ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇਨਜ਼ ਦੀ ਉਡਾਣ ਹਾਦਸਾਗ੍ਰਸਤ,107 ਲੋਕ ਸਨ ਸਵਾਰ

ਕਰਾਚੀ ਤੋਂ ਲਾਹੌਰ ਲਈ ਉਡਾਣ ਭਰ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ ਇਕ ਫਲਾਈਟ ਹਾਦਸਾਗ੍ਰਸਤ ਹੋ ਗਈ ਹੈ। ਇਹ ਉਡਾਣ ਸ਼ੁੱਕਰਵਾਰ ਨੂੰ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਜਾਣਕਾਰੀ ਪਾਕਿਸਤਾਨ ਦੀ ਸਿਵਲ ਹਵਾਬਾਜ਼ੀ ਅਥਾਰਟੀ ਨੇ ਦਿੱਤੀ ਹੈ।

 

ਪਾਕਿਸਤਾਨ ਜਿਓ ਨਿਊਜ਼ ਦੇ ਅਨੁਸਾਰ, ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਲੈਂਡਿੰਗ ਕਰਨ ਵੇਲੇ ਕਰੈਸ਼ ਹੋ ਗਈ। ਫਲਾਈਟ ਵਿੱਚ 90 ਤੋਂ ਵੱਧ ਯਾਤਰੀ ਸਵਾਰ ਸਨ। ਇਕ ਚਸ਼ਮਦੀਦ ਅਨੁਸਾਰ ਹਵਾਈ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਧੂੰਆਂ ਉੱਠਣਾ ਸ਼ੁਰੂ ਹੋ ਗਿਆ।

 

ਫ਼ੋਟੋ ਵਿੱਚ ਹਾਦਸਾਗ੍ਰਸਤ ਥਾਂ ਉੱਤੇ ਧੂੰਏਂ ਦੇ ਗ਼ੁਬਾਰ ਉਠਦੇ ਦਿਖਾਈ ਦਿੱਤੇ। ਇਲਾਕਾ ਨਿਵਾਸੀਆਂ ਦੇ ਮਦਦ ਨਾਲ ਐਂਬੂਲੈਂਸ ਅਤੇ ਬਚਾਅ ਅਧਿਕਾਰੀ ਘਟਨਾ ਵਾਲੀ ਥਾਂ ਪਹੁੰਚੇ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਨਾ ਦੀ ਰੈਪਿਡ ਰਿਸਪਾਂਸ ਫੋਰਸ ਅਤੇ ਸਿੰਧ ਪਾਕਿਸਤਾਨ ਰੇਂਜਰਾਂ ਦੇ ਨਾਲ ਸਿਵਲ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ ‘ਤੇ ਪਹੁੰਚ ਗਿਆ।


ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਜਨਵਰੀ ਵਿੱਚ ਅਫ਼ਗ਼ਾਨਿਸਤਾਨ ਦੇ ਉੱਤਰ-ਪੂਰਬੀ ਗਜਨੀ ਪ੍ਰਾਂਤ ਵਿੱਚ ਸੋਮਵਾਰ ਨੂੰ ਦੁਪਹਿਰ ਕਰੀਬ ਡੇਢ ਵਜੇ ਸਰਕਾਰੀ ਏਅਰਲਾਇੰਸ ਕੰਪਨੀ ਅਰਿਆਨਾ ਅਫ਼ਗ਼ਾਨ ਦਾ ਜਹਾਜ਼ ਕਰੈਸ਼ ਹੋ ਗਿਆ ਸੀ। ਸਥਾਨਕ ਮੀਡੀਆ ਨੇ ਦੱਸਿਆ ਸੀ ਕਿ ਹਵਾਈ ਜਹਾਜ਼ ਵਿੱਚ ਘੱਟੋ ਘੱਟ 80 ਲੋਕ ਸਵਾਰ ਸਨ, ਜਦੋਂ ਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ 107 ਲੋਕ ਸਵਾਰ ਸਨ।
...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan International Airlines flight from Lahore crashes near Karachi airport