ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਮਾਰੇ ਗਏ ਅੱਤਵਾਦੀਆਂ ’ਤੇ ਪਾਕਿ ਨੇ ਜਾਰੀ ਕੀਤੀਆਂ ਡਾਕ ਟਿਕਟਾਂ!

ਪਾਕਿਸਤਾਨ ਇੱਕ ਪਾਸੇ ਭਾਰਤ ਨਾਲ ਗੱਲਬਾਤ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ ਤੇ ਦੂਜੇ ਪਾਸੇ ਉਸਦੀ ਨਾਪਾਕ ਹਰਕਤਾਂ ਵੀ ਲਗਾਤਾਰ ਜਾਰੀ ਹਨ। ਪਾਕਿਸਤਾਨ ਨੇ ਕਸ਼ਮੀਰ ਦੀਆਂ ਘਟਨਾਵਾਂ ਅਤੇ ਅੱਤਵਾਦੀਆਂ ਤੇ 20 ਡਾਕ ਟਿਕਟਾਂ ਜਾਰੀ ਕੀਤੀਆਂ ਹਨ। ਇਸ ਵਿਚ ਪਾਕਿਸਤਾਨ ਨੇ ਉਨ੍ਹਾਂ ਲੋਕਾਂ ਨੂੰ ਸ਼ਹੀਦ ਦੱਸਣ ਦੀ ਕੋਸਿ਼ਸ਼ ਕੀਤੀ ਹੈ ਜੋ ਭਾਰਤੀ ਫ਼ੌਜ ਦੇ ਹੱਥੋਂ ਮਾਰੇ ਗਏ ਹਨ। ਇਸ ਵਿਚ ਬੁਰਹਾਨ ਵਾਨੀ ਦਾ ਨਾਂ ਵੀ ਸ਼ਾਮਲ ਹੈ। ਬੁਰਹਾਨ ਵਾਨੀ ਨੂੰ ਸ਼ਹੀਦ ਦੱਸਦਿਆਂ ਪਾਕਿਸਤਾਨ ਨੇ ਉਸਦੇ ਨਾਂ ਤੇ ਡਾਕ ਟਿਕਟ ਜਾਰੀ ਕੀਤੀ ਹੈ।

 

ਇਹ ਸਾਰੀਆਂ ਡਾਕ ਟਿਕਟਾਂ 8 ਰੁਪਏ ਦੀ ਕੀਮਤ ਵਾਲੀਆਂ ਹਨ। ਇਸ ਵਿਚ ਕਸ਼ਮੀਰ ਦੀ ਕਈ ਘਟਨਾਵਾਂ ਦਾ ਜਿ਼ਕਰ ਕੀਤਾ ਗਿਆ ਹੈ। ਇਸ ਵਿਚ ਭਾਰਤੀ ਫ਼ੌਜ ਦੇ ਹੱਥੋਂ ਮਾਰੇ ਗਏ ਬਰਬਰ ਅੱਤਵਾਦੀਆਂ ਤੇ ਡਾਕ ਟਿਕਟ ਹਨ ਤੇ ਕਿਤੇ ਕੈਮੀਕਲ ਅਟੈਕ ਤੇ ਵੀ ਇੱਕ ਡਾਕ ਟਿਕਟ ਜਾਰੀ ਕੀਤਾ ਗਿਆ ਹੈ। ਇਹ ਟਿਕਟ ਪੂਰੀ ਤਰ੍ਹਾਂ ਫਰਜ਼ੀ ਜਾਪਦਾ ਹੈ, ਕਸ਼ਮੀਰ ਚ ਕਦੇ ਵੀ ਕੈਮੀਕਲ ਅਟੈਕ ਦੀ ਗੱਲ ਸੁਣਨ ਚ ਨਹੀਂ ਆਈ ਹੈ।

 

8 ਜੁਲਾਈ 2016 ਨੂੰ ਸੁਰੱਖਿਆ ਬਲਾਂ ਨਾਲ ਇੱਕ ਫ਼ੌਜੀ ਇਨਕਾਊਟਰ ਚ ਬੁਰਹਾਨ ਵਾਨੀ ਦੋ ਹੋਰਨਾਂ ਅੱਤਵਾਦੀਆਂ ਨਾਲ ਮਾਰਿਆ ਗਿਆ ਸੀ। ਇਸ ਦੌਰਾਨ ਲੰਬੇ ਸਮੇਂ ਤੱਕ ਘਾਟੀ ਹਿੰਸਾ ਦੀ ਅੱਗ ਚ ਝੁੱਲਸਦੀ ਰਹੀ ਸੀ। ਇਨ੍ਹਾਂ 20 ਡਾਕ ਟਿਕਟਾਂ ਨੂੰ ਈ ਬੇ ਅਤੇ ਦੂਜੀ ਆਨਲਾਈਨ ਵੈਬਸਾਈਟਾਂ ਦੁਆਰਾ ਵੇਚਿਆ ਜਾ ਰਿਹਾ ਹੈ। ਇਨ੍ਹਾਂ ਡਾਕ ਟਿਕਟਾਂ ਨੂੰ ਕਸ਼ਮੀਰ ਦਿਹਾੜੇ ਤੇ ਕਰਾਚੀ ਤੋਂ ਜਾਰੀ ਕੀਤਾ ਗਿਆ ਸੀ। ਈ ਬੇ ਤੇ ਇਹ ਡਾਕ ਟਿਕਟਾਂ 500 ਪਾਕਿਸਤਾਨੀ ਰੁਪਏ ਚ ਉਪਲੱਬਧ ਹਨ। ਇੱਕ ਡਾਕ ਟਿਕਟ ਦੀ ਕੀਮਤ 8 ਰੁਪਏ ਰੱਖੀ ਗਈ ਹੈ।

 

ਪਾਕਿਸਤਾਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਡਾਕ ਟਿਕਟਾਂ ਦੁਆਰਾ ਅਸੀਂ ਕਸ਼ਮੀਰ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਉਨ੍ਹਾਂ ਦੇ ਨਾਲ ਹਾਂ।

 

ਪਾਕਿਤਸਾਨੀ ਇਸ ਹਰਕਤ ਨੂੰ ਆਜ਼ਾਦੀ ਦੀ ਜੰਗ ਦੱਸ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਪਾਕਿਸਤਾਨ ਆਪ ਅਣਅਧਿਕਾਰਤ ਕਬਜ਼ੇ ਵਾਲੇ ਕਸ਼ਮੀਰ ਚ ਰੋਜ਼ਾਨਾ ਹੀ ਪਾਕਿਸਤਾਨ ਖਿਲਾਫ ਰੋਸ ਮੁਜ਼ਾਹਰੇ ਹੁੰਦੇ ਰਹਿੰਦੇ ਹਨ। ਉੱਥੇ ਹੀ ਬਲੂਚਿਸਤਾਨ ਦੀ ਤਰਸਯੋਗ ਹਾਲਤ ਪੂਰੀ ਦੁਨੀਆ ਚ ਕਿਸੇ ਤੋਂ ਵੀ ਲੁਕੀ ਨਹੀਂ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan has issued a stamp ticket on the terrorists killed in Kashmir