ਪਾਕਿਸਤਾਨ 'ਚ ਆਮ ਚੋਣਾਂ ਸਮਾਪਤ ਹੋਣ ਦੇ 15 ਘੰਟੇ ਬਾਅਦ ਵੀ ਵੋਟਾਂ ਦੀ ਗਿਣਤੀ 'ਚ ਦੇਰੀ ਅਤੇ ਹੇਰਾਫੇਰੀ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਸ਼ੁਰੂਆਤੀ ਰੁਝਾਨਾਂ 'ਚ ਪਾਕਿਸਤਾਨ ਤਹਰੀਕ ਏ ਇਨਸਾਫ (ਪੀਟੀਆਈ) ਪਾਰਟੀ ਨੇ ਹੋਰਨਾਂ ਪਾਰਟੀਆਂ ਦੇ ਮੁਕਾਬਲੇ 119 ਸੀਟਾਂ ਨਾਲ ਵਾਧਾ ਕਾਇਮ ਕੀਤਾ ਹੋਇਆ ਹੈ ਜਦਕਿ ਪੀ.ਐਮ.ਐਲ-ਐਨ 61 ਸੀਟਾਂ ਅਤੇ ਪੀ.ਪੀ.ਪੀ. 40 ਸੀਟਾਂ ਨਾਲ ਅੱਗੇ ਚੱਲ ਰਹੀ ਹੈ।