ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਗੱਲਬਾਤ ਨਹੀਂ ਚਾਹੁੰਦਾ ਤਾਂ ਪਾਕਿਸਤਾਨ ਨੂੰ ਵੀ ਜਲਦੀ ਨਹੀਂ : ਪਾਕਿ ਵਿਦੇਸ਼ ਮੰਤਰੀ

ਭਾਰਤ ਗੱਲਬਾਤ ਨਹੀਂ ਚਾਹੁੰਦਾ ਤਾਂ ਪਾਕਿਸਤਾਨ ਨੂੰ ਵੀ ਜਲਦੀ ਨਹੀਂ : ਪਾਕਿ ਵਿਦੇਸ਼ ਮੰਤਰੀ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤ ਦੀ ਗੱਲਬਾਤ ਦੀ ਬਜਾਏ ਹੋਰ ਪ੍ਰਮੁੱਖਤਾਵਾਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਨਵੀਂ ਦਿੱਲੀ `ਚ ਇਕ ਗੁੱਟ ਹੈ ਜੋ ਨਹੀਂ ਚਾਹੁੰਦਾ ਕਿ ਪਾਕਿਸਤਾਨ ਨਾਲ ਗੱਲਬਾਤ ਹੋਵੇ।

 

ਕੁਰੈਸ਼ੀ ਨੇ ਨਿਊਯਾਰਕ `ਚ ਉਨ੍ਹਾਂ ਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਿਚ ਪ੍ਰਸਤਾਵਿਤ ਮੀਟਿੰਗ ਰੱਦ ਹੋਣ ਦੇ ਬਾਅਦ ਇਹ ਬਿਆਨ ਦਿੱਤਾ। ਭਾਰਤ ਨੇ ਜੰਮੂ ਕਸ਼ਮੀਰ `ਚ ਤਿੰਨ ਪੁਲਿਸ ਕਰਮੀਆਂ ਦੀ ਹੱਤਿਆ ਅਤੇ ਕਸ਼ਮੀਰ ਅੱਤਵਾਦੀ ਬੁਰਹਾਨ ਵਾਨੀ ਦਾ ਮਹਿਮਾਮੰਡਨ ਕਰਨ ਵਾਲਾ ਇਕ ਡਾਕ ਟਿਕਟ ਜਾਰੀ ਕਰਨ ਨੂੰ ਸੁਸ਼ਮਾ ਅਤੇ ਕੁਰੈਸ਼ੀ ਦੇ ਵਿਚ ਮੀਟਿੰਗ ਰੱਦ ਹੋਣ ਦਾ ਕਾਰਨ ਦੱਸਿਆ। ਇਹ ਮੀਟਿੰਗ ਇਸ ਮਹੀਨੇ ਨਿਊਯਾਰਕ `ਚ ਸੰਯੁਕਤ ਰਾਸ਼ਟਰ ਮਹਾ ਸਭਾ ਦੀ ਮੀਟਿੰਗ ਸਮੇਂ ਹੋਣ ਵਾਲੀ ਸੀ।


ਦ ਐਕਸਪ੍ਰੈਸ ਟ੍ਰਿਬਿਊਨ ਨੇ ਕੁਰੈਸ਼ੀ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਨੇ ਗੱਲਬਾਤ ਦੇ ਪਾਕਿਸਤਾਨ ਦੇ ਸੱਦੇ `ਤੇ ਸਕਾਰਾਤਮਕ ਤਰੀਕੇ ਨਾਲ ਪ੍ਰਤੀਕਰਿਆ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਭਾਰਤ ਨੇ ਅਗਲੇ ਸਾਲ ਆਪਣੀ ਚੋਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਨੇ ਖੇਤਰ ਦੇ ਹਿੱਤ `ਚ ਗੱਲਬਾਤ ਲਈ ਕਿਹਾ ਸੀ।

 

ਅਖਬਾਰ ਅਨੁਸਾਰ ਉਨ੍ਹਾਂ ਕਿਹਾ ਕਿ ਜੇਕਰ ਭਾਰਤ ਗੱਲਬਾਤ ਨਹੀਂ ਚਾਹੁੰਦਾ ਤਾਂ ਪਾਕਿਸਤਾਨ ਨੂੰ ਵੀ ਜਲਦੀ ਨਹੀਂ ਹੈ। ਖਬਰਾਂ `ਚ ਕਿਹਾ ਗਿਆ ਕਿ ਕੁਰੈਸ਼ੀ ਨੇ ਦੁਹਰਾਇਆ ਹੈ ਕਿ ਕਿਸੇ ਵੀ ਮੁੱਦੇ ਦਾ ਹੱਲ ਕਰਨ ਲਈ ਗੱਲਬਾਤ ਹੀ ਇਕ ਅਜਿਹਾ ਤਰੀਕਾ ਹੈ। ਗੱਲਬਾਤ ਦੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸੀ ਦੇ ਵਿਚ ਨਿਊਯਾਰਕ `ਚ ਹੋਣ ਵਾਲੀ ਮੁਲਾਕਾਤ ਨੂੰ ਭਾਰਤ ਨੇ ਸਿਰਫ 24 ਘੰਟੇ `ਚ ਰੱਦ ਕਰ ਦਿੱਤਾ ਹੈ।

 

ਪਾਕਿਸਤਾਨ ਵੱਲੋਂ ਗੱਲਬਾਤ ਦਾ ਪ੍ਰਸਤਾਵ ਦਿੱਤੇ ਜਾਣ ਦੇ ਬਾਅਦ ਵੀਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਗੱਲਬਾਤ ਦੀ ਪੁਸ਼ਟੀ ਕੀਤੀ ਸੀ ਕਿ ਦੋਵੇਂ ਵਿਦੇਸ਼ ਮੰਤਰੀਆਂ ਦੇ ਵਿਚ ਨਿਊਯਾਰਕ `ਚ ਸੰਯੁਕਤ ਰਾਸ਼ਟਰ ਮਹਾਂ ਸਭਾ ਦੌਰਾਨ ਮੁਲਾਕਾਤ ਹੋਵੇਗੀ। ਪ੍ਰੰਤੂ ਹੁਣ ਭਾਰਤ ਨੇ ਇਸ ਮੁਲਾਕਾਤ ਨੂੰ ਰੱਦ ਕਰ ਦਿੱਤਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Foreign minister shah Mehmood Qureshi reaction after India cancel Sushma and qureshi meeting in new york