ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਅਮਰੀਕਾ ਦੋਸਤੀ `ਤੇ ਪਾਕਿਸਤਾਨ ਔਖਾ-ਭਾਰਾ

ਭਾਰਤ-ਅਮਰੀਕਾ ਦੋਸਤੀ `ਤੇ ਪਾਕਿਸਤਾਨ ਔਖਾ-ਭਾਰਾ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਅਮਰੀਕਾ ਨੂੰ ਪਾਕਿਸਤਾਨ ਨਾਲ ਆਪਦੇ ਸਬੰਧਾਂ ਨੂੰ ਭਾਰਤੀ ਦ੍ਰਿਸ਼ਟੀਕੋਣ ਤੋਂ ਜਾਂ ਅਫ਼ਗ਼ਾਨਿਸਤਾਨ ਦੇ ਪਰਿਪੇਖ ਤੋਂ ਨਹੀਂ ਵੇਖਣਾ ਚਾਹੀਦਾ।


‘ਡਾੱਨ` ਅਖ਼ਬਾਰ ਦੀ ਰਿਪੋਰਟ ਅਨੁਸਾਰ ਕੁਰੈਸ਼ੀ ਨੇ ਸਨਿੱਚਰਵਾਰ ਨੂੰ ਮੁਲਤਾਨ `ਚ ਕਿਹਾ ਕਿ ਇਹ ਆਸ ਰੱਖਣੀ ਗ਼ਲਤ ਹੋਵੇਗੀ ਕਿ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਮੱਤਭੇਦ ਇੱਕ ਦਿਨ `ਚ ਹੀ ਹੱਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਤਰੀ ਹਾਲਾਤ ਬਦਲਦੇ ਹਨ ਤੇ ਜ਼ਰੂਰਤਾਂ ਵੀ ਬਦਲਦੀਆਂ ਹਨ। ਪਰ ਖੇਤਰੀ ਸ਼ਾਂਤੀ ਤੇ ਸਥਿਰਤਾ `ਚ ਪਾਕਿਸਤਾਨ ਦੇ ਯੋਗਦਾਨ ਨੂੰ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ।


ਪਾਕਿਸਤਾਨ-ਅਮਰੀਕਾ ਸਬੰਧਾਂ `ਚ ਇਸ ਸਾਲ ਜਨਵਰੀ ਮਹੀਨੇ ਬਹੁਤ ਗਿਰਾਵਟ ਆਈ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਾਇਆ ਸੀ ਕਿ ਪਾਕਿਸਤਾਨ ਨੇ ਅਮਰੀਕਾ ਨੂੰ ਝੂਠ ਤੇ ਧੋਖੇ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ ਤੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹਾਂ ਮੁਹੱਈਆ ਕਰਵਾਈਆਂ।


ਅਮਰੀਕਾ ਦੀ 10 ਰੋਜ਼ਾ ਯਾਤਰਾ ਤੋਂ ਪਰਤਣ ਪਿੱਛੋਂ ਕੁਰੈਸ਼ੀ ਨੇ ਕਿਹਾ ਕਿ ਅਮਰੀਕਾ ਨਾਲ ਸਬੰਧ ਹੌਲੀ-ਹੌਲੀ ਸੁਧਰ ਰਹੇ ਹਨ। ਮੈਂ ਅਮਰੀਕੀ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਪਾਕਿਸਤਾਨ ਆਪਸੀ ਸਤਿਕਾਰ ਤੇ ਸਹਿਯੋਗ ਦੇ ਆਧਾਰ `ਤੇ ਵਾਸਿ਼ੰਗਟਨ ਨਾਲ ਦੁਵੱਲੇ ਸਬੰਧ ਕਾਇਮ ਕਰਨੇ ਚਾਹੁੰਦਾ ਹੈ।


ਉਨ੍ਹਾਂ ਕਿਹਾ ਕਿ ਇਹ ਸਹੀ ਨਹੀਂ ਹੋਵੇਗਾ ਕਿ ਅਮਰੀਕਾ-ਪਾਕਿਸਤਾਨ ਸਬੰਧਾਂ ਨੂੰ ਵਾਸਿ਼ੰਗਟਨ ਸੱਤ ਦਹਾਕੇ ਪਿੱਛੇ ਜਾ ਕੇ ਅਫ਼ਗ਼ਾਨਿਸਤਾਨ ਦੇ ਪਰਿਪੇਖ `ਚ ਜਾਂ ਭਾਰਤੀ ਐਨਕ ਨਾਲ ਵੇਖੇ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਅਮਰੀਕੀ ਪ੍ਰਸ਼ਾਸਨ ਨੂੰ ਆਪਣੀ ਗੱਲ ਸਮਝਾਉਣ ਦਾ ਜਤਨ ਕੀਤਾ।


ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਭਾਵੇਂ ਇਹ ਵੀ ਸਪੱਸ਼ਟ ਕੀਤਾ ਕਿ ਅਮਰੀਕਾ ਨੇ ਉਨ੍ਹਾਂ ਦੀ ਇਸ ਬੇਨਤੀ ਨੂੰ ਮੁੱਢੋਂ ਨਕਾਰ ਦਿੱਤਾ ਹੈ। ਕੁਰੈਸ਼ੀ ਨੇ ਕਿਹਾ ਉਨ੍ਹਾਂ ਅਮਰੀਕਾ ਤੋਂ ਸਿੱਧਾ ਤੇ ਸਪੱਸ਼ਟ ਸੁਆਲ ਕੀਤਾ ਕਿ ਕੀ ਤੁਸੀਂ ਹੁਣ ਸਾਡੀ ਮਦਦ ਕਰ ਸਕਦੇ ਹੋ; ਤਾਂ ਉਨ੍ਹਾਂ ਦਾ ਜਵਾਬ ‘ਨਾਂਹ` ਵਿੱਚ ਸੀ। ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਦੁਵੱਲੀ ਵਾਰਤਾ ਚਾਹੁੰਦੇ ਹਨ ਪਰ ਕੋਈ ਦੁਵੱਲੀ ਗਤੀਵਿਧੀ ਹੈ ਨਹੀਂ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan is unhappy from India US friendship