ਮੁੰਬਈ ਹਮਲਿਆਂ ਦੇ ਸਰਗਨਾ ਤੇ ਜਮਾਤ ਉਦ ਦਾਵਾ (ਜੇਯੂਡੀ) ਪ੍ਰਮੁੱਖ ਹਾਫਿਜ ਸਾਈਦ ਨੂੰ ਕਈ ਸਾਲਾਂ ਵਿਚ ਪਹਿਲੀ ਵਾਰ ਸਰਕਾਰ ਨੇ ਲਾਹੌਰ ਦੇ ਗੱਦਾਫੀ ਸਟੈਡੀਐਮ ਵਿਚ ਬੁੱਧਵਾਰ ਨੂੰ ਈਦ ਦੀ ਨਮਾਜ ਦੀ ਅਗਵਾਈ ਕਰਨ ਦੀ ਆਗਿਆ ਨਹੀਂ ਦਿੱਤੀ। ਇਹ ਉਸਦਾ ਪਸੰਦੀਦਾ ਸਥਾਨ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਹਾਫਿਜ਼ ਸਾਈਦ ਗੱਦਾਫੀ ਸਟੇਡੀਐਮ ਵਿਚ ਨਮਾਜ ਦਾ ਅਗਵਾਈ ਕਰਨਾ ਚਾਹੁੰਦਾ ਸੀ, ਪ੍ਰੰਤੂ ਮੰਗਲਵਾਰ ਨੂੰ ਹੀ ਉਸੇ ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਅਜਿਹਾ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਜੇਕਰ ਸਈਦ ਸਟੇਡੀਐਮ ਵਿਚ ਈਦ ਦੀ ਨਮਾਜ ਦੀ ਅਗਵਾਈ ਕਰਦਾ, ਤਾਂ ਉਸ ਨੂੰ ਗ੍ਰਿਫਤਾਰਕੀਤਾ ਜਾ ਸਕਦਾ ਸੀ। ਸਰਕਾਰ ਦੇ ਨਿਰਦੇਸ਼ ਦੇ ਬਾਅਦ ਸਈਦ ਨੇ ਗੱਦਾਫੀ ਸਟੇਡੀਐਮ ਵਿਚ ਨਮਾਜ ਦੀ ਅਗਵਾਈ ਕਰਨ ਦੀ ਆਪਣੀ ਯੋਜਨਾ ਰੱਦ ਕਰ ਦਿੱਤੀ। ਇਸ ਤੋਂ ਬਾਅਦ ਉਸਨੇ ਆਪਣੇ ਜੌਹਰ ਕਸਬਾ ਸਥਿਤ ਰਿਹਾਇਸ਼ ਕੋਲ ਇਕ ਸਥਾਨਕ ਮਸਜਿਦ ਵਿਚ ਨਮਾਜ ਅਦਾ ਕੀਤੀ।
ਜ਼ਿਕਰਯੋਗ ਹੈ ਕਿ ਸਈਦ ਇਸ ਸਟੇਡੀਐਮ ਵਿਚ ਕਈ ਸਾਲਾਂ ਤੋਂ ਈਦ ਅਤੇ ਬਕਰੀਦ ਦੀ ਨਮਾਜ਼ ਦੀ ਅਗਵਾਈ ਕਰਦਾ ਆ ਰਿਹਾ ਸੀ। ਐਨਾ ਹੀ ਨਹੀਂ ਪਾਕਿਸਤਾਨ ਸਰਕਾਰ ਉਸ ਨੂੰ ਪੁਖਤਾ ਸੁਰੱਖਿਆ ਮੁਹੱਈਆ ਕਰਵਾਉਂਦੀ ਸੀ। ਮੁੰਬਈ ਹਮਲਿਆਂ ਦੇ ਬਾਅਦ ਸਈਦ ਨੂੰ 10 ਦਸੰਬਰ 2008 ਸੰਯੁਕਤ ਰਾਸ਼ਟਰ ਨੇ ਪਾਬੰਦੀ ਲਗਾ ਦਿੱਤੀ ਸੀ। ਉਸਦੇ ਸੰਗਠਨ ਜੇਯੂਡੀ ਨੂੰ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਸੰਗਠਨ ਐਲਾਨ ਰੱਖਿਆ ਹੈ।