ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮਿਲਿਆ, ਹਸਪਤਾਲ ਨੇ ਇਲਾਜ ਤੋਂ ਇਨਕਾਰ ਕੀਤਾ

ਪਾਕਿਸਤਾਨ ਦੇ ਸਿੰਧ ਸੂਬੇ 'ਚ ਖਤਰਨਾਕ ਕੋਰੋਨਾ ਵਾਇਰਸ ਦਾ ਪਹਿਲਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਚੀਨ 'ਚ ਇੰਜੀਨੀਅਰਿੰਗ ਕਰ ਰਿਹਾ ਵਿਦਿਆਰਥੀ ਬੀਤੇ ਸਨਿੱਚਰਵਾਰ ਨੂੰ ਆਪਣੇ ਦੇਸ਼ ਵਾਪਿਸ ਆਇਆ ਸੀ। ਕੁਝ ਦਿਨ ਬਾਅਦ ਨੱਕ 'ਚੋਂ ਖੂਨ ਆਉਣ ਮਗਰੋਂ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਉਣ ਲਈ ਲਿਜਾਇਆ ਗਿਆ, ਪਰ ਡਾਕਰਟਾਂ ਨੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ।
 

ਜਾਣਕਾਰੀ ਮੁਤਾਬਿਕ ਚੀਨ ਦੇ ਵੁਹਾਨ 'ਚ ਪੈਟਰੋਲੀਅਮ ਇੰਜੀਨੀਅਰਿੰਗ ਕਰ ਰਿਹਾ ਪਾਕਿ ਵਿਦਿਆਰਥੀ ਬੀਤੇ ਸਨਿੱਚਰਵਾਰ ਨੂੰ ਆਪਣੇ ਦੇਸ਼ ਆਇਆ ਸੀ। ਉਸ ਦੀ ਚੀਨੀ ਏਅਰਪੋਰਟ 'ਤੇ ਸਕ੍ਰੀਨਿੰਗ ਤੋਂ ਬਾਅਦ ਕਰਾਚੀ ਹਵਾਈ ਅੱਡੇ 'ਤੇ ਜਾਂਚ ਕੀਤੀ ਗਈ ਸੀ ਪਰ ਉਸ 'ਚ ਵਾਇਰਸ ਦਾ ਕੋਈ ਲੱਛਣ ਨਹੀਂ ਮਿਲਿਆ ਸੀ। ਘਰ ਆਉਣ ਤੋਂ ਬਾਅਦ ਉਸ ਨੂੰ ਬੁਖਾਰ ਅਤੇ ਖੰਘ ਹੋਣ ਲੱਗੀ। ਇਸ ਤੋਂ ਬਾਅਦ ਉਸ ਨੂੰ ਦਵਾਈਆਂ ਦਿੱਤੀਆਂ ਗਈਆਂ। ਨੱਕ 'ਚੋਂ ਖੂਨ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ।
 

ਉਸ ਦੇ ਭਰਾ ਨੇ ਇਸ ਮਾਮਲੇ ਦੀ ਇੱਕ ਵੀਡੀਓ ਪੋਸਟ ਕੀਤੀ ਹੈ। ਵੀਡੀਓ 'ਚ ਭਰਾ ਨੇ ਦੱਸਿਆ ਕਿ ਪੀੜਤ ਦੀ ਹਾਲਤ ਵੇਖ ਕੇ ਡਾਕਟਰਾਂ ਨੇ ਉਸ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਅਤੇ ਕਈ ਘੰਟੇ ਤਕ ਕੋਈ ਵੀ ਡਾਕਟਰ ਉਸ ਨੂੰ ਵੇਖਣ ਲਈ ਅੰਦਰ ਨਾ ਗਿਆ। ਵੀਡੀਓ 'ਚ ਕਿਹਾ ਗਿਆ ਹੈ ਕਿ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਇਲਾਜ ਲਈ ਕਰਾਚੀ ਭੇਜਿਆ ਜਾਵੇਗਾ ਕਿਉਂਕਿ ਉਨ੍ਹਾਂ ਦੇ ਸਰਕਾਰੀ ਹਸਪਤਾਲ 'ਚ ਇਸ ਬੀਮਾਰੀ ਦੇ ਇਲਾਜ ਦਾ ਪ੍ਰਬੰਧ ਨਹੀਂ ਹੈ।
 

ਉੱਧਰ ਸਿੰਧ ਸੂਬੇ ਦੇ ਸਿਹਤ ਮੰਤਰੀ ਅਜ਼ਰਾ ਫਜ਼ਲ ਨੇ ਕਿਹਾ ਕਿ ਪੀੜਤ ਮਰੀਜ਼ ਬਾਰੇ ਹਾਲੇ ਕੋਈ ਜਲਦਬਾਜ਼ੀ ਨਹੀਂ ਹੈ। ਉਸ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan First case Corona Virus Return From China