ਸਵਾ ਤਿੰਨ ਕੁਵਿੰਟਲ ਤੋਂ ਜ਼ਿਆਦਾ ਵਜਨ ਦੇ ਵਿਅਕਤੀ ਦੀ ਵਜ਼ਨ ਘਟਾਉਣ ਦੇ ਇਲਾਜ ਦੌਰਾਨ ਮੌਤ ਹੋ ਗਈ। ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਵਜ਼ਨਦਾਰ ਵਿਅਕਤੀ ਦੀ ਸੋਮਵਾਰ ਨੂੰ ਹਸਪਤਾਲ ਵਿਚ ਮੌਤ ਹੋ ਗਈ। ਇਕ ਮੀਡੀਆ ਰਿਪੋਰਟ ਅਨੁਸਾਰ ਉਸ ਨੂੰ ਆਈਸੀਯੂ ਵਿਚ ਇਕੱਠਾ ਛੱਡ ਦਿੱਤਾ ਗਿਆ ਸੀ। ਹਸਪਤਾਲ ਦੇ ਗਹਿਣ ਮੈਡੀਕਲ ਇਕਾਈ (ਆਈਸੀਯੂ) ਵਿਚ ਹੰਗਾਮੇ ਕਾਰਨ ਸਟਾਫ ਗੈਰਹਾਜ਼ਰ ਸੀ। ਪਾਕਿਸਤਾਨ ਦੇ ਇਸ ਸਭ ਤੋਂ ਭਾਰੀ ਵਿਅਕਤੀ ਦਾ ਭਾਰ 330 ਕਿਲੋਗ੍ਰਾਮ ਤੋਂ ਜ਼ਿਆਦਾ ਸੀ ਅਤੇ ਹਾਲ ਵਿਚ ਉਨ੍ਹਾਂ ਦੀ ਲਿਪੋਸਕਸ਼ਨ ਸਰਜਰੀ ਹੋਈ ਸੀ।
ਡੌਨ ਨਿਊਜ਼ ਦੀ ਰਿਪੋਰਟ ਅਨੁਸਾਰ ਲਾਹੌਰ ਦੇ 400 ਕਿਲੋਮੀਟਰ ਦੂਰ ਸਾਦਿਕਾਬਾਦ ਦੇ ਰਹਿਣ ਵਾਲੇ ਨੁਰੂਲ ਹਸਲ (55) ਦੀ 28 ਜੂਨ ਨੂੰ ਵਜਨ ਘੱਟ ਕਰਨ ਵਾਲਾ ਓਪਰੇਸ਼ਨ ਹੋਇਆ ਸੀ। ਫੌਜ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਵਿਸ਼ੇਸ਼ ਨਿਰਦੇਸ਼ ਉਤੇ ਹਸਨ ਨੂੰ ਇਲਾਜ ਲਈ ਪਾਕਿਸਤਾਨ ਫੌਜ ਦੇ ਹੈਲੀਕਾਪਟਰ ਰਾਹੀਂ ਲਾਹੌਰ ਲਿਆਂਦਾ ਗਿਆ ਸੀ। ਸਰਜਰੀ ਦੇ ਬਾਅਦ ਉਨ੍ਹਾਂ ਨੂੰ ਆਈਸੀਯੂ ਵਿਚ ਨਿਗਰਾਨੀ ਲਈ ਰੱਖਿਆ ਗਿਆ ਸੀ। ਰਿਪੋਰਟ ਅਨੁਸਾਰ ਦਿਨ ਦੌਰਾਨ ਸ਼ਲਮਾਰ ਹਸਪਤਾਲ ਵਿਚ ਇਕ ਮਹਿਲਾ ਮਰੀਜ਼ ਦੀ ਮੌਤ ਹੋ ਗਈ ਸੀ ਅਤੇ ਉਸਦੇ ਤਿਮਾਰਦਾਰਾਂ ਦੇ ਹੰਗਾਮੇ ਕਾਰਨ ਆਈਸੀਯੂ ਵਿਚ ਕੋਈ ਕਰਮਚਾਰੀ ਨਾ ਹੋਣ ਕਾਰਨ ਹਸਨ ਅਤੇ ਇਕ ਦੂਜੇ ਮਰੀਜ਼ ਦੀ ਮੌਤ ਹੋ ਗਈ।
ਰਿਪੋਰਟ ਵਿਚ ਡਾ. ਮਾਜੁਲ ਹਸਨ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਵਿਵਸਥਾ ਦੀ ਸਥਿਤੀ ਵਿਚ ਸਟਾਫ ਦੀ ਗੈਰਹਾਜ਼ਰੀ ਕਾਰਨ ਨੂਰ ਅਤੇ ਦੂਜੇ ਮਰੀਜ਼ ਦੀ ਮੌਤ ਹੋ ਗਈ।’ ਹਸਪਤਾਲ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਮਹਿਲਾ ਮਰੀਜ਼ ਦੇ ਰਿਸ਼ਤੇਦਾਰਾਂ ਨੇ ਖਿੜਕੀਆਂ ਤੋੜ ਦਿੱਤੀਆਂ, ਵੇਟੀਲੇਟਰ ਬੰਦ ਕਰ ਦਿੱਤੇ ਅਤੇ ਡਾਕਟਰਾਂ ਉਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹੰਗਾਮੇ ਦੌਰਾਨ ਆਈਸੀਯੂ ਤੋਂ ਨਰਸਾਂ ਚਲੀਆਂ ਗਈਆਂ।
ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਸੀਸੀਟੀਵੀ ਫੁਟੇਜ ਨੂੰ ਦੇਖੇ ਜਾਣ ਦੀ ਜ਼ਰੂਰਤ ਹੈ। ਬੁਲਾਰੇ ਨੇ ਕਿਹਾ ਕਿ ਹਸਪਤਾਲ ਵਿਚ ਹੰਗਾਮੇ ਦੌਰਾਨ ਹੋਰ ਕੋਈ ਖੁਦ ਨੂੰ ਬਚਾਉਣ ਦਾ ਯਤਲ ਕਰ ਰਿਹਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਹਸਨ ਪਾਕਿਸਤਾਨ ਵਿਚ ਸਭ ਤੋਂ ਭਾਰਤੇ ਵਿਅਕਤੀ ਸਨ, ਪ੍ਰੰਤੂ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।