ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕੀ ਫੌਜ ਬਣਾਏਗੀ ਆਰਥਿਕ ਨੀਤੀ

ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਦੌਰਾਨ ਦੇਸ਼ ਦੇ ਚੋਟੀ ਦੇ ਉਦਯੋਗਪਤੀ ਇਮਰਾਨ ਸਰਕਾਰ ਦੀਆਂ ਨੀਤੀਆਂ ਤੋਂ ਗੁੱਸੇ ਵਿੱਚ ਹਨ। ਉਨ੍ਹਾਂ ਕਿਹਾ ਕਿ  ਅਰਧਵਿਵਸਥਾ ਦੀ ਹਾਲਤ ਉੱਤੇ ਗੰਭੀਰ ਚਿੰਤਾ ਪ੍ਰਗਟਾਉਂਦੇ ਹੋਏ ਇਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ' ਉਦਾਸੀਨ ਯਤਨਾਂ ਦੀ ਸਖ਼ਤ ਆਲੋਚਨਾ ਕੀਤੀ।

 

ਇਸ ਦੇ ਜਵਾਬ ਵਿੱਚ ਜਨਰਲ ਬਾਜਵਾ ਨੇ ਉਨ੍ਹਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਦਰਦ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਸਰਕਾਰ ਦੇ ਨਾਲ ਖੜੇ ਹੋਣ ਅਤੇ ਸਰਕਾਰ ਵਿਰੋਧੀ ਅਨਸਰਾਂ ਨਾਲ ਖੜੇ ਨਾ ਰਹਿਣ ਦੀ ਸਲਾਹ ਦਿੱਤੀ ਹੈ।

 

ਪਾਕਿਸਤਾਨੀ ਮੀਡੀਆ ਵਿੱਚ ਪ੍ਰਕਾਸ਼ਤ ਰਿਪੋਰਟ ਦੇ ਅਨੁਸਾਰ, ਇਹ ਮੁਲਾਕਾਤ ਬੁੱਧਵਾਰ ਨੂੰ ਰਾਤ ਦੇ ਭੋਜਨ ‘ਤੇ ਹੋਈ ਅਤੇ ਕਾਫ਼ੀ ਸਮੇਂ ਤੱਕ ਚੱਲੀ। ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉੱਦਮੀਆਂ ਦੀ ਮੁੱਖ ਸ਼ਿਕਾਇਤ ਇਹ ਸੀ ਕਿ ਸਰਕਾਰ ਸਿਰਫ਼ ਗੱਲਬਾਤ ਕਰਦੀ ਹੈ ਅਤੇ ਉਸ ਦੀ ਕਥਨੀ ਅਤੇ ਕਰਨੀ ਵਿੱਚ ਬਹੁਤ ਅੰਤਰ ਹੈ।

 

ਸੂਤਰਾਂ ਨੇ ਦੱਸਿਆ ਕਿ ਇੱਕ 20 ਮੈਂਬਰੀ ਵਫ਼ਦ ਨੇ ਮਿਲਟਰੀ ਚੀਫ਼ ਨਾਲ ਮੁਲਾਕਾਤ ਕੀਤੀ। ਬਾਜਵਾ ਨੇ ਉਨ੍ਹਾਂ ਨੂੰ ਆਪਣੇ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਇਹ ਸੁਝਾਅ ਵੀ ਦਿੱਤਾ ਕਿ ਪ੍ਰਤੀਨਿਧੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਕੰਮ ਕਰਨ ਲਈ ਸੈਨਿਕ ਅਧਿਕਾਰੀਆਂ ਦੀ ਇੱਕ ਅੰਦਰੂਨੀ ਕਮੇਟੀ ਬਣਾਈ ਜਾ ਸਕਦੀ ਹੈ।

 

ਬਾਜਵਾ ਨੇ ਦੇਸ਼ ਦੇ ਪ੍ਰਮੁੱਖ ਉੱਦਮੀਆਂ ਨੂੰ ਕਿਹਾ ਕਿ ਅਸੀਂ ਸਾਰੇ ਪਾਕਿਸਤਾਨ ਨੂੰ ਪਿਆਰ ਕਰਦੇ ਹਾਂ ਅਤੇ ਦੇਸ਼ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਜ਼ਰੂਰਤ ਹੈ।

 

ਕਾਰੋਬਾਰੀਆਂ ਨੇ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਰ ਕਰਨ ਵਿੱਚ ਕੋਈ ਕੁਤਾਹੀ ਨਹੀਂ ਕੀਤੀ। ਉਨ੍ਹਾਂ ਨੇ ਮਿਲਟਰੀ ਮੁਖੀ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਵਪਾਰਕ ਇਕਾਈਆਂ ਇੱਕ-ਇੱਕ ਕਰਕੇ ਬੰਦ ਹੋ ਰਹੀਆਂ ਹਨ। ਜੇ ਸਥਿਤੀ ਇਹੀ ਰਹੀ, ਤਾਂ ਦੇਸ਼ ਵਿੱਚ ਕਾਰੋਬਾਰ ਠੱਪ ਹੋ ਜਾਵੇਗਾ ਜਿਸ ਨਾਲ ਬੇਰੁਜ਼ਗਾਰੀ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਰੌਸ਼ਨੀ ਦਾ ਕੋਈ ਕਿਰਣ ਨਹੀਂ ਨਜ਼ਰ ਆ ਰਹੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Industrialists angry at Imran government during meeting with military chief