੇ ਅੱਤਵਾਦੀ ਕੈਂਪ ਉਤੇ ਭਾਰਤੀ ਹਵਾਈ ਸੈਨਾ ਦੇ ਹਮਲੇ ਬਾਅਦ 26 ਫਰਵਰੀ ਨੂੰ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan decides to let Prime Minister Modi plane fly over its airspace to SCO summit