ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ: ਮੰਦਰ ’ਚ ਚੋਰੀ-ਭੰਨਤੋੜ ਕਰਨ ਵਾਲੇ ਨੌਜਵਾਨਾਂ ਨੂੰ ਹਿੰਦੂ ਭਾਈਚਾਰੇ ਨੇ ਕੀਤਾ ਮੁਆਫ਼

ਪਾਕਿਸਤਾਨ ਦੇ ਸਿੰਧ ਸੂਬੇ ਛਾਛਰੋ ਕਸਬੇ ਨੇੜੇ ਇੱਕ ਹਿੰਦੂ ਮੰਦਰ ਚੋਰੀ ਕਰਨ ਅਤੇ ਉਸ ਦੀ ਭੰਨਤੋੜ ਕਰਨ ਦੇ ਦੋਸ਼ ਚਾਰ ਨੌਜਵਾਨਾਂ ਨੂੰ ਹਿੰਦੂ ਭਾਈਚਾਰੇ ਨੇ ਸਦਭਾਵਨਾ ਦਿਖਾਉਂਦਿਆਂ ਮੁਆਫ ਕਰ ਦਿੱਤਾ ਹੈਇਨ੍ਹਾਂ ਮੁੰਡਿਆਂ ਖ਼ਿਲਾਫ਼ ਕੇਸ ਵਾਪਸ ਲੈ ਲਿਆ ਗਿਆ ਜਿਸ ਤੋਂ ਬਾਅਦ ਅਦਾਲਤ ਨੇ ਚਾਰਾਂ ਨੂੰ ਰਿਹਾ ਕਰ ਦਿੱਤਾ

 

ਛਾਛਰੋ ਨੇੜੇ ਇਕ ਪਿੰਡ ਪ੍ਰੇਮੋ-ਜੀ-ਵੈਰੀ ਦੇ ਮੰਦਰ 26 ਜਨਵਰੀ ਨੂੰ ਚੋਰੀ ਅਤੇ ਭੰਨਤੋੜ ਕੀਤੀ ਗਈ ਸੀਦੇਵਤਿਆਂ ਦੀਆਂ ਮੁਰਤੀਆਂ ਨੂੰ ਨੁਕਸਾਨ ਪਹੁਚਾਇਆ ਗਿਆ ਸੀ। ਇਸ ਕੇਸ ਦੀ ਚਹੁੰਪਾਸੜ ਨਿੰਦਾ ਹੋਈ ਸੀਹਿੰਦੂ ਭਾਈਚਾਰੇ ਦੇ ਨਾਲ ਨਾਲ-ਨਾਲ ਨੇਤਾਵਾਂ ਅਤੇ ਸਮਾਜ ਸੇਵੀ ਲੋਕਾਂ ਨੇ ਇਸਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਸੀ

 

ਪਾਕਿਸਤਾਨ ਦੇ ਸਥਾਨਕ ਨਿਵਾਸੀ ਪ੍ਰੇਮ ਕੁਮਾਰ ਨੇ ਪੁਲਿਸ ਕੋਲ ਕੇਸ ਦਰਜ ਕਰਵਾਇਆ ਸੀਜਾਂਚ ਤੋਂ ਬਾਅਦ ਪੁਲਿਸ ਨੇ 12 ਤੋਂ 15 ਸਾਲ ਦੇ ਵਿਚਕਾਰ ਦੇ 4 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਸਾਰੇ ਪ੍ਰੇਮੋ-ਜੀ-ਵੇਰੀ ਪਿੰਡ ਦੇ ਹਨ ਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਹਨਮੁੰਡਿਆਂ ਨੇ ਮੰਨਿਆ ਕਿ ਉਨ੍ਹਾਂ ਨੇ ਮੰਦਰ ਦੇ ਦਾਨ ਬਾਕਸ ਤੋਂ ਪੈਸੇ ਚੋਰੀ ਕੀਤੇ ਸਨ

 

