ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ਼ ਜ਼ਮਾਨਤ ’ਤੇ ਹੋਏ ਰਿਹਾਅ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਬੁੱਧਵਾਰ ਨੂੰ 6 ਹਫ਼ਤਿਆਂ ਦੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਇਕ ਦਿਨ ਪਹਿਲਾਂ ਪਾਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਆਪਣੇ ਡਾਕਟਰੀ ਇਲਾਜ ਲਈ ਉਨ੍ਹਾਂ ਦੀ ਅਪੀਲ 6 ਮਹੀਨਿਆਂ ਲਈ ਮਨਜ਼ੂਰ ਕਰ ਲਈ ਸੀ। ਜਿਸ ਤੋਂ ਬਾਅਦ ਬੁੱਧਵਾਰ ਨੂੰ 69 ਸਾਲਾ ਨਵਾਜ਼ ਸ਼ਰੀਫ਼ ਆਪਣੇ ਘਰ ਪਰਤ ਆਏ।

 

ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟੀਸ ਆਸਿਫ਼ ਸਈਦ ਖੋਸਾ ਦੀ ਪ੍ਰਧਾਨਗੀ ਵਾਲੀ 3 ਮੈਂਬਰੀ ਬੈਂਚ ਨੇ ਮੰਗਲਵਾਰ ਨੂੰ ਸ਼ਰੀਫ਼ ਦੀ ਅਪੀਲ ਮਨਜ਼ੂਰ ਕਰ ਲਈ ਸੀ। ਸਿਖਰਲੀ ਅਦਾਲਤ ਨੇ ਸ਼ਰੀਫ਼ ਨੂੰ ਪਾਕਿਸਤਾਨ ਦੇ ਅੰਦਰ ਕਿਸੇ ਵੀ ਹਸਪਤਾਲ ਤੋਂ ਇਲਾਜ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਤੋਂ ਬਾਹਰ ਜਾਣ ਤੇ ਪਾਬੰਦੀ ਹੈ।

 

ਪਾਕਿ ਸੁਪਰੀਮ ਕੋਰਟ ਨੇ ਆਪਣੇ ਹੁਕਮ ਚ ਕਿਹਾ ਕਿ ਕਈ ਸੀਨੀਅਰ ਡਾਕਟਰਾਂ ਮੁਤਾਬਕ ਨਵਾਜ਼ ਸ਼ਰੀਫ਼ ਹਾਈ ਬਲੈੱਡ ਪ੍ਰੈੱਸ਼ਰ, ਦਿਲ ਦੀ ਬਿਮਾਰੀ, ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਹਨ। ਜਿਸ ਵਿਚਾਰ ਕਰਦਿਆਂ ਅਦਾਲਤ ਉਨ੍ਹਾਂ ਨੂੰ ਇਕ ਮਿੱਥੇ ਸਮੇਂ ਲਈ ਰਾਹਤ ਦਿੰਦੀ ਹੈ। ਅਦਾਲਤ ਨੇ ਨਵਾਜ਼ ਸ਼ਰੀਫ਼ ਨੂੰ 50-50 ਲੱਖ ਰੁਪਏ ਦੇ ਦੋ ਜ਼ਮਾਨਤੀ ਮੁਚਲਕੇ ਜਮ੍ਹਾ ਕਰਨ ਅਤੇ ਇਲਾਜ ਕਰਾਉਣ 6 ਹਫ਼ਤਿਆਂ ਮਗਰੋਂ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ।

 

ਪਾਕਿਸਤਾਨ ਮੁਸਲਿਮ ਲੀਗ–ਨਵਾਜ਼ ਦੇ ਮੁਖੀ ਨਵਾਜ਼ ਸ਼ਰੀਫ਼ ਦੇ ਜੇਲ੍ਹ ਤੋਂ ਬਾਹਰ ਆਉਣ ਕਾਰਨ ਪਾਰਟੀ ਵਰਕਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਾਰਟੀ ਵਰਕਰਾਂ ਨੇ ਨਵਾਜ਼ ਸ਼ਰੀਫ਼ ਦੀ ਕਾਰ ਤੇ ਫ਼ੁੱਲਾਂ ਦੀ ਬਾਰਿਸ਼ ਕਰਕੇ ਉਨ੍ਹਾਂ ਦਾ ਸੁਆਗਤ ਕੀਤਾ ਤੇ ਸ਼ਰੀਫ਼ ਦੀ ਕਾਰ ਦੇ ਨਾਲ ਹੀ ਉਨ੍ਹਾਂ ਦੇ ਘਰ ਤਕ ਗਏ।

 

ਦੱਸਣਯੋਗ ਹੈ ਕਿ ਨਵਾਜ਼ ਸ਼ਰੀਫ਼ ਲਾਹੌਰ ਦੀ ਕੋਟ ਲਖ਼ਪਤ ਜੇਲ੍ਹ ਚ ਪਿਛਲੇ ਸਾਲ ਦਸੰਬਰ ਤੋਂ ਬੰਦ ਸਨ। ਉਨ੍ਹਾਂ ਨੂੰ ਅਲ–ਅਜੀਜਿਆ ਸਟੀਲ ਮਿੱਲ ਭ੍ਰਿਸ਼ਟਾਚਾਰ ਮਾਮਲੇ ਚ 7 ਸਾਲ ਦੀ ਕੈਦ ਹੋਈ ਸੀ। ਪਾਕਿਸਤਾਨ ਮੁਸਲਿਮ ਲੀਗ–ਨਵਾਜ਼ ਦੇ ਮੁਖੀ ਨਵਾਜ਼ ਸ਼ਰੀਫ਼ ਨੇ ਖੁੱਦ ਨੂੰ ਬੇਗੁਨਾਹ ਦਸਿਆ। ਨਵਾਜ਼ ਦੀ ਧੀ ਮਰਿਅਮ ਨਵਾਜ਼ ਮੁਤਾਬਕ ਸ਼ਰੀਫ਼ ਨੂੰ ਹਾਲ ਹੀ ਐਨਜਾਇਨਾ ਦੇ ਚਾਰ ਦੌਰੇ ਪਏ ਸਨ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistan ex prime minister nawaz sharif gets bail on medical grounds