ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਮਾਣੂ ਪ੍ਰੀਖਣ ਦੇ 22 ਸਾਲਾਂ ਬਾਅਦ ਵੀ ਪਾਕਿਸਤਾਨ ਉਲਝਿਆ ਕ੍ਰੈਡਿਟ-ਵਾਰ ’ਚ

ਪਾਕਿਸਤਾਨ ਦੇ ਪਰਮਾਣੂ ਪਰੀਖਣ ਨੂੰ ਵੀਰਵਾਰ ਨੂੰ 22 ਸਾਲ ਪੂਰੇ ਹੋਏ। ਇੰਨੇ ਸਾਲਾਂ ਬਾਅਦ ਵੀ ਪਾਕਿਸਤਾਨ ਵਿੱਚ ਇਹ ਫੈਸਲਾ ਨਹੀਂ ਲਿਆ ਗਿਆ ਹੈ ਕਿ ਇਹ ਦੇਸ਼ ਦੀ ਪ੍ਰਾਪਤੀ ਹੈ ਜਾਂ ਕੀ ਇਸ ਦਾ ਸਿਹਰਾ ਕਿਸੇ ਵਿਸ਼ੇਸ਼ ਵਿਅਕਤੀ ਅਤੇ ਪਾਰਟੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਇਸ ਦਾ ਹਾਲ ਪ੍ਰਮਾਣੂ ਬੰਬ ਦੀ ਵਰ੍ਹੇਗੰਢ ਮੌਕੇ ਵਿਰੋਧੀ ਧਿਰ ਤੇ ਸੱਤਾਧਾਰੀ ਧਿਰ ਦਰਮਿਆਨ ਹੋਈ ਬਹਿਸਬਾਜ਼ੀ ਚ ਵੇਖਣ ਨੂੰ ਮਿਲਿਆ।

 

28 ਮਈ 1998 ਨੂੰ ਪਾਕਿਸਤਾਨ ਚ ਪਰਮਾਣੂ ਪਰੀਖਣ ਕੀਤਾ ਗਿਆ ਸੀ। ਉਸ ਸਮੇਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਸਰਕਾਰ ਦੇ ਅਧੀਨ ਸੀ ਅਤੇ ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਸਨ। ਨਵਾਜ਼ ਫਿਲਹਾਲ ਭ੍ਰਿਸ਼ਟਾਚਾਰ ਦੇ ਇੱਕ ਕੇਸ ਚ ਜੇਲ੍ਹ ਤੋਂ ਬਾਹਰ ਹੈ ਤੇ ਲੰਦਨ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਸਰਕਾਰ ਉਸ ਨੂੰ ਵਾਪਸ ਜੇਲ੍ਹ ਚ ਲਿਆਉਣ ਲਈ ਸਾਰੇ ਯਤਨ ਕਰ ਰਹੀ ਹੈ।

 

ਮਰੀਅਮ ਨਵਾਜ਼ ਨੇ ਪਿਤਾ ਨਵਾਜ਼ ਸ਼ਰੀਫ ਦੇ ਸਿਰ ਬੰਨ੍ਹਿਆ ਸਿਹਰਾ

 

ਪ੍ਰਮਾਣੂ ਪ੍ਰੀਖਣ ਦਾ ਦਿਨ (28 ਮਈ) ਪਾਕਿਸਤਾਨ ਵਿਚ ਯੋਮ-ਏ-ਤਕਬੀਰ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਨਵਾਜ਼ ਸ਼ਰੀਫ ਦੀ ਧੀ ਅਤੇ ਉਨ੍ਹਾਂ ਦੀ ਪਾਰਟੀ ਨੇਤਾ ਮਰੀਅਮ ਨਵਾਜ਼ ਨੇ ਟਵੀਟ ਕੀਤਾ, “ਯੋਮ ਏ ਤਕਬੀਰ ਹਰ ਸਾਲ ਨਵਾਜ਼ ਸ਼ਰੀਫ ਦੀ ਆਪਣੀ ਧਰਤੀ ਤੋਂ ਵਫ਼ਾ ਦੀ ਕਹਾਣੀ ਸੁਣਾਉਂਦਾ ਹੈ। ਨਵਾਜ਼ ਸ਼ਰੀਫ ਨੂੰ ਸਲਾਮ, ਜਿਸ ਦਾ ਰਸਤਾ ਮੁਸ਼ਕਲ ਸੀ, ਕੋਈ ਵੀ ਕੁਬਾਰਨੀ ਰੁਕਾਵਟ ਨਾ ਬਣ ਸਕੀ।”

 

ਉਨ੍ਹਾਂ ਲਿਖਿਆ, “ਇਸ ਧਰਤੀ ਦੀ ਮਿੱਟੀ ਦੇ ਹਰੇਕ ਕਣ, ਇਸ ਦੀਆਂ ਨਦੀਆਂ ਚ ਵਗਦੇ ਪਾਣੀ ਦੇ ਹਰ ਬੂੰਦ ਨੂੰ ਪੁੱਛੋ, ਕਿਸਨੇ ਇਸ ਚਮਨ ਨੂੰ ਸਜਾਇਆ, ਜਿਸ ਨੇ ਇਸ ਧਰਤੀ-ਅਕਾਸ਼ ਨੂੰ ਸੁਰੱਖਿਅਤ ਬਣਾਇਆ, ਜਿਹੜਾ ਸਭ ਕੁਝ ਕੁਰਬਾਨ ਕੇ ਵੀ ਵਫ਼ਾਦਾਰੀ ਨਿਭਾਉਂਦਾ ਰਿਹਾ.. ਬਸ ਇਕ ਹੀ ਜਵਾਬ ਮਿਲੇਗਾ ਨਵਾਜ਼ ਸ਼ਰੀਫ ਨਵਾਜ਼ ਸ਼ਰੀਫ।”

