ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਮਹਿੰਗਾਈ ਦੀ ਮਾਰ : 30 ਰੁਪਏ ਦਾ ਸੰਤਰਾ, 120 ਦਾ ਦੁੱਧ

ਪਾਕਿ ’ਚ ਮਹਿੰਗਾਈ ਦੀ ਮਾਰ : 30 ਰੁਪਏ ਦਾ ਸੰਤਰਾ, 120 ਦਾ ਦੁੱਧ

ਗੁਆਂਢੀ ਦੇਸ਼ ਪਾਕਿਸਤਾਨ ਦੇ ਆਮ ਲੋਕ ਫਲ, ਸਬਜ਼ੀ ਅਤੇ ਦੁੱਧ ਨੂੰ ਤਰਸ ਰਹੇ ਹਨ। ਪਾਕਿਸਤਾਨ ਦੀ ਮੁਦਰਾ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ ਉਤੇ ਆ ਗਈ, ਮਹਿੰਗਾਈ ਆਪਣੇ ਰਿਕਾਰਡ ਪੱਧਰ ਉਤੇ ਪਹੁੰਚ ਗਈ, ਜਿਸ ਦੇ ਚਲਦਿਆਂ ਉਥੇ ਇਕ ਦਰਜਨ ਸੰਤਰੇ 360 ਰੁਪਏ ਤੇ ਉਥੇ ਨਿੰਬੂ ਅਤੇ ਸੇਬ 400 ਰੁਪਏ ਕਿਲੋ ਵਿਕ ਰਹੇ ਹਨ।

 

ਪਾਕਿਸਤਾਨ ਵਿਚ ਉਰ ਓ ਕੁਰੈਸ਼ੀ ਨਾਮ ਦੇ ਇਕ ਵਿਅਕਤੀਨੇ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਟਵੀਟ ਕੀਤੀਆਂ ਹਨ। ਕੁਰੈਸ਼ੀ ਮੁਤਾਬਕ, ਪਾਕਿਸਾਤਨ ਵਿਚ ਹੁਣ ਫਲ ਅਤੇ ਸਬਜ਼ੀ ਖਾਣਾ ਆਮ ਲੋਕਾਂ ਦੇ ਬਸ ਵਿਚ ਨਹੀਂ ਹੈ। ਉਥੇ 360 ਰੁਪਏ ਦਰਜਨ ਸਤਰੇ, 150 ਰੁਪਏ ਦਰਜਨ ਕੇਲੇ, ਨਿੰਬੂ ਅਤੇ ਸੇਬ 400 ਰੁਪਏ ਕਿਲੋਗ੍ਰਾਮ ਵਿਕ ਰਹੇ ਹਨ। ਉਥੇ ਮਟਨ ਦਾ ਭਾਅ 1100 ਰੁਪਏ ਕਿਲੋ ਤੇ ਚਿਕਨ 320 ਰੁਪਏ ਕਿਲੋ ਪਹੁੰਚ ਗਿਆ ਹੈ, ਜਦੋਂ ਕਿ ਇਕ ਲੀਟਰ ਦੁੱਧ ਲਈ 120 ਰੁਪਏ ਦੇਣੇ ਪੈ ਰਹੇ ਹਨ।

ਰਾਜਨੀਤਿਕ ਪਾਰਟੀਆਂ ਨੇ ਰੀਟਵੀਟ ਕੀਤਾ :

ਕੁਰੈਸ਼ੀ ਦੇ ਇਸ ਟਵੀਟ ਨੂੰ ਲੈ ਕੇ ਜੰਮਕੇ ਟ੍ਰੋਲ ਕਰ ਰਹੇ ਹਨ। ਉਥੇ ਭਾਰਤ ਵਿਚ ਭਾਜਪਾ ਸਮੇਤ ਕਈ ਰਾਜਨੀਤਿਕ ਪਾਰਟੀਆਂ ਨੇ ਇਸ ਨੂੰ ਰੀਟਵੀਟ ਕੀਤਾ ਹੈ। ਪਾਜ਼ਿਟਿਵ ਮੀਡੀਆ ਕਮਿਊਨੀਕੇਸ਼ਨ ਦੇ ਸੀਈਓ ਕੁਰੈਸ਼ੀ ਦੇ ਟਵੀਟ ਉਤੇ ਦੋ ਲੱਖ ਤੋਂ ਜ਼ਿਆਦਾ ਦੇਖਣ ਵਾਲੇ ਹਨ।

ਪਾਕਿਸਤਾਨ ਸਰਕਾਰ ਦੀ ਪਿਛਲੇ ਹਫਤੇ ਹੀ ਅੰਤਰਰਾਸ਼ਟਰੀ ਮੁਦਰਾਕੋਸ਼ (ਆਈਐਮਐਫ) ਨਾਲ ਤੇ ਅਰਬ ਡਾਲਰ ਦੇ ਰਾਹਤ ਪੈਕੇਜ ਉਤੇ ਸ਼ੁਰੂਆਤੀ ਸਹਿਮਤੀ ਬਣੀ ਹੈ। ਆਈਐਮਐਫ ਡੀਲ ਹੋਣ ਦੇ ਚਾਰ ਦਿਨ ਬਾਅਦ ਹੀ ਪਾਕਿਸਤਾਨੀ ਅਰਥ ਵਿਵਸਥਾ ਡਗਮਗਾਤੀ ਦਿਖ ਰਹੀ ਹੈ। ਸ਼ੁੱਕਰਵਾਰ ਨੂੰ ਪਾਕਿਸਤਾਨੀ ਰੁਪਏ ਡਾਲਰ ਦੇ ਮੁਕਾਬਲੇ 148 ਰੁਪਏ ਪ੍ਰਤੀ ਡਾਲਰ ਉਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਰੁਪਏ ਇਸੇ ਹਫਤੇ 141 ਪ੍ਰਤੀ ਡਾਲਰ ਤੱਕ ਆਇਆ ਸੀ।

ਮਹਿੰਗਾਈ ਦਾ ਕਾਰਨ :

ਆਈਐਮਐਫ ਨਾਲ ਸ਼ੁਰੂਆਤੀ ਕਰਾਰ ਵਿਚ ਪਾਕਿਸਤਾਨ ਨੇ ਬਾਜ਼ਾਰ ਆਧਾਰਿਤ ਵਿਨਿਯਮ ਦਰ ਦਾ ਪਾਲਣ ਕਰਨ ਦੀ ਸਹਿਮਤੀ ਦਿੱਤੀ ਸੀ। ਪਾਕਿਸਤਾਨ ਰੁਪਏ ਦੀ ਇਸ ਗਿਰਾਵਟ ਨੂੰ ਆਈਐਮਐਫ ਦੀ ਬਾਜ਼ਾਰ ਆਧਾਰਿਤ ਵਿਨਿਯਮ ਦਰ ਦੀਆਂ ਸ਼ਰਤਾਂ ਦਾ ਹੀ ਨਤੀਜਾ ਮੰਨਿਆ ਜਾ ਰਿਹਾ ਹੈ। ਫਿਲਹਾਲ ਪਾਕਿਸਤਾਨ ਦਾ ਕੇਂਦਰੀ ਬੈਂਕ ਵਿਨਿਯਮ ਦਰਾਂ ਨੂੰ ਕੰਟਰੋਲ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan economy worsen oranges 30 rupee piece milk 120 rupee Litre mutton of Rs 1100 per kg