ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਲੰਡਨ ’ਚ ਪੱਤਰਕਾਰ ਨੇ ਘੇਰ ਦਾਗਿਆ ਤਿੱਖਾ ਸਵਾਲ

ਪਾਕਿਸਤਾਨ ਚ ਮੀਡੀਆ ’ਤੇ ਵੱਧਦੀ ਸੈਂਸਰਸ਼ਿਪ ਦੀ ਰਿਪੋਰਟਾਂ ਵਿਚਾਲੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ ਚ ਇਕ ਕਨਾਡਾਈ ਪੱਤਰਕਾਰ ਨੇ ਵਿਚਾਲੇ ਰੋਕ ਦਿੱਤਾ।

 

ਪੱਤਰਕਾਰ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਸਰਕਾਰ ਦੀ ਸ਼ਿਕਾਇਤਾਂ ਮਗਰੋਂ ਉਸਦਾ ਸੋਸ਼ਲ ਮੀਡੀਆ ਖਾਤਾ ਬਰਖਾਸਤ ਕਰ ਦਿੱਤਾ ਗਿਆ। ਕੁਰੈਸ਼ੀ ਵੀਰਵਾਰ ਨੂੰ ਇਥੇ ਮੀਡੀਆ ਦੀ ਆਜ਼ਾਦੀ ਦੀ ਰੱਖਿਆ ਕਰੋ ਸਬੰਧੀ ਇਕ ਪੱਤਰਕਾਰ ਸੰਮੇਲਨ ਕਰ ਰਹੇ ਸਨ ਕਿ ਅਚਾਨਕ ਇਹ ਘਟਨਾ ਵਾਪਰ ਗਈ।

 

ਕੁਰੈਸ਼ੀ ਨੇ ਕਿਹਾ, ਪਹਿਲੀ ਗੱਲ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਭਾਵਨਾਵਾਂ ਦੀ ਕਦਰ ਹੋਵੇ ਤਾਂ ਆਪਣੀ ਭਾਸ਼ਾ ਨੂੰ ਦੇਖੋ। ਕੀ ਇਹ ਸਹੀ ਢੰਗ ਹੈ? ਤੁਹਾਨੂੰ ਸਵਾਲ ਪੁੱਛਣ ਦਾ ਅਧਿਕਾਰ ਹੈ। "

 

ਕੁਰੇਸ਼ੀ ਨੇ ਅੱਗੇ ਕਿਹਾ, ਤੁਹਾਡੇ ਦੋਹਰੇ ਮਾਪਦੰਡ ਹਨ ਜਿਸ ਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ। ਕਈ ਵਾਰ ਤੁਸੀਂ ਕੁਝ ਖਾਸ ਏਜੰਡਾ ਚਲਾ ਰਹੇ ਹੁੰਦੇ ਹੋ। ਪੱਤਰਕਾਰਾਂ ਦਾ ਮੁੰਹ ਬੰਦ ਕਰਨ ਦਾ ਕੋਈ ਸਵਾਲ ਹੀ ਨਹੀਂ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan foreign minister Shah Mehmood Qureshi heckled in London over media freedom