ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਜ਼ ਸ਼ਰੀਫ ਨੇ ਇਲਾਜ ਲਈ ਵਿਦੇਸ਼ ਜਾਣ ਦੀ ਇਮਰਾਨ ਸਰਕਾਰ ਦੀ ਸ਼ਰਤ ਠੁਕਰਾਈ

ਪਾਕਿਸਤਾਨ ਦੇ ਬਿਮਾਰ ਚੱਲ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਬੁੱਧਵਾਰ ਨੂੰ ਇਮਰਾਨ ਖ਼ਾਨ ਸਰਕਾਰ ਵੱਲੋਂ ਇਲਾਜ ਲਈ ਬ੍ਰਿਟੇਨ ਜਾਣ ਲਈ 700 ਕਰੋੜ ਰੁਪਏ ਦਾ ਮੁਆਵਜ਼ਾ ਬਾਂਡ ਜਮ੍ਹਾਂ ਕਰਨ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ‘ਗ਼ੈਰ ਕਾਨੂੰਨੀ’ ਹੈ। ਇਸ ਦੇ ਨਾਲ ਹੀ ਸ਼ਰੀਫ ਨੇ ਆਪਣੀ ਸਿਹਤ ਦੇ ਮੁੱਦੇ 'ਤੇ ਰਾਜਨੀਤੀ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਨਿਖੇਧੀ ਕੀਤੀ।

 

ਦਰਅਸਲ, ਪਾਕਿਸਤਾਨ ਦੇ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ। 

 

ਹਾਲਾਂਕਿ, ਮੰਤਰੀ ਮੰਡਲ ਨੇ ਸ਼ਰਤ ਰੱਖੀ ਹੈ ਕਿ ਉਸ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਇਜ਼ਾਜ਼ਤ ਸਿਰਫ ਤਾਂ ਹੀ ਮਿਲਣੀ ਚਾਹੀਦੀ ਹੈ ਜੇ ਉਹ ਜ਼ਮਾਨਤ ਪੱਤਰ 'ਤੇ ਦਸਤਖ਼ਤ ਕਰਦਾ ਹੈ ਜਿਸ ਨਾਲ

ਇਲਾਜ ਕਰਵਾਉਣ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਦਿਆਂ ਵਾਪਸ ਆਉਣ ਦਾ ਵਾਅਦਾ ਕੀਤਾ ਜਾਂਦਾ ਹੈ।

 

ਪ੍ਰਧਾਨ ਮੰਤਰੀ ਖ਼ਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਸ਼ਰੀਫ ਦਾ ਨਾਮ ‘ਫਲਾਈਟ ਪਾਬੰਦੀ ਰੋਕ ਸੂਚੀ (ਐਗਜ਼ਿਟ ਕੰਟਰੋਲ ਸੂਚੀ - ਈਸੀਐਲ)’ ਤੋਂ ਹਟਾਉਣ ਨੂੰ ਮਨਜ਼ੂਰੀ ਦਿੱਤੀ ਗਈ। 

 

ਪੀਐਮਐਲ-ਐਨ ਦੇ ਇੱਕ ਨੇਤਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਸੀਂ ਸਰਕਾਰ ਨੂੰ ਕਿਹਾ ਹੈ ਕਿ ਸ਼ਰੀਫ ਲੰਦਨ ਵਿੱਚ ਆਪਣੇ ਇਲਾਜ ਲਈ ਫਲਾਈਟ ਪਾਬੰਦੀ ਸੂਚੀ ਵਿੱਚੋਂ ਆਪਣਾ ਨਾਮ ਹਟਾਉਣ ਲਈ ਸਰਕਾਰ ਨੂੰ 700 ਕਰੋੜ ਰੁਪਏ ਦਾ ਕੋਈ ਬਾਂਡ ਨਹੀਂ ਦੇਣਗੇ।

 

ਉਨ੍ਹਾਂ ਕਿਹਾ ਕਿ ਨਵਾਜ਼ ਸ਼ਰੀਫ ਨੇ ਕਿਹਾ ਕਿ ਸਰਕਾਰ ਦੀ ਮੰਗ ਗ਼ੈਰਕਾਨੂੰਨੀ ਹੈ। ਇਸ ਨੇਤਾ ਨੇ ਇਹ ਵੀ ਕਿਹਾ ਕਿ ਨਵਾਜ਼ ਸ਼ਰੀਫ ਨੇ ਆਪਣੀ ਸਿਹਤ ਦੇ ਮੁੱਦੇ ਦੇ ਰਾਜਨੀਤੀਕਰਨ ਦੀ ਸਰਕਾਰ ਦੇ 'ਹਥਕੰਢੇ' 'ਤੇ ਵੀ ਆਪਣੀ ਨਾਰਾਜ਼ਗੀ ਪ੍ਰਗਟਾਈ। 

ਪੀਐਮਐਲ-ਐਨ ਦੇ ਨੇਤਾ ਨੇ ਪੀਟੀਆਈ ਭਾਸ਼ਾ ਨੂੰ ਕਿਹਾ ਕਿ ਇਸਲਾਮਾਬਾਦ ਹਾਈ ਕੋਰਟ ਦੇ ਪਿਛਲੇ ਫ਼ੈਸਲੇ ਤੇ ਸਰਕਾਰ ਆਪਣੀ ਅਦਾਲਤ ਨਹੀਂ ਚਲਾ ਸਕਦੀ। ਇਸਲਾਮਾਬਾਦ ਹਾਈ ਕੋਰਟ ਨੇ ਸ਼ਰੀਫ ਨੂੰ ਡਾਕਟਰੀ ਆਧਾਰ 'ਤੇ ਅੱਠ ਹਫ਼ਤਿਆਂ ਦੀ ਜ਼ਮਾਨਤ ਦੇ ਦਿੱਤੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Former PM Nawaz Sharif rejected conditional permission to go abroad for treatment