ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਚੋਣਾਂ : ਵੋਟਿੰਗ ਨੂੰ ਹੁੰਗਾਰਾ ਦੇਣ ਲਈ ਵੰਡਿਆ ਜਾ ਰਿਹੈ ਖਾਣਾ, ਲੋਕਾਂ ਦੀ ਬੱਲੇ-ਬੱਲੇ 

ਪਾਕਿਸਤਾਨ ਚ ਲੋਕਾਂ ਨੂੰ ਵੋਟਿੰਗ ਪ੍ਰਤੀ ਉਤਸ਼ਾਹਿਤ ਕਰਨ ਲਈ ਕਈ ਹੋਟਲ ਮੁਫ਼ਤ ਵਿਚ ਹੀ ਖਾਣਾ ਅਤੇ ਮੁਫ਼ਤ ਡ੍ਰਿੰਕਸ ਵਰਤਾ ਰਹੇ ਹਨ। ਇਨ੍ਹਾਂ ਖਾਣ ਦੀਆਂ ਚੀਜ਼ਾਂ ਮੁਫ਼ਤ ਚ ਲੈਣ ਲਈ ਵੋਟਰ ਦੀ ਉਂਗਲ ਤੇ ਸਿਆਹੀ ਲੱਗੀ ਹੋਣੀ ਚਾਹੀਦੀ ਹੈ। 

 

ਪਾਕਿਸਤਾਨੀ ਨਿਊਜ਼ ਚੈਨਲ ਦੀ ਖ਼ਬਰ ਮੁਤਾਬਕ ਹਰਮਨ ਪਿਆਰੇ 20 ਹੋਟਲ ਇਸ ਵਿਚ ਆਪਣਾ ਯੋਗਦਾਨ ਦੇ ਰਹੇ ਹਨ ਤਾਂ ਕਿ ਲੋਕ ਆਪੋ ਆਪਣੇ ਘਰਾਂ ਤੋਂ ਬਾਹਰ ਨਿਕਲਣ ਅਤੇ ਆਪਣੀ ਵੋਟ ਜ਼ਰੂਰ ਪਾ ਕੇ ਆਉਣ।

 

ਇਨ੍ਹਾਂ ਹੋਟਲਾਂ ਵੱਲੋਂ ਵੰਡੇ ਜਾ ਰਹੇ ਇਸ ਖਾਣੇ ਚ ਲੋਕਾਂ ਨੂੰ ਕੜਾਹ ਅਤੇ ਪੂਰੀ ਸ਼ਾਮਲ ਹਨ। ਇਸੇ ਤਰ੍ਹਾਂ ਹੇਈਸੈਨ ਬਰਗਰ, ਐਲੀਮੈਂਟੋ ਕੈਫੇ, ਦ ਡੇਲੀ, ਐਕਸਪ੍ਰੈਸੀ, ਐਸਕਾਇਰਸ, ਬਰਗਰ ਲੈਬ, ਬਰਗਰ ਈਨ ਲਾਅ, ਡੈਲ ਫਿ਼ਓ ਅਤੇ ਅਮਿਯਾਮੀ ਗੈਲਾਟੋ ਨਾਂ ਦੇ ਹੋਟਲ ਆਦਿ ਸ਼ਾਮਲ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan elections: Food being distributed to respond to voting