ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੇ ਸਾਊਦੀ ਦੌਰੇ ਲਈ ਪਾਕਿ ਨਹੀਂ ਖੋਲ੍ਹੇਗਾ ਆਪਣਾ ਹਵਾਈ ਖੇਤਰ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਊਦੀ ਅਰਬ ਦੀ ਯਾਤਰਾ ਲਈ ਪਾਕਿ ਹਵਾਈ ਖੇਤਰ ਦੀ ਵਰਤੋਂ ਕਰਨ ਲਈ ਭਾਰਤ ਦੀ ਬੇਨਤੀ ਨੂੰ ਉਸ ਨੇ ਠੁਕਰਾ ਦਿੱਤਾ ਹੈ। ਪਾਕਿਸਤਾਨ ਮੀਡੀਆ ਵਿੱਚ ਐਤਵਾਰ ਨੂੰ ਇਸ ਬਾਰੇ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਇਸ ਸਬੰਧ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੂੰ ਲਿਖਤੀ ਜਾਣੂ ਕਰਵਾਉਗੇ।

 

ਵਿਦੇਸ਼ ਦਫ਼ਤਰ ਵੱਲੋਂ ਅੱਜ (ਐਤਵਾਰ, 27 ਅਕਤੂਬਰ) ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਜੰਮੂ ਕਸ਼ਮੀਰ ਵਿੱਚ ਭਾਰਤ ਸੁਰੱਖਿਆ ਬਲਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਪਾਕਿਸਤਾਨ ਦੇ ਕਾਲੇ ਦਿਵਸ ਨੂੰ ਮਨਾਉਣ ਲਈ ਇਕਜੁਟਤਾ ਕਾਰਨ ਲਿਆ ਗਿਆ ਹੈ।

 

ਭਾਰਤ ਅਤੇ ਸਾਊਦੀ ਅਰਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ 28 ਅਕਤੂਬਰ ਤੋਂ ਸ਼ੁਰੂ ਹੋ ਰਹੀ ਖਾੜੀ ਦੇਸ਼ ਦੀ ਦੋ ਦਿਵਸ ਯਾਤਰਾ ਦੌਰਾਨ ਤੇਲ ਅਤੇ ਗੈਸ, ਨਵਿਆਉਣਯੋਗ ਊਰਜਾ ਅਤੇ ਸ਼ਹਿਰੀ ਹਵਾਬਾਜ਼ੀ ਸਮੇਤ ਵੱਖ-ਵੱਖ ਪ੍ਰਮੁੱਖ ਖੇਤਰਾਂ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਹਿਮ ਸਮਝੌਤਿਆਂ 'ਤੇ ਦਸਤਖ਼ਤ ਕਰਨਗੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan denies use of its airspace to PM Modi Saudi Arabia Visit