ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ : ਕਸ਼ਮੀਰ ਮਸਲਾ ਗੱਲਬਾਤ ਰਾਹੀਂ ਹੱਲ ਕਰਾਂਗੇ : ਇਮਰਾਨ ਖਾਨ

22 ਸਾਲ ਦੀ ਮਿਹਨਤ ਰੰਗ ਲਿਆਈ : ਇਮਰਾਨ ਖਾਨ

ਪਾਕਿਸਤਾਨ ਚੋਣ ਦੇ ਨਤੀਜੇ `ਚ ਸਭ ਤੋਂ ਵੱਡੀ ਪਾਰਟੀ ਬਣਨ ਬਾਅਦ ਪਾਕਿਸਤਾਨ ਤਹਰੀਕ ਏ ਇਨਸਾਫ (ਪੀਟੀਆਈ) ਦੇ ਪ੍ਰਧਾਨ ਇਮਰਾਨ ਖਾਨ ਨੇ ਅੱਜ ਕਿਹਾ ਕਿ ਉਹ ਦੇਸ਼ ਲਈ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਇਨ੍ਹਾਂ ਚੋਣਾਂ ਨੂੰ ਇਤਿਹਾਸਕ ਜਿੱਤ ਕਰਾਰ ਦਿੱਤਾ।

 

ਪੀਟੀਆਈ ਪ੍ਰਧਾਨ ਨੇ ਅੱਗੇ ਕਿਹਾ ਕਿ ਕਸ਼ਮੀਰ ਮੁੱਦਾ ਕਾਫੀ ਸਮੇਂ ਤੋਂ ਚਲ ਰਿਹਾ ਹੈ। ਸਾਨੂੰ ਕਸ਼ਮੀਰ ਮਾਮਲਾ ਬੈਠਕੇ ਹੱਲ ਕਰਨਾ ਚਾਹੀਦਾ ਹੈ। ਜੇਕਰ ਭਾਰਤ ਇਸ ਲਈ ਤਿਆਰ ਹੈ ਤਾਂ ਅਸੀਂ ਗੱਲਬਾਤ ਰਾਹੀਂ ਇਸ ਮੁੱਦੇ ਨੂੰ ਹੱਲ ਕਰ ਸਕਦੇ ਹਾਂ। ਇਹ ਉਪ ਮਹਾਂਦੀਪ ਲਈ ਵੀ ਚੰਗਾ ਹੋਵੇਗਾ।


ਇਮਰਾਨ ਖਾਨ ਨੇ ਆਪਣੇ ਸੰਬੋਧਨ `ਚ ਕਿਹਾ ਕਿ ਪਹਿਲਾਂ ਹੁਕਮਰਾਨ ਆਪਣੇ ਆਪ `ਤੇ ਖਰਚ ਕਰਦੇ ਸਨ। ਅੱਜ ਤੋਂ ਇਹ ਨਹੀਂ ਹੋਵੇਗਾ। ਅਸੀਂ ਸਾਦਗੀ ਨਾਲ ਰਹਾਂਗੇ, ਇੰਨੇ ਵੱਡੇ ਪ੍ਰਧਾਨ ਮੰਤਰੀ ਘਰ ਵਿਚ ਨਹੀਂ, ਛੋਟੀ ਜੀ ਥਾਂ ਦੇਖਾਂਗੇ ਕੋਈ। ਮੈਂ ਲੋਕਾਂ ਦੇ ਟੈਕਸ ਦੀ ਰਾਖੀ ਕਰੂੰਗਾ।


ਉਨ੍ਹਾਂ ਅੱਗੇ ਕਿਹਾ ਕਿ ਮੈਂ ਉਨ੍ਹਾਂ ਪਾਕਿਸਤਾਨੀਆਂ ਵਿਚੋਂ ਇਕ ਹਾਂ ਜੋ ਭਾਰਤ ਨਾਲ ਚੰਗਾ ਰਿਸ਼ਤਾ ਚਾਹੁੰਦੇ ਹਨ।ਜੇਕਰ ਅਸੀਂ ਗਰੀਬੀ ਤੋਂ ਮੁਕਤੀ ਚਾਹੁੰਦੇ ਹਾਂ ਤਾਂ ਰਿਸ਼ਤੇ ਸੁਧਾਰਨ ਦੀ ਜ਼ਰੂਰਤ ਹੈ।
ਇਮਰਾਨ ਖਾਨ ਨੇ ਕਿਹਾ ਕਿ 22 ਸਾਲ ਦੀ ਮਿਹਨਤ ਰੰਗ ਲਿਆਈ ਹੈ। ਪਾਕਿਸਤਾਨ ਦੀ ਜਨਤਾ ਨੇ ਹੁਣ ਸੇਵਾ ਦਾ ਮੌਕਾ ਦਿੱਤਾ ਹੈ। ਇਸ ਚੋਣ `ਚ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਇਨ੍ਹਾਂ ਕੁਰਬਾਨੀਆਂ ਨੂੰ ਬੇਕਾਰ ਨਹੀਂ ਜਾਣ ਦਿੱਤਾ ਜਾਵੇਗਾ।


ਉਨ੍ਹਾਂ ਕਿਹਾ ਕਿ ਮੇਰੀ ਪਾਰਟੀ ਅੱਤਵਾਦੀ ਹਮਲਿਆਂ ਤੋਂ ਵੀ ਨਹੀਂ ਡਰੀ। ਉਨ੍ਹਾਂ ਕਿਹਾ ਕਿ ਮੈਂ ਇਨਸਾਨੀਅਤ ਦਾ ਪਾਕਿਸਤਾਨ ਬਣਾਉਣਾ ਚਾਹੁੰਦਾ ਹਾਂ। ਇਨਸਾਨੀਅਤ ਦਾ ਰਾਜ ਕਾਇਮ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਕਮਜੋਰਾਂ ਨੂੰ ਉਪਰ ਚੁੱਕਣ ਦਾ ਕੰਮ ਕਰਾਂਗਾ।


ਪੀਟੀਆਈ ਦੇ ਪ੍ਰਧਾਨ ਨੇ ਕਿਹਾ ਕਿ 45 ਫੀਸਦੀ ਬੱਚਿਆਂ ਦਾ ਵਿਕਾਸ ਠੀਕ ਨਹੀਂ ਹੋਇਆ। ਢਾਈ ਕਰੋੜ ਸਕੂਲ ਤੋਂ ਬਾਹਰ ਹਨ। ਬੱਚਿਆਂ ਲਈ ਸਿੱਖਿਆ ਤੇ ਸਿਹਤ `ਤੇ ਕੰਮ ਕਰਾਂਗਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਚਾਹੁੰਦਾਂ ਹਾਂ ਸਾਰਾ ਪਾਕਿਸਤਾਨ ਇਕ ਹੋਵੇ। ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੈਸਾ ਨਹੀਂ ਮਿਲਦਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistan election result 2018 pti chief imran khan says will fulfill every promise made