ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੂੰ ਵਿਸ਼ਵ ਬੈਂਕ ਨੇ 3 ਸ਼ਰਤਾਂ ’ਤੇ ਦਿੱਤਾ 91.8 ਕਰੋੜ ਡਾਲਰ ਦਾ ਕਰਜ਼ਾ

ਵਿਦੇਸ਼ੀ ਮੁਦਰਾ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਕੁੱਲ 91.8 ਕਰੋੜ ਡਾਲਰ ਦੇ ਕਰਜ਼ੇ ਲਈ ਵਿਸ਼ਵ ਬੈਂਕ ਨਾਲ ਮੰਗਲਵਾਰ ਨੂੰ 3 ਸਮਝੌਤਿਆਂ ’ਤੇ ਹਸਤਾਖ਼ਰ ਕੀਤੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿੱਤੀ ਸਲਾਹਕਾਰ ਅਬਦੁਲ ਹਫ਼ੀਜ਼ ਸ਼ੇਖ ਨੇ ਕਿਹਾ ਕਿ ਦੇਸ਼ ਭੁਗਤਾਨ ਕਰਨ ਦੇ ਸੰਤੁਲਨ ਨਾਲ ਨਜਿੱਠਣ ਦੀ ਕੋਸ਼ਿਸ ਕਰ ਰਿਹਾ ਹੈ ਕਿਉਂਕਿ ਦੇਸ਼ ਦੀ ਅਰਥਵਿਵਸਥਾ ਨਾਜ਼ੁਕ ਦੌਰ ਚ ਹੈ।

 

ਡਾਨ ਅਖ਼ਬਾਰ ਮੁਤਾਬਕ ਵਿਸ਼ਵ ਬੈਂਕ ਤੋਂ ਮਿਲਣ ਵਾਲੇ ਇਸ ਕਰਜ਼ੇ ਦੀ ਵਰਤੋਂ ਮੁੱਖ ਤੌਰ ਤੇ ਤਿੰਨ ਕੰਮਾਂ ਚ ਕੀਤਾ ਜਾਵੇਗਾ। ਇਸ ਰਕਮ ਚੋਂ 40 ਕਰੋੜ ਡਾਲਰ ਪਾਕਿਸਤਾਨ ਚ ਮਾਲੀ ਰਕਮ ਚ ਵਾਧਾ ਕਰਨ ਅਤੇ 40 ਕਰੋੜ ਡਾਲਰ ਉੱਚ ਸਿੱਖਿਆ ਵਿਕਾਸ ਕੰਮਾਂ ’ਤੇ ਲਗਾਏ ਜਾਣਗੇ। 11.8 ਕਰੋੜ ਡਾਲਰ ਦੀ ਰਕਮ ਖ਼ੈਬਰ ਪਖਤੂਨਖਵਾ ਮਾਲੀਆ ਇਕੱਤਰਤਾ ਅਤੇ ਸਰੋਤ ਪ੍ਰਬੰਧਨ ਪ੍ਰੋਗਰਾਮ ਤੇ ਖਰਚ ਕੀਤੇ ਜਾਣਗੇ।

 

ਇਨ੍ਹਾਂ ਸਮਝੌਤਿਆਂ ’ਤੇ ਹਸਤਾਖ਼ਰ ਵਿਸ਼ਵ ਬੈਂਕ ਦੇ ਕੰਟਰੀ ਨਿਦੇਸ਼ਕ ਪੈਚਮੁਥੁ ਇੰਲਗੋਵਨ ਅਤੇ ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਸਕੱਤਰ ਨੂਰ ਮੁਹੰਮਦ ਨੇ ਹਸਤਾਖ਼ਰ ਕੀਤੇ। ਅਹਿਮਦ ਉੱਚ ਸਿੱਖਿਆ ਕਮਿਸ਼ਨ ਅਤੇ ਖੈਬਰ ਪਖਤੂਨਖਵਾ ਸਰਕਾਰ ਦੇ ਪ੍ਰਤੀਨਿਧੀ ਵੀ ਹਨ। ਇਸ ਦੌਰਾਨ ਇਮਰਾਨ ਖ਼ਾਨ ਦੇ ਸਲਾਹਕਾਰ ਸ਼ੇਖ ਵੀ ਮੌਜੂਦ ਰਹੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan inks 3 loan deals worth USD 918 mn with World Bank