ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਡਜ਼ ਫੈਲਾਉਣ ਦੇ ਮਾਮਲੇ ’ਚ ਪਾਕਿਸਤਾਨ ਦੂਜੇ ਨੰਬਰ ’ਤੇ

ਗੁਆਂਢੀ ਦੇਸ਼ ਪਾਕਿਸਤਾਨ ਏਸ਼ੀਆ ਦਾ ਦੂਜਾ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਏਡਜ਼ ਦੀ ਬੀਮਾਰੀ ਫੈਲ ਰਹੀ ਹੈ। ਇੱਥੇ ਇਕ ਮਹੀਨੇ ਚ 681 ਲੋਕ ਐਚਆਈਵੀ ਨਾਲ ਪ੍ਰਭਾਵਿਤ ਪਾਏ ਗਏ ਹਨ ਜਿਨ੍ਹਾਂ ਚ 537 ਬੱਚੇ ਸ਼ਾਮਲ ਹਨ। ਇਸ ਸਮੱਸਿਆ ਦੇ ਹੱਲ ਵਜੋਂ ਹੁਣ ਪਾਕਿਸਤਾਨ ਨੇ ਵਿਸ਼ਵ ਸਿਹਤ ਸੰਗਠਨ (WHO) ਤੋਂ ਮਦਦ ਮੰਗੀ ਹੈ।

 

ਪ੍ਰਧਾਨ ਮੰਤਰੀ ਦੇ ਕੌਮੀ ਸਿਹਤ ਸੇਵਾ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਜ਼ਫਰ ਮਿਰਜ਼ਾ ਨੇ ਕਿਹਾ ਕਿ ਕੁਝ ਦਿਨਾਂ ਚ WHO ਅਤੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੀ 10 ਮੈਂਬਰੀ ਟੀਮ ਇੱਥੇ ਪਹੁੰਚੇਗੀ। ਉਦੋਂ ਅਸੀਂ ਇਸ ਮੁ਼ਸ਼ਕਲ ਦੇ ਸਹੀ ਕਾਰਨਾਂ ਦਾ ਪਤਾ ਲਗਾ ਸਕਾਂਗੇ।

 

ਪਾਕਿ ਦੇ ਲੜਕਾਨਾ ਜ਼ਿਲ੍ਹੇ ਦੇ ਰਤੋਡੇਰੋ ਚ ਹਾਲੇ ਤਕ 21,375 ਲੋਕਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਚੋਂ 681 ਲੋਕ ਐਚਆਈਵੀ ਪ੍ਰਭਾਵਿਤ ਪਾਏ ਗਏ ਹਨ ਤੇ ਇਨ੍ਹਾਂ 537 ਲੋਕਾਂ ਦੀ ਉਮਰ 2 ਤੋਂ 15 ਸਾਲ ਵਿਚਕਾਰ ਹੈ।

 

ਪਿਛਲੇ ਮਹੀਨੇ ਇਕ ਸਥਾਨਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹੜਾ ਐਚਆਈਵੀ ਪ੍ਰਭਾਵਿਤ ਸੀ ਤੇ ਉਸ ਤੇ ਦੋਸ਼ ਹੈ ਕਿ ਬਦਲਾ ਲੈਣ ਦੀ ਭਾਵਨਾ ਨਾਲ ਮਰੀਜ਼ਾਂ ਨੂੰ ਗੰਦੀ ਸੂਈ ਵਾਲਾ ਟੀਕਾ ਲਗਾ ਰਿਹਾ ਸੀ। ਇਸ ਮਹੀਨੇ ਦੀ ਸ਼ੁਰੂਆਤ ਚ 17 ਨੀਮ-ਹਕੀਮ ਵੀ ਫੜ੍ਹੇ ਗਏ ਅਤੇ ਉਨ੍ਹਾਂ ਦੇ ਕਲੀਨਿਕਾਂ ਨੂੰ ਸੀਲ ਕਰ ਦਿੱਤਾ ਗਿਆ ਸੀ।

 

ਪਾਕਿਸਤਾਨ ਦੇ ਏਡਜ਼ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਪਾਕਿਸਤਾਨ ਚ 1,63,000 ਲੋਕ ਏਡਜ਼ ਦੀ ਬੀਮਾਰੀ ਨਾਲ ਪ੍ਰਭਾਵਿਤ ਹਨ ਪਰ ਸਿਰਫ 25 ਹਜ਼ਾਰ ਮਾਮਲੇ ਹੀ ਸਰਕਾਰ ਚਲਾਏ ਜਾ ਰਹੇ ਐਚਆਈਵੀ ਰੋਕਥਾਮ ਸੰਸਥਾਵਾਂ ਕੋਲ ਦਰਜ ਹਨ। ਇਨ੍ਹਾਂ ਚ ਸਿਰਫ 16 ਹਜ਼ਾਰ ਲੋਕ ਹੀ ਇਲਾਜ ਅਤੇ ਦਵਾਈਆਂ ਲਈ ਰੋਜ਼ਾਨਾ ਤੌਰ ਤੇ ਆਉਂਦੇ ਹਨ।

 

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਐਚਆਈਵੀ ਵਿਸ਼ਾਣੂ ਦੇ ਸਭ ਤੋਂ ਤੇਜ਼ ਗਤੀ ਨਾਲ ਵਧਣ ਦੇ ਮਾਮਲਿਆਂ ਚ ਪਾਕਿਸਤਾਨ ਏਸ਼ੀਆ ਚ ਦੂਜੇ ਨੰਬਰ ਤੇ ਹੈ। ਇੱਥੇ ਇਕੱਲੇ 2017 ਚ ਹੀ ਐਚਆਈਵੀ ਵਿਸ਼ਾਣੂ ਦੇ ਲਗਭਗ 20 ਹਜ਼ਾਰ ਮਾਮਲੇ ਸਾਹਮਣੇ ਆਏ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan is on second place in spreading AIDS