ਸੰਕੇਤਿਕ ਤਸਵੀਰ
ਸਮਝੌਤਾ ਐਕਸਪ੍ਰੈੱਸ ਅਤੇ ਥਾਰ ਐਕਸਪ੍ਰੈੱਸ ਦੀ ਸੇਵਾ ਰੱਦ ਕਰਨ ਦੇ ਐਲਾਨ ਤੋਂ ਬਾਅਦ ਪਾਕਿਸਤਾਨ ਨੇ ਹੁਣ ਭਾਰਤ ਅਤੇ ਪਾਕਿਸਤਾਨ ਦਰਮਿਆਨ ਬੱਸ ਸੇਵਾ ਵੀ ਮੁਅੱਤਲ ਕਰ ਦਿੱਤੀ ਹੈ। ਪਾਕਿਸਤਾਨ ਦੇ ਮੰਤਰੀ ਮੁਰਾਦ ਸਈਦ ਨੇ ਇਹ ਜਾਣਕਾਰੀ ਦਿੱਤੀ।
Pakistan's Federal Minister for Communications, Murad Saeed: Pakistan- India bus service has been suspended. pic.twitter.com/ivGc9o05uN
— ANI (@ANI) August 9, 2019
ਦੱਸਣਯੋਗ ਹੈ ਕਿ ਦਿੱਲੀ-ਲਾਹੌਰ ਬੱਸ ਸੇਵਾ ਸਦਾ-ਏ-ਸਰਹੱਦ ਸ਼ੁੱਕਰਵਾਰ ਨੂੰ ਦਿੱਲੀ ਦੇ ਅੰਬੇਦਕਰ ਟਰਮੀਨਲ ਤੋਂ ਲਾਹੌਰ ਲਈ 34 ਯਾਤਰੀਆਂ ਨੂੰ ਲੈ ਕੇ ਬੱਸ ਰਵਾਨਾ ਹੋਈ, ਜਿਸ ਦਾ ਲਾਹੌਰ ਪਹੁੰਚਣ ਦਾ ਸਮਾਂ ਸ਼ਾਮ 5 ਵਜੇ ਸੀ।
ਇਸ ਸਮੇਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਫ਼ਤੇ ਵਿੱਚ ਛੇ ਦਿਨ ਬੱਸ ਚੱਲਦੀ ਹੈ। ਦੋਵਾਂ ਦੇਸ਼ਾਂ ਤੋਂ ਹਰ ਰੋਜ਼ ਇੱਕ ਬੱਸ ਯਾਤਰੀਆਂ ਨੂੰ ਲੈ ਕੇ ਇੱਕ ਦੂਜੇ ਦੀ ਸਰਹੱਦ ਵਿੱਚ ਦਾਖ਼ਲ ਹੁੰਦੀ ਹੈ। ਅੰਬੇਦਕਰ ਸਟੇਡੀਅਮ ਟਰਮੀਨਲ ਤੋਂ ਬੱਸ ਸਵੇਰੇ ਛੇ ਵਜੇ ਲਾਹੌਰ ਲਈ ਰਵਾਨਾ ਹੁੰਦੀ ਹੈ ਜੋ ਲਾਹੌਰ ਦੇ ਗੁਲਬਰਗ -3 ਟਰਮੀਨਲ ਤੱਕ ਜਾਂਦੀ ਹੈ।