ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਦਰਦਨਾਕ ਹਵਾਈ ਹਾਦਸਾ, 107 ਲੋਕਾਂ ਦੀ ਮੌਤ

ਪਾਕਿਸਤਾਨ ਦੇ ਕਰਾਚੀ ਦੇ ਰਿਹਾਇਸ਼ੀ ਖੇਤਰ ਵਿੱਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇਨਸ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਯਾਤਰੀਆਂ ਅਤੇ ਚਾਲਕ ਦਲ ਦੇ 8 ਮੈਂਬਰਾਂ ਸਮੇਤ 107 ਲੋਕ ਸਵਾਰ ਸਨ। ਜਾਣਕਾਰੀ ਅਨੁਸਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਜਿਸ ਕਾਲੋਨੀ ਵਿੱਚ ਜਹਾਜ਼ ਡਿੱਗਾ, ਉਥੇ ਕਈ ਘਰਾਂ ਅਤੇ ਸੜਕ ਉੱਥੇ ਖੜੇ ਵਾਹਨਾਂ ਨੂੰ ਅੱਗ ਲੱਗ ਗਈ।


ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਹਾਜ਼ ਲੈਂਡਿੰਗ ਤੋਂ ਠੀਕ ਪਹਿਲਾਂ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਮਾਡਲ ਟਾਊਨ ਇਲਾਕੇ ਦੇ ਨੇੜੇ ਡਿੱਗ ਗਿਆ। ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਕਾਲੋਨੀ ਵਿੱਚ ਧੂੰਆਂ ਦੇਖਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਪੀਆਈਏ ਦੇ ਬੁਲਾਰੇ ਅਬਦੁੱਲ ਸੱਤਾਰ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਹਾਜ਼ ਲਾਹੌਰ ਤੋਂ ਕਰਾਚੀ ਆ ਰਿਹਾ ਸੀ।

 

ਦੋਵੇਂ ਇੰਜਣ ਹੋਏ ਫ਼ੇਲ੍ਹ
 

ਦੱਸਿਆ ਜਾ ਰਿਹਾ ਹੈ ਕਿ ਕਰਾਚੀ ਵਿੱਚ ਲੈਂਡ ਕਰਨ ਤੋਂ ਪਹਿਲਾਂ ਪੀਆਈਏ ਦੇ ਏ -320 ਜਹਾਜ਼ ਦੇ ਦੋਵੇਂ ਇੰਜਣ ਫ਼ੇਲ੍ਹ ਹੋਣ ਦੀ ਖ਼ਬਰ ਹੈ। ਜਹਾਜ਼ 15 ਸਾਲ ਪੁਰਾਣਾ ਸੀ। ਜਹਾਜ਼ ਦਾ 2.37 ਵਜੇ ਆਖ਼ਰੀ ਵਾਰ ਏ.ਟੀ.ਸੀ. ਨਾਲ ਸੰਪਰਕ ਹੋਇਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ ਹੈ ਅਤੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

 

ਫ਼ੋਟੋ ਵਿੱਚ ਹਾਦਸਾਗ੍ਰਸਤ ਥਾਂ ਉੱਤੇ ਧੂੰਏਂ ਦੇ ਗ਼ੁਬਾਰ ਉਠਦੇ ਦਿਖਾਈ ਦਿੱਤੇ। ਇਲਾਕਾ ਨਿਵਾਸੀਆਂ ਦੇ ਮਦਦ ਨਾਲ ਐਂਬੂਲੈਂਸ ਅਤੇ ਬਚਾਅ ਅਧਿਕਾਰੀ ਘਟਨਾ ਵਾਲੀ ਥਾਂ ਪਹੁੰਚੇ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਨਾ ਦੀ ਰੈਪਿਡ ਰਿਸਪਾਂਸ ਫੋਰਸ ਅਤੇ ਸਿੰਧ ਪਾਕਿਸਤਾਨ ਰੇਂਜਰਾਂ ਦੇ ਨਾਲ ਸਿਵਲ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ ‘ਤੇ ਪਹੁੰਚ ਗਿਆ।

 

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਜਨਵਰੀ ਵਿੱਚ ਅਫ਼ਗ਼ਾਨਿਸਤਾਨ ਦੇ ਉੱਤਰ-ਪੂਰਬੀ ਗਜਨੀ ਪ੍ਰਾਂਤ ਵਿੱਚ ਸੋਮਵਾਰ ਨੂੰ ਦੁਪਹਿਰ ਕਰੀਬ ਡੇਢ ਵਜੇ ਸਰਕਾਰੀ ਏਅਰਲਾਇੰਸ ਕੰਪਨੀ ਅਰਿਆਨਾ ਅਫ਼ਗ਼ਾਨ ਦਾ ਜਹਾਜ਼ ਕਰੈਸ਼ ਹੋ ਗਿਆ ਸੀ। ਸਥਾਨਕ ਮੀਡੀਆ ਨੇ ਦੱਸਿਆ ਸੀ ਕਿ ਹਵਾਈ ਜਹਾਜ਼ ਵਿੱਚ ਘੱਟੋ ਘੱਟ 80 ਲੋਕ ਸਵਾਰ ਸਨ, ਜਦੋਂ ਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ 107 ਲੋਕ ਸਵਾਰ ਸਨ।
....

....
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan International Airlines flight from Lahore crashes near Karachi airport