ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੇ ਵਿਦੇਸ਼ ਸਕੱਤਰ ਨੇ ਪੁਲਵਾਮਾ ਹਮਲੇ ’ਤੇ ਦਿੱਤਾ ਬਿਆਨ

ਪਾਕਿ ਦੇ ਵਿਦੇਸ਼ ਸਕੱਤਰ ਨੇ ਪੁਲਵਾਮਾ ਹਮਲੇ ’ਤੇ ਦਿੱਤਾ ਬਿਆਨ

ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਮੀਨਾ ਜੰਜੂਆ ਨੇ ਪੀ–5 ਰਾਸ਼ਟਰਾਂ ਦੇ ਰਾਜਦੂਤਾਂ ਨਾਲ ਮੁਲਾਕਾਤ ਕਰਕੇ ਜੰਮੂ ਤੇ ਕਸ਼ਮੀਰ ਵਿਚ ਅਰਧਸੈਨਿਕ ਬਲ ਦੇ ਕਫਲੇ ਉਤੇ ਅੱਤਵਾਦੀ ਹਮਲੇ ਵਿਚ ਇਲਸਾਮਾਬਾਦ ਦੀ ਭੂਮਿਕਾ ਦੇ ਭਾਰਤ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ।

 

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਸ਼ੁੱਕਰਵਾਰ ਟਵੀਟ ਕਰਕੇ ਕਿਹਾ ਕਿ ਵਿਦੇਸ਼ ਸਕੱਤਰ ਨੇ ਅੱਜ (ਸ਼ੁੱਕਰਵਾਰ) ਵਿਦੇਸ਼ ਮੰਤਰਾਲੇ ਵਿਚ ਪੀ–5 ਰਾਜਦੂਤਾਂ ਨਾਲ ਸੰਖੇਪ ਮੁਲਾਕਾਤ ਕਰਕੇ ਪੁਲਵਾਮਾ ਹਮਲੇ ਉਤੇ ਭਾਰਤ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ।

 

ਪੀ–5 ਵਿਚ ਅਮਰੀਕਾ, ਰੂਸ, ਚੀਨ, ਫਰਾਂਸ ਅਤੇ ਇੰਗਲੈਂਡ ਹਨ ਜੋ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਹਨ। ਰਾਜਦੂਤਾਂ ਨਾਲ ਮੀਟਿੰਗ ਵਿਚ ਜੰਜੂਆਂ ਨੇ ਭਾਰਤ ਉਤੇ ਬਿਨਾਂ ਜਾਂਚ–ਪੜਤਾਲ ਦੇ ਪਾਕਿਸਤਾਨ ਉਤੇ ਤੁਰੰਤ ਦੋਸ਼ ਲਗਾਉਣ ਦੀ ਪੁਰਾਣੀ ਆਦਤ ਦੱਸਿਆ।  ਭਾਰਤ ਦੇ ਵਿਦੇਸ਼ ਸਕੱਤਰ ਵਿਜੈ ਗੋਖਲੇ ਦੇ ਸ਼ੁੱਕਰਵਾਰ ਨੂੰ ਪੀ–5 ਰਾਸ਼ਟਰਾਂ ਦੇ ਰਾਜਦੂਤਾਂ ਸਮੇਤ ਲਗਭਗ ਦੋ ਦਰਜਨ ਰਾਜਦੂਤਾਂ ਨਾਲ ਮੀਟਿੰਗ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਪਾਕਿਸਤਾਨੀ ਵਿਦੇਸ਼ ਸਕੱਤਰ ਨੇ ਇਹ ਮੀਟਿੰਗ ਕੀਤੀ ਹੈ।

 

ਪਾਕਿਸਤਾਨ ਵਿਦੇਸ਼ ਸਕੱਤਰ ਨੇ ਮੀਟਿੰਗ ਵਿਚ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਭਾਰਤ ਦੇ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਅਪਣਾਇਆ ਹੈ ਅਤੇ ਪਾਕਿਸਤਾਨ ਦਾ ਗੱਲਬਾਤ ਲਈ ਪ੍ਰਸਤਾਵ ਅਤੇ ਕਰਤਾਰਪੁਰ ਪਹਿਲ ਇਸਦੇ ਸਪੱਸ਼ਟ ਸਬੂਤ ਹਨ। ਫੈਜ਼ਲ ਨੇ ਜੰਜੂਆਂ ਦੇ ਹਵਾਲੇ ਨਾਲ ਟਵੀਟ ਉਤੇ ਲਿਖਿਆ ਕਿ ਖੇਤਰ ਵਿਚ ਤਣਾਅ ਵਧਣ ਦੇ ਨਕਾਰਾਤਮਕ ਨਤੀਜੇ ਹੋਣਗੇ।

 

ਪਾਕਿਸਤਾਨੀ ਮੂਲ ਦੇ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਨੇ ਵੀਰਵਾਰ ਨੂੰ ਪੁਲਵਾਮਾ ਜ਼ਿਲ੍ਹੇ ਵਿਚ ਸ੍ਰੀਨਗਰ–ਜੰਮੂ ਰਾਜਮਾਰਗ ਉਤੇ ਸੀਆਰਪੀਐਫ ਦੇ ਇਕ ਕਾਫਲੇ ਉਤੇ ਕਾਰ ਬੰਬ ਨਾਲ ਹਮਲਾ ਕਰ ਦਿੱਤਾ ਸੀ, ਜਿਸ ਵਿਚ 49 ਜਵਾਨ ਸ਼ਹੀਦ ਹੋ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Foreign Secretary denies Islamabad any role in Pulwama attack