ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

POK 'ਤੇ ਜੈਸ਼ੰਕਰ ਦੇ ਬਿਆਨ ਤੋਂ ਡਰਿਆ ਪਾਕਿਸਤਾਨ

ਪਾਕਿਸਤਾਨ ਨੇ ਆਲਮੀ ਭਾਈਚਾਰੇ ਤੋਂ ਆਪਣੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦਾ ਜ਼ਮੀਨੀ ਅਧਿਕਾਰ ਖੇਤਰ ਲੈਣ ਪ੍ਰਤੀ ਭਾਰਤ ਦੇ ਹਮਲਾਵਰ ਪੱਖ ਦਾ ਨੋਟਿਸ ਲੈਣ ਦੀ ਬੇਨਤੀ ਕਰਦਿਆਂ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੇ ਬਿਆਨ ਤਣਾਅ ਨੂੰ ਹੋਰ ਵਧਾ ਸਕਦੇ ਹਨ ਤੇ ਖੇਤਰ ਚ ਸ਼ਾਂਤੀ ਭੰਗ ਕਰ ਸਕਦੇ ਹਨ।

 

ਪਾਕਿਸਤਾਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਕ ਦਿਨ ਇਸ ਨੂੰ ਸਾਡੇ ਅਧਿਕਾਰ ਖੇਤਰ ਚ ਲੈ ਲਿਆ ਜਾਏਗਾ।

 

ਜੈਸ਼ੰਕਰ ਨੇ ਇਹ ਵੀ ਕਿਹਾ ਕਿ ਕਸ਼ਮੀਰ ਬਾਰੇ ਲੋਕ ਕੀ ਕਹਿਣਗੇ ਇਸ ਬਾਰੇ ਇਕ ਸੀਮਾ ਤੋਂ ਵੱਧ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਇਕ ਅੰਦਰੂਨੀ ਮਸਲਾ ਹੈ ਜਿਸ ‘ਤੇ ਭਾਰਤ ਦਾ ਪੱਖ ਸਪੱਸ਼ਟ ਹੈ ਅਤੇ ਸਪੱਸ਼ਟ ਰਹੇਗਾ।

 

ਨਵੀਂ ਦਿੱਲੀ ਚ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਦੋਂ ਮੋਦੀ ਸਰਕਾਰ ਨੇ ਮਈ ਵਿੱਚ ਦੂਸਰੇ ਕਾਰਜਕਾਲ ਲਈ ਸੱਤਾ ਸੰਭਾਲਿਆ ਸੀ, ਜੈਸ਼ੰਕਰ ਨੇ ਪਾਕਿਸਤਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਰਤ ਦਾ ਇੱਕ ਗੁਆਂਢੀ ਦੀ ਵਿਲੱਖਣ ਚੁਣੌਤੀ ਹੈ ਅਤੇ ਇਹ ਚੁਣੌਤੀ ਉਦੋਂ ਤਕ ਬਣੀ ਰਹੇਗੀ ਜਦੋਂ ਤਕ ਗੁਆਂਢੀ ਇਕ ਸਧਾਰਣ ਗੁਆਂਢੀ ਨਹੀਂ ਬਣ ਜਾਂਦਾ ਅਤੇ ਸਰਹੱਦ ਪਾਰ ਅੱਤਵਾਦ ਦੇ ਵਿਰੁੱਧ ਕਾਰਵਾਈ ਨਹੀਂ ਕਰਦਾ।

 

ਪੀਓਕੇ 'ਤੇ ਭਾਰਤ ਦੇ ਕੁਝ ਨੇਤਾਵਾਂ ਦੇ ਬਿਆਨ' ਤੇ ਜੈਸ਼ੰਕਰ ਨੇ ਕਿਹਾ, 'ਪੀਓਕੇ ਬਾਰੇ ਸਾਡਾ ਪੱਖ ਬਹੁਤ ਸਪੱਸ਼ਟ ਹੈ ਤੇ ਰਹੇਗਾ ਕਿ ਇਹ ਭਾਰਤ ਦਾ ਹਿੱਸਾ ਹੈ ਅਤੇ ਅਸੀਂ ਇੱਕ ਦਿਨ ਇਸਨੂੰ ਆਪਣੇ ਅਧਿਕਾਰ ਖੇਤਰ ਵਿੱਚ ਲੈਣ ਦੀ ਉਮੀਦ ਕਰਦੇ ਹਾਂ।