 

ਇਮਰਾਨ ਸਰਕਾਰ ਵਲੋਂ ਪਲਟਵਾਰ

 

ਇਸ ਦੇ ਜਵਾਬ ਚ ਮੋਰਚਾ ਸੰਭਾਲਿਆ ਸੰਘੀ ਸੂਚਨਾ ਮੰਤਰੀ ਸ਼ਿਬਲੀ ਫਰਾਜ ਨੇ। ਉਨ੍ਹਾਂ ਕਿਹਾ ਕਿ ਮਰੀਅਮ ਨਵਾਜ਼ ਨੂੰ ਆਪਣੇ ਪਰਿਵਾਰ ਨੂੰ ਦੇਸ਼ ਨੂੰ ਪਰਮਾਣੂ ਸ਼ਕਤੀ ਬਣਾਉਣ ਲਈ ਇੱਕ ਪੀੜ੍ਹੀ ਦੇ ਕੰਮ ਦਾ ਸਿਹਰਾ ਨਹੀਂ ਦੇਣਾ ਚਾਹੀਦਾ।

 

ਫਰਾਜ਼ ਨੇ ਮਰੀਅਮ ਦੇ ਟਵੀਟ ਦੇ ਜਵਾਬ ਵਿੱਚ ਟਵੀਟ ਕੀਤਾ, "ਮਰੀਅਮ ਨਵਾਜ਼ ਦੀ ਲੀਡਰਸ਼ਿਪ ਦੀ ਵਫ਼ਾਦਾਰੀ ਮਿੱਟੀ ਤੋਂ ਨਹੀਂ, ਪੈਸੇ ਤੋਂ ਹੈ।" ਇਨ੍ਹਾਂ ਜਾਇਦਾਦਾਂ ਦੀਆਂ ਤਸਵੀਰਾਂ ਜਾਇਦਾਦ ਅਤੇ ਇਮਾਰਤਾਂ ਦੇ ਰੂਪ ਚ ਦਿਖ ਹੀ ਰਹੀਆਂ ਹਨ (ਕਥਿਤ ਭ੍ਰਿਸ਼ਟਾਚਾਰ ਤੋਂ ਇਕੱਠੀ ਕੀਤੀ ਗਈ)।”

 

'ਨਵਾਜ਼ ਸ਼ਰੀਫ ਨਹੀਂ ਚਾਹੁੰਦੇ ਸੀ ਪਰਮਾਣੂ ਪ੍ਰੀਖਣ'

 

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਇਕ ਹੋਰ ਨੇਤਾ ਅਤੇ ਇੱਥੋਂ ਤਕ ਕਿ ਪੰਜਾਬ ਸਰਕਾਰ ਦੇ ਮੰਤਰੀ ਫਯਾਜ਼ ਚੌਹਾਨ ਨੇ ਇਥੋਂ ਤਕ ਕਿਹਾ ਕਿ ਨਵਾਜ਼ ਸ਼ਰੀਫ 'ਪਰਮਾਣੂ ਪ੍ਰੀਖਿਆ' ਨਹੀਂ ਕਰਾਉਣਾ ਚਾਹੁੰਦੇ। ਅੰਤਰਰਾਸ਼ਟਰੀ ਦਬਾਅ ਹੇਠ ਉਹ ਡਾਲਰ ਲੈ ਕੇ ਇਸ ਤੋਂ ਬਚਣ ਲਈ ਇੱਕ ਰਾਹ ਲੱਭ ਰਹੇ ਸਨ। ਸਾਬਕਾ ਵਿਦੇਸ਼ ਮੰਤਰੀ ਗੌਹਰ ਅਯੂਬ ਨੇ ਆਪਣੀ ਕਿਤਾਬ ਚ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਪ੍ਰਮਾਣੂ ਪਰੀਖਣ ਦਾ ਸਿਹਰਾ ਸ਼ਰੀਫ ਪਰਿਵਾਰ ਦੁਆਰਾ ਲਿਆ ਜਾਣਾ ਬੇਗਾਨੀ ਸ਼ਾਦੀ ਮੇ ਅਬਦੁੱਲਾ ਦੀਵਾਨਾ ਵਰਗਾ ਹੈ।'

 

ਚੌਹਾਨ ਨੇ ਉਨ੍ਹਾਂ ਲੋਕਾਂ ਦਾ ਨਾਮ ਲਿਆ ਜਿਨ੍ਹਾਂ ਨੂੰ ਉਨ੍ਹਾਂ ਮੁਤਾਬਕ ਪਰਮਾਣੂ ਪ੍ਰੀਖਣ ਦਾ ਸਿਹਰਾ ਦੇਣਾ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਸਬੰਧ ਵਿਚ ਸਾਬਕਾ ਪ੍ਰਧਾਨ ਮੰਤਰੀ ਜੁਲਫਿਕਾਰ ਅਲੀ ਭੁੱਟੋ, ਸਾਬਕਾ ਰਾਸ਼ਟਰਪਤੀ ਜਨਰਲ ਜ਼ਿਆ-ਉਲ-ਹੱਕ, ਸਾਬਕਾ ਰਾਸ਼ਟਰਪਤੀ ਗੁਲਾਮ ਇਸਹਾਕ ਖਾਨ ਅਤੇ ਭੌਤਿਕ ਵਿਗਿਆਨੀ ਡਾ. ਅਬਦੁਲ ਕਦੀਰ ਖਾਨ ਦਾ ਨਾਂ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan is entangled with credit even after 22 years of nuclear testing