ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਗਰੀਬੀ `ਚੋਂ ਨਿਕਲਣ ਲਈ ਲਭ ਰਿਹਾ ਨਵੇਂ ਤਰੀਕੇ

ਪਾਕਿ ਗਰੀਬੀ `ਚੋਂ ਨਿਕਲਣ ਲਈ ਲਭ ਰਿਹਾ ਨਵੇਂ ਤਰੀਕੇ

ਕਰਜ਼ੇ ਦੇ ਸੰਕਟ ਨਾਲ ਘਿਰਿਆ ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਤੋਂ ਮਿਲਣ ਵਾਲੀ ਬੇਲਆਉਟ ਪੈਕੇਜ਼ ਤੋਂ ਬਚਣ ਲਈ ਪਨੀਰ, ਲਗਜਰੀ ਕਾਰਾਂ ਅਤੇ ਸਮਾਰਟ ਫੋਨ ਦੇ ਆਯਾਤ `ਤੇ ਪਾਬੰਦੀ ਲਗਾਉਣ ਦੀ ਤਿਆਰੀ `ਚ ਹੈ।


ਪਾਕਿਸਤਾਨ ਦੀ ਆਰਥਿਕ ਹਾਲਾਤ `ਚ ਸੁਧਾਰ ਲਈ ਹਾਲ ਹੀ `ਚ ਇਕ ਮੀਟਿੰਗ ਹੋਈ ਸੀ। ਵਿੱਤ ਮੰਤਰੀ ਅਸਦ ਕੁਮਾਰ ਦੀ ਪ੍ਰਧਾਨਗੀ ਵਾਲੀ ਇਸ ਮੀਟਿੰਗ `ਚ ਹਾਲ `ਚ ਬਣਾਈ ਗਈ ਆਰਥਿਕ ਸਲਾਹਕਾਰ ਪਰਿਸ਼ਦ (ਈਏਸੀ) ਦੇ ਮੈਂਬਰ ਹਾਜ਼ਰ ਸਨ। ਆਯਾਤ ਘਟਾਉਣ ਅਤੇ ਨਿਰਯਾਤ ਵਧਾਉਣ ਲਈ ਕਈ ਵਿਚਾਰਾਂ `ਤੇ ਚਰਚਾ ਕੀਤੀ ਗਈ, ਪ੍ਰੰਤੂ ਫਿਲਹਾਲ ਕੋਈ ਨਤੀਜਾ ਨਹੀਂ ਨਿਕਲਿਆ। ਪ੍ਰਧਾਨ ਮੰਤਰੀ ਬਣਨ ਦੇ ਬਾਅਦ ਇਮਰਾਨ ਖਾਨ ਨੇ ਸਾਫ ਕੀਤਾ ਕਿ ਉਨ੍ਹਾਂ ਨੂੰ ਦੂਜਿਆ `ਤੇ ਨਿਰਭਰ ਰਹਿਣ ਦੀ ਆਦਤ ਠੀਕ ਨਹੀਂ ਲਗਦੀ।


ਇਸ ਕਾਰਨ ਈਏਸੀ ਦੀ ਮੀਟਿੰਗ ਦਾ ਮੁੱਖ ਉਦੇਸ਼ ਬੇਲਆਉਟ ਪੈਕੇਜ਼ ਤੋਂ ਬਚਣ ਦਾ ਰਾਹ ਲੱਭਣਾ ਸੀ। ਮੀਟਿੰਗ `ਚ ਮੌਜੂਦ ਯੂਨੀਵਰਸਿਟੀ ਪ੍ਰੋਫੈਸਰ ਅਸ਼ਫਾਕ ਹਸਨ ਨੇ ਦੱਸਿਆ ਕਿ ਮੀਟਿੰਗ `ਚ ਪਨੀਰ, ਕਾਰ, ਮੋਬਾਇਲ ਅਤੇ ਕੁਝ ਫਲਾਂ ਦੇ ਆਯਾਤ `ਤੇ ਇਕ ਸਾਲ ਤੱਕ ਪਾਬੰਦੀ ਲਗਾਉਣ `ਤੇ ਗੱਲ ਹੋਈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਕਰੀਬ 4 ਤੋਂ 5 ਅਰਬ ਡਾਲਰ ਬਚ ਸਕਦੇ ਹਨ। ਇਸ ਵਿਚ ਨਿਰਯਾਤ ਨੂੰ 2 ਅਰਬ ਡਾਲਰ ਹੋਰ ਵਧਾਉਣ ਦਾ ਵਿਚਾਰ ਹੈ।

 

14 ਵਾਰ ਬੇਲਆਉਟ ਪੈਕੇਜ ਲੈ ਚੁੱਕਿਆ ਹੈ ਪਾਕਿ


ਪਾਕਿਸਤਾਨ ਦੇ ਚਾਲੂ ਖਾਤੇ ਦਾ ਘਾਟਾ ਲਗਾਤਾਰ ਵਧ ਰਿਹਾ ਹੈ। ਇਸੇ `ਚ ਪਾਕਿਸਤਾਨ ਦੇ ਡਿੱਗਦੇ ਨਿਰਯਾਤ ਅਤੇ ਵਧਦੇ ਆਯਾਤ ਦੇ ਕਾਰਨ ਉਥੇ ਡਾਲਰ ਦੀ ਕਮੀ ਹੋ ਗਈ ਸੀ ਅਤੇ ਇਸ ਦੀ ਸਥਾਨਕ ਕਰੰਸੀ `ਤੇ ਦਬਾਅ ਬਣ ਰਿਹਾ ਸੀ। ਨਾਲ ਹੀ ਚਾਲੂ ਖਾਤੇ ਦਾ ਘਾਟਾ ਜੂਨ 30 ਤੱਕ 40 ਫੀਸਦੀ ਤੱਕ ਵਧਕੇ 18 ਅਰਬ ਡਾਲਰ ਤੱਕ ਪਹੁੰਚ ਗਿਆ ਸੀ। ਇਸ ਕਾਰਨ ਇਮਰਾਨ ਖਾਨ ਦੇ ਸਹੁੰ ਚੁਕਣ ਤੋਂ ਪਹਿਲਾਂ ਹੀ ਅਰਥ ਸ਼ਾਸਤਰੀ ਅਨੁਮਾਨ ਲਗਾ ਰਹੇ ਸਨ ਕਿ ਉਹ ਪ੍ਰਧਾਨ ਮੰਤਰੀ ਬਣਦੇ ਹੀ ਆਈਐਮਐਫ ਤੋਂ ਬੇਲਆਉਟ ਪੈਕੇਜ ਦੀ ਮੰਗ ਕਰਨਗੇ, ਪ੍ਰੰਤੁ ਹੋਇਆ ਇਸਦੇ ਉਲਟ। ਪਾਕਿਸਤਾਨ ਇਸ ਤੋਂ ਪਹਿਲਾਂ 14 ਵਾਰ (1980 ਤੋਂ ਹੁਣ ਤੱਕ) ਬੇਲਆਊਟ ਪੈਕੇਜ ਲੈ ਚੁੱਕਿਆ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan economy going worst will adopt ways to overcome poverty