ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ ਅੱਤਵਾਦ ਰੋਕਣ ਲਈ ਨਹੀਂ ਚੁੱਕੇ ਕਦਮ, FATF ਨੇ ਮੰਗਿਆ ਜਵਾਬ

ਪਾਕਿਸਤਾਨ ਨੇ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣੀ ਬੰਦ ਨਹੀਂ ਕੀਤੀ ਹੈ। ਫ਼ਾਇਨੈਂਸ਼ਲ ਐਕਸ਼ਨ ਟਾਸਕ ਫ਼ੋਰਸ (FATF) ਨੇ ਜਾਂਚਿਆ ਹੈ ਕਿ ਅੱਤਵਾਦ ਨੂੰ ਰੋਕਦ ਲਈ ਪਾਕਿਸਤਾਨ ਲੋੜੀਂਦੇ 27 ਨੁਕਤਿਆਂ ਦੇ ਐਕਸ਼ਨ ਪਲਾਨ ਚੋਂ 25 ਚੋਂ ਅਸਫਲ ਰਿਹਾ। ਇਸ ਸੰਸਥਾ ਦੁਨੀਆ ਭਰ ਚ ਅੱਤਵਾਦੀ ਸੰਗਠਨਾਂ ਨੂੰ ਦਿੱਤੀ ਜਾਣ ਵਾਲੀ ਗੈਰਕਾਨੂੰਨੀ ਮਦਦ ਤੇ ਨਜ਼ਰ ਰੱਖਦੀ ਹੈ।

 

ਪੈਰਿਸ ਸਥਿਤ ਮੁੱਖ ਦਫ਼ਤਰ ਦੀ ਫ਼ਾਇਨੈਂਸ਼ਲ ਐਕਸ਼ਨ ਟਾਸਕ ਫ਼ੋਰਸ ਨੇ ਪਾਕਿ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਕੀ ਉਸ ਨੇ 7 ਕਰੋੜ ਡਾਲਰ ਦੀ ਵੰਡ ਸਬੰਧੀ ਕੋਈ ਪੜਚੋਲੀ ਦਲ ਬਣਾਇਆ। ਇਹ ਬਜਟ ਉਨ੍ਹਾਂ ਸਕੂਲ, ਮਦਰਸਿਆਂ, ਹਸਪਤਾਲਾਂ ਅਤੇ ਐਂਬੂਲੈਂਸਾਂ ਦੇ ਰੱਖ-ਰਖਾਅ ਲਈ ਵੰਡਿਆ ਗਿਆ ਸੀ ਜਿਨ੍ਹਾਂ ਨੂੰ ਅੱਤਵਾਦੀ ਸੰਗਠਨ ਚਲਾ ਰਹੇ ਸਨ।

 

ਇਹ ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ, ਜੈਸ਼ ਏ ਮੁਹੰਮਦ, ਜਮਾਤ ਉਦ ਦਾਅਵਾ ਅਤੇ ਫਲਾਹ ਏ ਇੰਸਾਨੀਅਤ ਫ਼ਾਊਂਡੇਸ਼ਨ ਹਨ। ਇਨ੍ਹਾਂ ਚੋਂ ਆਖਰੀ ਦੋ ਦੀ ਸਥਾਪਨ ਹਾਲ ਹੀ ਚ ਆਲਮੀ ਅੱਤਵਾਦੀ ਐਲਾਨੇ ਗਏ ਹਾਫ਼ਿਜ਼ ਸਈਦ ਨੇ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਇਹ ਟਾਸਕ ਫ਼ੋਰਸ ਪਾਕਿਸਤਾਨ ਦੇ ਹਾਲਾਤ ’ਤੇ ਤੁਰੰਤ ਹੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan fails to fulfil 25 of 27 FATF points downgrading by IMF World Bank to continue