ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ 'ਚ ਵਿਵਾਦਤ 'ਚੰਦ ਕੈਲੰਡਰ' ਮਾਮਲਾ ਅਦਾਲਤ ਪੁੱਜਾ

ਪਾਕਿਸਤਾਨ ਦੇ ਵਿਗਿਆਨ ਅਤੇ ਟੈਕਨਾਲੋਜੀ ਮੰਤਰੀ ਫਵਾਦ ਚੌਧਰੀ ਵੱਲੋਂ ਜਾਰੀ ਵਿਵਾਦਤ ਚੰਦ ਕੈਲੰਡਰ ਨੂੰ ਪੇਸ਼ਾਵਰ ਹਾਈ ਕੋਰਟ ਵਿੱਚ ਸੋਮਵਾਰ ਨੂੰ ਚੁਣੌਤੀ ਦਿੱਤੀ ਗਈ।


ਪਟੀਸ਼ਨ ਨੇ ਕਿਹਾ ਗਿਆ ਹੈ ਕਿ ਇਹ ਕੈਲੰਡਰ ਇਸਲਾਮੀ ਸਿੱਖਿਆ ਦੇ ਬਿਲਕੁਲ ਉਲਟ ਹੈ। ਉਸ ਨੇ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਉਸ ਨੇ ਦਲੀਲ ਦਿੱਤੀ ਕਿ ਮੰਤਰੀ ਦੁਆਰਾ ਜਾਰੀ ਕੀਤਾ ਚੰਦ ਕੈਲੰਡਰ ਇਸਲਾਮ ਦੀਆਂ ਸਿੱਖਿਆਵਾਂ ਅਨੁਸਾਰ ਨਹੀਂ ਹੈ।


ਉਥੇ, ਪਾਕਿਸਤਾਨ ਦੀ ਇਸਲਾਮੀ ਵਿਚਾਰਧਾਰਾ ਪਰਿਸ਼ਦ (ਸੀਆਈਆਈ) ਨੇ ਕਿਹਾ ਹੈ ਕਿ ਉਹ ਸਰਕਾਰ ਵੱਲੋਂ ਜਾਰੀ ਚੰਦ ਕੈਲੰਡਰ ਦੀ ਸਮੀਖਿਆ ਕਰੇਗੀ ਅਤੇ ਇਸ ਤੋਂ ਬਾਅਦ ਕੋਈ ਫ਼ੈਸਲਾ ਲਿਆ ਜਾਵੇਗਾ।


ਦੱਸਣਯੋਗ ਹੈ ਕਿ ਪਾਕਿਸਤਾਨੀ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕਰੀਬੀ ਚੌਧਰੀ ਨੇ ਈਦ-ਉਲ-ਫਿਤਰ ਤੋਂ ਪਹਿਲਾਂ ਦੇਸ਼ ਦੀ ਪਹਿਲੀ ਚੰਦ ਵੇਖਣ ਵਾਲੀ ਵੈਬਸਾਈਟ ਦੀ ਸ਼ੁਰੂਆਤ ਮਈ ਵਿੱਚ ਕੀਤੀ ਸੀ। ਜਿਸ ਕਾਰਨ ਬਹੁਤ ਸਾਰੇ ਉਲੇਮਾ (ਕਈ ਧਾਰਮਿਕ ਆਗੂ) ਨਰਾਜ਼ ਹੋ ਗਏ ਸਨ। 

 

ਚੌਧਰੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਦੀ ਸਰਕਾਰ 5 ਜੂਨ ਨੂੰ ਈਦ ਮਨਾਉਂਦੀ ਰਹੇਗੀ ਜਦੋਂ ਕਿ ਸਾਊਦੀ ਅਰਬ ਵਿੱਚ ਈਦ ਦਾ ਤਿਉਹਾਰ 4 ਜੂਨ ਨੂੰ ਮਨਾਇਆ ਗਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Govt lunar calendar Now in Peshawar High Court