ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲਿਆਂਵਾਲਾ ਬਾਗ ਕਤਲੇਆਮ ਲਈ ਮੁਆਫੀ ਮੰਗੇ ਬ੍ਰਿਟੇਨ ਸਰਕਾਰ : ਪਾਕਿ

ਜਲਿਆਂਵਾਲਾ ਬਾਗ ਕਤਲੇਆਮ ਲਈ ਮੁਆਫੀ ਮੰਗੇ ਬ੍ਰਿਟੇਨ ਸਰਕਾਰ : ਪਾਕਿ

ਪਾਕਿਸਤਾਨ ਨੇ ਇਸ ਮੰਗ ਦਾ ਸਮਰਥਨ ਕੀਤਾ ਕਿ ਬ੍ਰਿਟਿਸ਼ ਸਰਕਾਰ 1919 ਦੇ ਜਲਿਆਂਵਾਲੇ ਬਾਗ ਅਤੇ ਬੰਗਾਲ ਦੇ ਅਕਾਲ ਲਈ ਜ਼ਰੂਰ ਮੁਆਫੀ ਮੰਗੇ। ਇਹ ਮੰਗ ਜਲਿਆਂਵਾਲਾ ਬਾਗ ਦੇ ਕਤਲੇਆਮ ਦੀ 100ਵੀਂ ਬਰਸੀ ਤੋਂ ਪਹਿਲਾਂ ਕੀਤੀ ਗਈ ਹੈ। ਜਲਿਆਂਵਾਲਾ ਬਾਗ ਕਤਲੇਆਮ ਨੂੰ ਲੈ ਕੇ ਬ੍ਰਿਟੇਨ ਸਰਕਾਰ ਦੇ ਮੁਆਫੀ ਮੰਗਣ ਦੀ ਮੰਗ ਦਾ ਟਵੀਟਰ ਉਤੇ ਸਮਰਥਨ ਕਰਦੇ ਹੋਏ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਇਹ ਵੀ ਕਿਹਾ ਕਿ ਬ੍ਰਿਟੇਨ ਕੋਹੀਨੂਰ ਹੀਰਾ ਲਾਹੌਰ ਅਜਾਇਬ ਘਰ ਨੂੰ ਜ਼ਰੂਰ ਵਾਪਸ ਕਰੇ।

 

ਉਨ੍ਹਾਂ ਕਿਹਾ ਕਿ ਇਸ ਮੰਗ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹਾਂ ਕਿ ਬ੍ਰਿਟਿਸ ਸਮਰਾਜ ਜਲਿਆਂਵਾਲਾ ਬਾਗ ਕਤਲੇਆਮ ਅਤੇ ਬੰਗਾਲ ਦੀ ਅਕਾਲ ਲਈ ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਤੋਂ ਜ਼ਰੂਰ ਮੁਆਫੀ ਮੰਗੇ–ਇਹ ਤ੍ਰਾਸਦੀ ਬ੍ਰਿਟੇਨ ਦੇ ਚੇਹਰੇ ਉਤੇ ਧੱਬਾ ਹੈ।  ਪਾਕਿਸਤਾਨ ਮੰਤਰੀ ਦਾ ਬਿਆਨ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੇਰੇਸਾ ਮੇ ਦੇ ਜਲਿਆਂਵਾਲਾ ਬਾਗ ਕਤਲੇਆਮ ਨੂੰ ਬ੍ਰਿਟਿਸ਼ ਭਾਰਤੀ ਇਤਿਹਾਸ ਦਾ ‘ਸ਼ਰਮਨਾਕ ਧੱਬਾ’ ਦੱਸਣ ਦੇ ਇਕ ਦਿਨ ਬਾਅਦ ਆਇਆ ਹੈ। ਹਾਲਾਂਕਿ, ਉਨ੍ਹਾਂ ਅਧਿਕਾਰਤ ਤੌਰ ਉਤੇ ਇਸ ਘਟਨਾ ਲਈ ਮੁਆਫੀ ਨਹੀਂ ਮੰਗੀ।

 

ਜਲਿਆਂਵਾਲਾ ਬਾਗ ਕਤਲੇਆਮ ਦੀ ਘਟਨਾ 13 ਅਪ੍ਰੈਲ 1919 ਵਿਚ ਵਿਸਾਖੀ ਵਾਲੇ ਦਿਨ ਹੋਈ ਸੀ, ਜਦੋਂ ਕਰਨਲ ਆਰ ਡਾਇਰ ਦੀ ਅਗਵਾਈ ਵਿਚ ਬ੍ਰਿਟਿਸ ਭਾਰਤੀ ਸੈਨਿਕਾਂ ਨੇ ਅਜ਼ਾਦੀ ਦੇ ਸਮਰਥਨ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਉਤੇ ਗੋਲੀਆਂ ਚਲਾਈਆਂ ਸਨ। 1943–44 ਵਿਚ ਬੰਗਾਲ ਵਿਚ ਪਏ ਅਕਾਲ ਵਿਚ ਤਕਰੀਬਨ 30 ਲੱਖ ਲੋਕਾਂ ਦੀ ਮੌਤ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Demand UK Govt Apology for 1919 Jallianwala Bagh Mass Killing