ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ 'ਚ ਮਹਿੰਗਾਈ ਤੋਂ ਪ੍ਰੇਸ਼ਾਨ ਲੋਕ, ਪਿਆਜ਼ ਹੋਇਆ 78 ਰੁਪਏ ਕਿਲੋ

ਵਿੱਤੀ ਮੁਸ਼ਕਲਾਂ ਨਾਲ ਜੂਝ ਕਰ ਰਹੇ ਪਾਕਿਸਤਾਨ ਦੀ ਜਨਤਾ ਨੂੰ ਮਹਿੰਗਾਈ ਨੇ ਪ੍ਰੇਸ਼ਾਨ ਕਰ ਰਖਿਆ ਹੈ। ਮਈ ਵਿੱਚ ਖਾਧ ਪਦਾਰਥਾਂ ਅਤੇ ਈਂਧਨ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਰਕੇ ਮਈ ਵਿੱਚ ਮਹਿੰਗਾਈ ਦੀ ਸਾਲਾਨਾ ਖਪਤਕਾਰ ਮਹਿੰਗਾਈ ਦਰ ਇੱਕ ਮਹੀਨੇ ਦੀ 8.82 ਫ਼ੀਸਦੀ ਦੀ ਤੁਲਨਾ ਵਿੱਚ ਵੱਧ ਕੇ 9.11 ਫ਼ੀਸਦੀ ਤੱਕ ਪੁੱਜ ਗਈ।


ਪਾਕਿਸਤਾਨ ਬਿਊਰੋ ਆਫ਼ ਸਟੈਟਿਕਸ ਦੇ ਤਾਜ਼ਾ ਅੰਕੜਿਆਂ ਅਨੁਸਾਰ ਮਈ ਦੀ ਔਸਤ ਮਹਿੰਗਾਈ ਦਰ 7.19 ਫ਼ੀਸਦੀ ਸੀ। ਮਈ 19 ਵਿੱਚ ਥੋਕ ਕੀਮਤ ਸੂਚਕ ਅੰਕ 1.43 ਫ਼ੀਸਦੀ ਅਤੇ ਸੰਵੇਦਨਸ਼ੀਲ ਮੁੱਲ ਸੂਚਕਾਂਕ ਅੰਕ 0.78 ਫ਼ੀਸਦੀ ਵਧਿਆ ਹੈ। ਬਿਊਰੋ ਮੁਤਾਬਕ, ਮਹਿੰਗਾਈ ਨੂੰ ਵਧਾਉਣ ਲਈ ਮੁੱਖ ਰੂਪ ਨਾਲ ਈਂਧਨ ਅਤੇ ਖ਼ੁਰਾਕ ਉਤਪਾਦਾਂ ਦਾ ਯੋਗਦਾਨ ਰਿਹਾ।


ਇਸ ਸਮੇਂ ਪਿਆਜ਼ ਦੀਆਂ ਕੀਮਤਾਂ ਵਿੱਚ 77.52 ਫ਼ੀਸਦੀ ਵਾਧਾ ਹੋਇਆ, ਤਰਬੂਜ 55.73 ਫ਼ੀਸਦੀ, ਟਮਾਟਰ 46.11 ਫ਼ੀਸਦੀ, ਨੀਬੂ 43.46 ਫ਼ੀਸਦੀ ਅਤੇ ਖੰਡ 26.53 ਫ਼ੀਸਦੀ ਮਹਿੰਗਾ ਹੋ ਗਿਆ। ਲਸਣ 49.99, ਮੌੰਗ 33.65, ਆਮ 28. 99 ਅਤੇ ਮਟਨ ਦੀਆਂ ਕੀਮਤਾਂ 12.04% ਵਧੀਆਂ ਹੋਰ ਖਾਣਿਆਂ ਦੀਆਂ ਕੀਮਤਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ।  ਦੱਸਣਯੋਗ ਹੈ ਕਿ  ਇਸ ਸਮੇਂ ਪਿਆਜ਼ ਦੀ ਕੀਮਤ 78 ਰੁਪਏ ਕਿਲੋ ਤੱਕ ਪਹੁੰਚ ਗਈ ਹੈ। 

 

ਤੇਲ ਵਿਚ ਗੈਸ ਦੀ ਕੀਮਤ 23.66 ਫ਼ੀਸਦੀ ਵੱਧ ਕੇ 23.63 ਫ਼ੀਸਦੀ ਦੀ ਤੇਜ਼ੀ ਨਾਲ ਡੀਜ਼ਲ 85.31 ਫ਼ੀਸਦੀ ਵੱਧ ਗਈ। ਬੱਸ ਦਾ ਕਿਰਾਇਆ 51.16 ਫ਼ੀਸਦੀ, ਬਿਜਲੀ 8.48 ਫ਼ੀਸਦੀ ਅਤੇ ਘਰ ਦਾ ਕਿਰਾਇਆ 6.15 ਫ਼ੀਸਦੀ ਵਧਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan inflation rate high in may month