ਅਖਬਾਰ 'ਡਾਨ' ਦੀ ਰਿਪੋਰਟ ਦੇ ਅਨੁਸਾਰ ਦੋਸ਼ੀ ਨੌਜਵਾਨਾਂ ਨੂੰ ਹੈਦਰਾਬਾਦ ਦੇ ਜੁਵੇਨਾਈਲ ਸਕੂਲ ਇੱਕ ਸਥਾਨਕ ਅਦਾਲਤ ਨੇ ਭੇਜਿਆ ਸੀਉਨ੍ਹਾਂ ਨੂੰ ਸ਼ਨੀਵਾਰ ਨੂੰ ਅਦਾਲਤ ਪੇਸ਼ ਕੀਤਾ ਗਿਆ ਜਿਥੇ ਪਟੀਸ਼ਨਕਰਤਾ ਪ੍ਰੇਮ ਕੁਮਾਰ ਨੇ ਕਿਹਾ ਕਿ ਉਹ ਸਦਭਾਵਨਾ ਅਧੀਨ ਚਾਰਾਂ ਖ਼ਿਲਾਫ਼ ਕੇਸ ਵਾਪਸ ਲੈ ਰਹੇ ਹਨ। ਜਿਸ ਤੋਂ ਬਾਅਦ ਅਦਾਲਤ ਨੇ ਇਨ੍ਹਾਂ ਚਾਰਾਂ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ।

 

ਪੰਚਾਇਤ ਬਜ਼ੁਰਗਾਂ ਨੇ ਕੀਤੀ ਮੁਆਫੀ ਦੀ ਅਪੀਲ

 

ਸਿੰਧ ਸੂਬੇ ਦੇ ਮੁੱਖ ਮੰਤਰੀ ਦੇ ਮਨੁੱਖੀ ਅਧਿਕਾਰ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਅਤੇ ਐਡਵੋਕੇਟ ਵੀਰਜੀ ਕੋਲ੍ਹੀ ਨੇਡੌਨਨੂੰ ਦੱਸਿਆ ਕਿ ਹਿੰਦੂ ਪੰਚਾਇਤ ਸ਼ਾਮਲ ਬਜ਼ੁਰਗਾਂ ਨੇ ਪਟੀਸ਼ਨਰ ਪ੍ਰੇਮ ਕੁਮਾਰ ਨੂੰ ਸਦਭਾਵਨਾ ਤਹਿਤ ਇਨ੍ਹਾਂ ਸਕੂਲੀ ਬੱਚਿਆਂ ਨੂੰ ਮੁਆਫ ਕਰਨ ਦੀ ਅਪੀਲ ਕੀਤੀ ਸੀ

 

ਉਨ੍ਹਾਂ ਕਿਹਾ ਕਿ ਉਹ ਸਦਭਾਵਨਾ ਦੇ ਅਜਿਹੇ ਕਦਮਾਂ ਦੀ ਉਮੀਦ ਮੁਸਲਿਮ ਭਾਈਚਾਰੇ ਤੋਂ ਘੋਟਕੀ ਜ਼ਿਲੇ ਦੇ ਇੱਕ ਹਿੰਦੂ ਅਧਿਆਪਕ ਦੇ ਮਾਮਲੇ ਕਰ ਰਹੇ ਹਨ ਜੋ ਇਸ਼-ਨਿੰਦਾ ਦੇ ਦੋਸ਼ ਕੈਦ ਹੈਉਨ੍ਹਾਂ ਉਮੀਦ ਹੈ ਕਿ ਹਿੰਦੂ ਅਧਿਆਪਕ ਖ਼ਿਲਾਫ਼ ਵੀ ਇਸੇ ਤਰ੍ਹਾਂ ਕੇਸ ਵਾਪਸ ਲੈ ਲਿਆ ਜਾਵੇਗਾਕੋਲ੍ਹੀ ਨੇ ਹਿੰਦੂ ਪੰਚਾਇਤ ਦੇ ਨੇਤਾਵਾਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਤੇ ਇਸ ਨੂੰ ਥਾਰ ਖੇਤਰ ਭਾਈਚਾਰਕ ਸਾਂਝ ਲਈ ਚੰਗਾ ਕਰਾਰ ਦਿੱਤਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan: Hindu community pardoned to 4 boys accused in stealing and vandalizing temple