ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ ਚੀਨ ਨੂੰ ਭੇਜੇ 1 ਲੱਖ ਕਿਲੋਗ੍ਰਾਮ ਵਾਲ

ਪਾਕਿਸਤਾਨ ਨੇ ਚੀਨ ਨੂੰ ਭੇਜੇ 1 ਲੱਖ ਕਿਲੋਗ੍ਰਾਮ ਵਾਲ

ਪਾਕਿਸਤਾਨ ਨੇ ਪਿਛਲੇ ਪੰਜ ਸਾਲਾਂ ਵਿਚ ਚੀਨ ਨੂੰ ਇਕ ਲੱਖ ਕਿਲੋਗ੍ਰਾਮ ਮਨੁੱਖੀ ਵਾਲ ਭੇਜੇ ਹਨ, ਜਿਸ ਦੀ ਕੀਮਤ 94 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਖਬਰ ਮੁਤਾਬਕ ਵਪਾਰ ਅਤੇ ਕੱਪੜੇ ਮੰਤਰਾਲੇ ਨੇ ਨੈਸ਼ਨਲ ਅਸੈਂਬਲੀ ਨੂੰ ਦੱਸਿਆ ਕਿ ਪਿਛਲੇ 5 ਸਾਲਾਂ ਵਿਚ ਚੀਨ ਨੂੰ 1,05,461 ਕਿਲੋਗ੍ਰਾਮ ਮਨੁੱਖੀ ਵਾਲਾਂ ਦਾ ਨਿਰਯਾਤ ਕੀਤਾ ਗਿਆ।

 

ਚੀਫ ਬਿਊਟੀਸ਼ੀਅਨ ਏ ਐਮ ਚੌਹਾਨ ਨੇ ਦੱਸਿਆ ਕਿ ਚੀਨ 'ਚ ਮੇਕ-ਅਪ ਇੰਡਸਟਰੀ ਦੇ ਵਿਕਾਸ ਦੇ ਬਾਅਦ, ਮਨੁੱਖੀ ਵਾਲਾਂ ਦੀ ਮੰਗ 'ਚ ਕਾਫ਼ੀ ਵਾਧਾ ਹੋਇਆ ਹੈ।  ਦੂਜੇ ਪਾਸੇ, ਪਾਕਿਸਤਾਨ ਤੋਂ ਜਿਆਦਾ ਨਿਰਯਾਤ ਦਾ ਕਾਰਨ ਇਹ ਹੈ ਕਿ ਵੱਡੇ ਵਾਲਾਂ ਦਾ ਫੈਸ਼ਨ ਘੱਟਿਆ ਹੈ।  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਥਾਨਕ ਬਾਜ਼ਾਰ 'ਚ ਵਾਲਾਂ ਨਾਲ ਜੁੜੇ ਸਮਾਨਾਂ 'ਚ ਕਮੀ ਹੋਣਾ ਵੀ ਹੈ, ਇਹ ਵੀ ਨਿਰਯਾਤ ਦਾ ਇਕ ਕਾਰਨ ਹੈ।

 

ਉਨ੍ਹਾਂ ਨੇ ਦੱਸਿਆ ਕਿ ਨਿਰਯਾਤਕਾਰਾਂ ਨੇ ਆਪਣੇ ਹੇਅਰ ਸੈਲੂਨ 'ਚ ਡੈਸਟਬਿਨ ਰੱਖੇ ਹਨ। ਗ੍ਰਾਹਕਾਂ ਦੇ ਕੱਟੇ ਵਾਲਾਂ ਨੂੰ ਇਕੱਠਾ ਕੀਤਾ ਜਾਂਦਾ ਹੈ।   ਉਨ੍ਹਾਂ ਦੱਸਿਆ ਕਿ 5000 ਜਾਂ 6000 ਰੁਪਏ ਕਿਲੋ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਾਲਾਂ ਨੂੰ ਵੇਚਿਆ ਜਾਂਦਾ ਹੈ।  ਉਨ੍ਹਾਂ ਦੱਸਿਆ ਕਿ ਅਮਰੀਕਾ ਅਤੇ ਜਾਪਾਨ 'ਚ ਨਿਰਯਾਤ ਕੀਤੇ ਜਾਂਦੇ ਹਨ, ਕਿਉਂਕਿ ਉਥੇ ਵੀ ਮਨੋਰੰਜਨ ਦੇ ਸੰਸਾਰ ਵਿਚ ਕਾਫੀ ਮੰਗ ਹੈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistan export 1 million human hair to china