ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਸਰਕਾਰ ਮਸੁਦ ਅਜ਼ਹਰ ਨੂੰ ਦੇ ਰਹੀ ਪੂਰੀ ਸੁਰੱਖਿਆ, ਬਹਾਵਲਪੁਰ ਤੋਂ ਰਾਵਲਪਿੰਡੀ ਭੇਜਿਆ

ਪਾਕਿ ਸਰਕਾਰ ਮਸੁਦ ਅਜ਼ਹਰ ਨੂੰ ਦੇ ਰਹੀ ਪੂਰੀ ਸੁਰੱਖਿਆ, ਬਹਾਵਲਪੁਰ ਤੋਂ ਰਾਵਲਪਿੰਡੀ ਭੇਜਿਆ

ਕੌਮਾਂਤਰੀ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਤੇ ਫ਼ੌਜ ਨੇ ਸੁਰੱਖਿਆ ਕਾਰਨਾਂ ਕਰ ਕੇ ਬਹਾਵਲਪੁਰ ਤੋਂ ਰਾਵਲਪਿੰਡੀ ਭੇਜ ਦਿੱਤਾ ਹੈ।

 

 

ਅਫ਼ਗ਼ਾਨਿਸਤਾਨ ’ਚ ਤਾਲਿਬਾਨ ਅੱਤਵਾਦੀਆਂ ਵੱਲੋਂ ਬੀਤੇ ਦਿਨੀਂ ਅਮਰੀਕਾ ਦਾ ਮਜ਼ਾਕ ਉਡਾਇਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਮਸੂਦ ਅਜ਼ਹਰ ਦੀ ਜਾਨ ਨੂੰ ਖ਼ਤਰਾ ਸਮਝਦਿਆਂ ਉਸ ਨੂੰ ਸੁਰੱਖਿਅਤ ਟਿਕਾਣੇ ’ਤੇ ਸ਼ਿਫ਼ਟ ਕਰ ਦਿੱਤਾ ਹੈ।

 

 

ਪਰ ਪਾਕਸਤਾਨੀ ਫ਼ੌਜ ਜਾਂ ਸਰਕਾਰ ਨੇ ਮਸੁਦ ਅਜ਼ਹਰ ਨੂੰ ਇੰਝ ਸ਼ਿਫ਼ਟ ਕੀਤੇ ਜਾਣ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਗਿਆ। ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਅੱਤਵਾਦ ਵਿਰੁੱਧ ਸਰਗਰਮ ਆੱਪਰੇਟਿਵਜ਼ ਮੁਤਾਬਕ ਜੈਸ਼ ਮੁਖੀ ਮਸੂਦ ਅਜ਼ਹਰ ਨੂੰ ਬੀਤੀ 3 ਮਾਰਚ ਨੂੰ ਰਾਵਲਪਿੰਡੀ ਦੇ ਅਤਿ ਸੁਰੱਖਿਅਤ ‘ਸੇਫ਼ ਹਾਊਸ’ ’ਚ ਪਹੁੰਚਾ ਦਿੱਤਾ ਗਿਆ ਹੈ।

 

 

ਇਸ ਤੋਂ ਠੀਕ ਇੱਕ ਦਿਨ ਪਹਿਲਾਂ ਰਾਵਲਪਿੰਡੀ ਸਥਿਤ ਫ਼ੌਜੀ ਹੈੱਡਕੁਆਰਟਰਜ਼ ਨੇ ਮਸੁਦ ਅਜ਼ਹਰ ਤੇ ਉਸ ਦੇ ਦੋਵੇਂ ਭਰਾਵਾਂ ਮੌਲਾਨਾ ਰਊਫ਼ ਅਸਗ਼ਰ ਅਤੇ ਮੌਲਾਨਾ ਅੰਮਾਰ ਨਾਲ ਮੁਲਾਕਾਤ ਕੀਤੀ ਸੀ। ਰਊਫ਼ ਨੇ ਫ਼ਿਲਹਾਲ ਜੈਸ਼ ਦੀ ਕਮਾਂਡ ਸੰਭਾਲੀ ਹੋਈ ਹੈ; ਜਦ ਕਿ ਅੰਮਾਰ ਜੇਹਾਦੀ ਸੰਗਠਨ ਦੇ ਰਸਾਲੇ ‘ਅਲ ਕਲਾਮ’ ਦਾ ਕੰਮ ਵੇਖਦਾ ਹੈ।

 

 

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੈਰਿਸ ’ਚ ਸੰਪੰਨ ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ ਦੀ ਮੀਟਿੰਗ ’ਚ ਪਾਕਿਸਤਾਨ ਨੇ ਮਸੁਦ ਅਜ਼ਹਾਰ ਦੇ ਵਜੂਦ ਤੋਂ ਹੀ ਇਨਕਾਰ ਕਰ ਦਿੱਤਾ ਸੀ; ਉਂਝ FATF ਦੀ ਮੀਟਿੰਗ ਦੌਰਾਨ ਹੀ ਮਸੂਦ ਅਜ਼ਹਰ ਦੀ ਇੱਕ ਚਿੱਠੀ ਜੱਗ–ਜ਼ਾਹਿਰ ਹੋ ਗਈ ਸੀ;

 

 

ਉਸ ਚਿੱਠੀ ਵਿੱਚ ਮਸੂਦ ਅਜ਼ਹਰ ਨੇ ਇੱਕ ਹੋਰ ਜੇਹਾਦੀ ਸੰਗਠਨ ਤਾਲਿਬਾਨ ਦੀ ਅਮਰੀਕਾ ਨੂੰ ਸ਼ਾਂਤੀ ਸਮਝੌਤੇ ਉੱਤੇ ਝੁਕਾਉਣ ਲਈ ਵਧਾਈ ਦਿੱਤੀ ਸੀ।

 

 

ਇਸ ਚਿੱਠੀ ਕਾਰਨ ਇਮਰਾਨ ਖ਼ਾਨ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਨਾਲ ਹੀ ਅਮਰੀਕਾ ਨੇ ਇਮਰਾਨ ਸਰਕਾਰ ਨੂੰ ਸਖ਼ਤ ਚੇਤਾਵਨੀ ਵੀ ਜਾਰੀ ਕਰ ਦਿੱਤੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Government giving Masood Azhar full Security shifted from Bahawalpur to Rawalpindi