ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੇ ਸਭ ਤੋਂ ਮੋਟੇ ਬੰਦੇ ਨੂੰ ਫ਼ੌਜ ਨੇ ਦੀਵਾਰ ਭੰਨ ਕੇ ਕੱਢਿਆ ਘਰੋਂ ਬਾਹਰ

ਪਾਕਿਸਤਾਨ ਦੇ ਸਭ ਤੋਂ ਭਾਰੀ ਬੰਦੇ ਨੂੰ ਹਸਪਤਾਲ ਚ ਭਰਤੀ ਕਰਾਉਣ ਖਾਤਰ ਘਰ ਦੀ ਦੀਵਾਰ ਤੋੜ ਕੇ ਬਾਹਰ ਕੱਢਿਆ ਗਿਆ। 330 ਕਿਲੋਗ੍ਰਾਮ ਦੇ ਇਸ ਬੰਦੇ ਨੂੰ ਐਮਰਜੈਂਸੀ ਹਾਲਤ ਚ ਫ਼ੌਜ ਦੇ ਜਵਾਨਾ ਨੇ ਹਸਪਤਾਲ ਪਹੁੰਚਾਇਆ ਹੈ।

 

ਮਾਮਲਾ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਹੈ, ਜਿੱਥੇ 55 ਸਾਲਾ ਨੂਰੁਲ ਹਸਨ ਬੇਹਦ ਮੋਟਾਪੇ ਤੋਂ ਪੀੜਤ ਹਨ। ਮੰਗਲਵਾਰ ਨੂੰ ਬਚਾਅ ਦਲ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਘਰ ਦੀ ਦੀਵਾਰ ਭੰਨ ਕੇ ਬਾਹਰ ਕੱਢਿਆਂ ਕਿਉਂਕਿ ਉਹ ਇੰਨੇ ਮੋਟੇ ਸਨ ਕਿ ਘਰ ਦੇ ਮੁੱਖ ਦਰਵਾਜ਼ੇ ਤੋਂ ਨਿਕਲ ਨਹੀਂ ਸਕਦੇ ਸਨ।

 

ਹਸਨ ਨੇ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਤੋਂ ਸੋਸ਼ਲ ਮੀਡੀਆ ਰਾਹੀਂ ਮਦਦ ਮੰਗੀ ਸੀ ਜਿਸ ਤੋਂ ਬਾਅਦ ਜਨਰਲ ਬਾਜਵਾ ਨੇ ਉਨ੍ਹਾਂ ਨੂੰ ਉੱਥੋ ਲੈ ਜਾਣ ਅਤੇ ਇਲਾਜ ਲਈ ਖਾਸ ਇੰਤਜ਼ਾਰ ਕੀਤੇ। ਹਸਨ ਕਿਸੇ ਬੀਮਾਰ ਕਾਰਨ ਬੇਹਦ ਮੋਟੇ ਹੋ ਚੁੱਕੇ ਹਨ। ਲਾਹੌਰ ਦੇ ਫ਼ੌਜੀ ਹਸਪਤਾਲ ਚ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan fat man took out from the house to admit in Hospital