 

ਜੈਸ਼ੰਕਰ ਦੇ ਬਿਆਨ 'ਤੇ ਤਿੱਖੀ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਪਾਕਿਸਤਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਪੀਓਕੇ 'ਤੇ ਭਾਰਤ ਦੇ ਹਮਲਾਵਰ ਪੱਖ ਦਾ ਗੰਭੀਰ ਨੋਟਿਸ ਲਿਆ ਜਾਵੇ।

 

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇੱਕ ਬਿਆਨ ’ਚ ਕਿਹਾ, “ਭਾਰਤ ਦੇ ਅਜਿਹੀ ਗੈਰ ਜ਼ਿੰਮੇਵਾਰ ਤੇ ਭੜਕਾਊ ਬਿਆਨ ਤਣਾਅ ਨੂੰ ਹੋਰ ਵਧਾ ਸਕਦਾ ਹੈ ਤੇ ਖੇਤਰ ਚ ਸ਼ਾਂਤੀ ਅਤੇ ਸੁਰੱਖਿਆ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ। ਅਸੀਂ ਪਾਕਿਸਤਾਨ ਅਤੇ ਪੀਓਕੇ ਦੇ ਸਬੰਧ ਚ ਭਾਰਤ ਦੇ ਵਿਦੇਸ਼ ਮੰਤਰੀ ਦੁਆਰਾ ਭੜਕਾਊ ਅਤੇ ਗੈਰ ਜ਼ਿੰਮੇਵਾਰਾਨਾ ਬਿਆਨਾਂ ਦੀ ਸਖਤ ਨਿੰਦਾ ਕਰਦੇ ਹਾਂ ਤੇ ਇਸ ਨੂੰ ਖਾਰਜ ਕਰਦੇ ਹਾਂ।

 

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬਿਆਨ ਚ ਦੋਸ਼ ਲਾਇਆ, "ਇਹ ਬਿਆਨ ਭਿਆਨਕ ਢੰਗ ਨਾਲ ਕਸ਼ਮੀਰ ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਆਲਮੀ ਨਿੰਦਾ ਕੀਤੇ ਜਾਣ ’ਤੇ ਭਾਰਤ ਦੀ ਭਾਰੀ ਨਿਰਾਸ਼ਾ ਦਾ ਸਪੱਸ਼ਟ ਪ੍ਰਗਟਾਵਾ ਹੈ।"

 

ਬਿਆਨ ਚ ਕਿਹਾ ਗਿਆ ਹੈ ਕਿ "ਭਾਰਤ ਇਸ ਮਾਮਲੇ ਚ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾ ਕੇ ਕਸ਼ਮੀਰ ਦੇ ਨਿਰਦੋਸ਼ ਲੋਕਾਂ ਵਿਰੁੱਧ ਅਪਰਾਧਾਂ ਤੋਂ ਅੰਤਰਰਾਸ਼ਟਰੀ ਦੁਨੀਆ ਦਾ ਧਿਆਨ ਨਹੀਂ ਮੋੜ ਸਕਦਾ।" ਪਾਕਿਸਤਾਨ ਸ਼ਾਂਤੀ ਲਈ ਖੜ੍ਹਾ ਹੈ ਪਰ ਕਿਸੇ ਵੀ ਹਮਲਾਵਰ ਪੱਖ ਦਾ ਢੁੱਕਵੇਂ ਢੰਗ ਨਾਲ ਜਵਾਬ ਦੇਣ ਦੇ ਯੋਗ ਹੈ।

 

ਪਾਕਿਸਤਾਨ ਨੇ ਇਸ ਬਿਆਨ ਚ ਕਿਹਾ ਹੈ ਕਿ “ਭਾਰਤ ਨੂੰ ਆਪਣੀ ਦੇਸ਼ ਭਗਤੀ ਜਾਂ ਰਾਗ ਅਲਾਪਣ ਦੀ ਥਾਂ ਆਪਣੀਆਂ ਗੈਰਕਾਨੂੰਨੀ ਕਾਰਵਾਈਆਂ ਨੂੰ ਰੋਕਣਾ ਚਾਹੀਦਾ ਹੈ। ਜੰਮੂ-ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਨੂੰ ਰੋਕਣਾ ਚਾਹੀਦਾ ਹੈ ਤੇ ਆਲਮੀ ਕਾਨੂੰਨ ਤੋੜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਜੰਮੂ-ਕਸ਼ਮੀਰ ਦੇ ਮੁੱਦੇ ਦੇ ਅੰਤਮ ਮਤੇ ਲਈ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਮਤੇ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਣਾ ਚਾਹੀਦਾ ਹੈ।

