ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਵੱਲੋਂ ਹੁਣ ਇੱਕ ਹੋਰ ਖ਼ਾਲਿਸਤਾਨੀ PSGPC ’ਚ ਸ਼ਾਮਲ

ਪਾਕਿ ਵੱਲੋਂ ਹੁਣ ਇੱਕ ਹੋਰ ਖ਼ਾਲਿਸਤਾਨੀ PSGPC ’ਚ ਸ਼ਾਮਲ

ਪਾਕਿਸਤਾਨ ਭਾਵੇਂ ਦੁਨੀਆ ਨੂੰ ਵਿਖਾਉਣ ਲਈ ਇਹੋ ਦਰਸਾ ਰਿਹਾ ਹੈ ਕਿ ਉਹ ਅੱਤਵਾਦੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਰਿਹਾ ਹੈ ਪਰ ਅੰਦਰਾਖਾਤੇ ਉਹ ਆਪਣੀਆਂ ਚਾਲਾਂ ਲਗਾਤਾਰ ਚੱਲ ਰਿਹਾ ਹੈ। ਹੁਣ ਪਤਾ ਲੱਗਾ ਹੈ ਕਿ ਉਸ ਨੇ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ (PSGPC) ਦੇ ਜਨਰਲ ਸਕੱਤਰ ਦੇ ਅਹੁਦੇ ਉੱਤੇ ਜਿਹੜੀ ਨਵੀਂ ਨਿਯੁਕਤੀ ਕੀਤੀ ਹੈ, ਉਹ ਵੀ ਸ਼ੱਕੀ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਭਾਰਤ ਦੇ ਦਬਾਅ ਤੋਂ ਬਾਅਦ ਪਾਕਿਸਤਾਨ ਨੇ ਖ਼ਾਲਿਸਤਾਨ ਦੇ ਹਮਾਇਤੀ ਗੋਪਾਲ ਚਾਵਲਾ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਪਰ ਉਸ ਤੋਂ ਬਾਅਦ ਹੁਣ ਉਸੇ ਅਹੁਦੇ ਉੱਤੇ ਅਮੀਰ ਸਿੰਘ ਦੀ ਨਿਯੁਕਤੀ ਕੀਤੀ ਗਈ ਹੈ।

 

 

ਦੋਸ਼ ਹੈ ਕਿ ਅਮੀਰ ਸਿੰਘ ਵੀ ਖ਼ਾਲਿਸਤਾਨ ਦਾ ਹਮਾਇਤੀ ਹੈ। ਚੇਤੇ ਰਹੇ ਕਿ ਬੀਤੀ 14 ਜੁਲਾਈ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਵਾਹਗਾ ਸਰਹੱਦ ਉੱਤੇ ਆਯੋਜਿਤ ਦੂਜੇ ਗੇੜ ਦੀ ਮੀਟਿੰਗ ਤੋਂ ਠੀਕ ਪਹਿਲਾਂ ਪਾਕਿਸਤਾਨ ਸਰਕਾਰ ਨੇ PSGPC ਦੀ ਸਮੁੱਚੀ ਕਾਰਜਕਾਰਨੀ ਭੰਗ ਕਰ ਦਿੱਤੀ ਸੀ।

 

 

ਪਾਕਿਸਤਾਨ ਸਰਕਾਰ ਨੇ PSGPC ਦੇ ਪ੍ਰਧਾਨ ਭਾਈ ਤਾਰਾ ਸਿੰਘ ਦੀ ਵੀ ਛੁੱਟੀ ਕਰ ਦਿੱਤੀ ਹੈ। ਨਵੀਂ ਕਾਇਮ ਕੀਤੀ PSGPC ਦੀ ਪਹਿਲੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਉਨ੍ਹਾਂ ਦੀ ਥਾਂ ਨਵੇਂ ਮੈਂਬਰ ਭਾਈ ਸਤਵੰਤ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।

 

 

PSGPC ਦੇ ਪ੍ਰਧਾਨ ਦਾ ਕਾਰਜਕਾਲ ਤਿੰਨ ਸਾਲਾਂ ਲਈ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਵੇਲੇ PSGPC ਦਾ ਸਿੱਧਾ ਸੰਪਰਕ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਿੱਧਾ ਸੰਪਰਕ ਰਹੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan included another Khalistani in Gurdwara Committee after shunting out Gopal Chawla