ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੀ ਸਿਆਸਤ ’ਚ ਇਕ ਵਾਰ ਮੁੜ ਹੋਵੇਗੀ ਪਰਵੇਜ਼ ਮੁਸ਼ੱਰਫ ਦੀ ਵਾਪਸੀ!

ਪਾਕਿਸਤਾਨ ਦੇ ਸਾਬਕਾ ਸੈਨਿਕ ਸ਼ਾਸਕ ਪਰਵੇਜ਼ ਮੁਸ਼ੱਰਫ ਜਿਹੜੇ ਕਿ ਪਿਛਲੇ ਇਕ ਸਾਲ ਤੋਂ ਸਿਹਤ ਖਰਾਬ ਹੋਣ ਕਾਰਨ ਰਾਜਨੀਤੀ ਤੋਂ ਦੂਰ ਹਨ, ਆਪਣੀ ਪਾਰਟੀ ਨੂੰ ਮੁੜ ਸੁਰਜੀਤ ਕਰਨ ਅਤੇ ਰਾਜਨੀਤੀ ਵਿਚ ਵਾਪਸੀ ਕਰਨ ਜਾ ਰਹੇ ਹਨ।

 

ਦੱਸ ਦੇਈਏ ਕਿ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਸੰਸਥਾਪਕ ਮੁਸ਼ੱਰਫ ਪਿਛਲੇ ਸਾਲ ਸਿਹਤ ਕਾਰਨ ਰਾਜਨੀਤਿਕ ਗਤੀਵਿਧੀਆਂ ਤੋਂ ਪਿੱਛੇ ਹੱਟ ਗਏ ਸਨ।

 

ਪਾਰਟੀ ਦੇ ਸਥਾਪਨਾ ਦਿਵਸ ਦੇ ਮੌਕੇ ਉਨ੍ਹਾਂ ਨੇ ਐਤਵਾਰ ਨੂੰ ਇਸਲਾਮਾਬਾਦ ਵਿੱਚ ਆਪਣੇ ਸਮਰਥਕਾਂ ਨੂੰ ਵੀਡੀਓ ਲਿੰਕ ਰਾਹੀਂ ਸੰਬੋਧਿਤ ਕੀਤਾ। ਏਪੀਐਮਐਲ ਦੇ ਜਨਰਲ ਸਕੱਤਰ ਮੇਹਰਨ ਮਲਿਕ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਮੁਸ਼ੱਰਫ ਦਾ ਪਿਛਲੇ ਮਹੀਨੇ 12 ਦਿਨਾਂ ਤਕ ਲੰਡਨ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲਿਆ ਸੀ।

 

ਉਨ੍ਹਾਂ ਦਸਿਆ ਸੀ ਕਿ ਮੁਸ਼ੱਰਫ ਹੁਣ ਠੀਕ ਹੈ ਅਤੇ ਦੁਬਈ ਸਥਿਤ ਆਪਣੀ ਰਿਹਾਇਸ਼ ਵਾਪਸ ਆ ਗਏ ਹਨ।

 

ਦੱਸਣਯੋਗ ਹੈ ਕਿ ਮੁਸ਼ੱਰਫ 2007 ਵਿੱਚ ਸੰਵਿਧਾਨ ਨੂੰ ਮੁਅੱਤਲ ਕਰਨ ਦੇ ਦੋਸ਼ ਵਿੱਚ ਦੇਸ਼ਧ੍ਰੋਹ ਦਾ ਕੇਸ ਦਾ ਸਾਹਮਣਾ ਕਰ ਰਹੇ ਹਨ। ਦੇਸ਼ਧ੍ਰੋਹ ਦੇ ਮਾਮਲੇ ਚ ਮੌਤ ਦੀ ਸਜ਼ਾ ਜਾਂ ਉਮਰ ਕੈਦ ਹੋ ਸਕਦੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Former President Pervez Musharraf plans comeback in national politics