 

ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਦੇ ਕਈ ਧਾਰਾਵਾਂ ਨੂੰ ਖ਼ਤਮ ਕਰ ਦਿੱਤਾ ਸੀ। ਉਸ ਤੋਂ ਬਾਅਦ ਪਾਕਿਸਤਾਨ ਨਾਲ ਭਾਰਤ ਦਾ ਤਣਾਅ ਵੱਧ ਗਿਆ ਹੈ। ਕਸ਼ਮੀਰ ਮੁੱਦੇ 'ਤੇ ਭਾਰਤ ਦੇ ਫੈਸਲਿਆਂ 'ਤੇ ਪ੍ਰਤੀਕ੍ਰਿਆ ਦਿੰਦਿਆਂ ਪਾਕਿਸਤਾਨ ਨੇ ਨਵੀਂ ਦਿੱਲੀ ਨਾਲ ਆਪਣੇ ਕੂਟਨੀਤਕ ਸਬੰਧਾਂ ਨੂੰ ਕਮਜ਼ੋਰ ਕੀਤਾ ਅਤੇ ਭਾਰਤੀ ਹਾਈ ਕਮਿਸ਼ਨਰ ਨੂੰ ਹਟਾ ਦਿੱਤਾ ਸੀ।

 

ਪਾਕਿਸਤਾਨ ਕਸ਼ਮੀਰ ਦੇ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਚੁੱਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਧਾਰਾ 370 ਨੂੰ ਖਤਮ ਕਰਨਾ ਇਸ ਦਾ ਅੰਦਰੂਨੀ ਮਾਮਲਾ ਹੈ। ਨਵੀਂ ਦਿੱਲੀ ਨੇ ਇਸਲਾਮਾਬਾਦ ਨੂੰ ਹਕੀਕਤ ਨੂੰ ਸਵੀਕਾਰ ਕਰਨ ਅਤੇ ਭਾਰਤ ਵਿਰੋਧੀ ਬਿਆਨ ਰੋਕਣ ਲਈ ਵੀ ਕਿਹਾ ਹੈ।

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 27 ਸਤੰਬਰ ਨੂੰ ਨਿਊਯਾਰਕ ਵਿੱਚ ਹੋ ਰਹੇ ਸੰਯੁਕਤ ਰਾਸ਼ਟਰ ਮਹਾਂਸਭਾ (ਯੂ ਐਨ ਜੀ ਏ) ਦੇ ਸੈਸ਼ਨ ਵਿੱਚ ਕਸ਼ਮੀਰ ਮੁੱਦੇ ਨੂੰ ਉਠਾਉਣ ਦੀ ਗੱਲ ਕਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਸੇ ਦਿਨ ਮਹਾਂਸਭਾ ਨੂੰ ਸੰਬੋਧਨ ਕਰ ਸਕਦੇ ਹਨ।

 

ਯੂ ਐਨ ਜੀ ਏ ਤੋਂ ਬਾਹਰ ਭਾਰਤ ਅਤੇ ਪਾਕਿਸਤਾਨ ਦੇ ਨੇਤਾਵਾਂ ਨਾਲ ਮੁਲਾਕਾਤ ਦੀ ਸੰਭਾਵਨਾ ਦੇ ਸਵਾਲ ਉੱਤੇ ਵਿਦੇਸ਼ ਮੰਤਰੀ ਨੇ ਕਿਹਾ, “ਇਸ ਸਮੇਂ ਰਿਸ਼ਤੇ ਦੇ ਮਾਹੌਲ ਨੂੰ ਵੇਖੋ, ਮੇਰੇ ਖਿਆਲ ਵਿਚ ਇਹ ਉਹੀ ਉੱਤਰ ਦੇਵੇਗਾ ਜੋ ਤੁਸੀਂ ਲੱਭ ਰਹੇ ਹੋ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan is scared of Jaishankar statement on POK Know whats said