ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

POK ’ਚ LOC ਨੇੜੇ ਰਹਿਣ ਵਾਲਿਆਂ ਲਈ ਪਾਕਿਸਤਾਨ ਨੇ ਜਾਰੀ ਕੀਤੀ ਚੇਤਾਵਨੀ

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਚ LOC ਨੇੜੇ ਰਹਿਣ ਵਾਲਿਆਂ ਲਈ ਪਾਕਿਸਤਾਨ ਨੇ ਚੇਤਾਵਨੀ ਜਾਰੀ ਕੀਤੀ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਅਧਿਕਾਰਤ ਤੌਰ ਤੇ ਸਥਾਨਕ ਪ੍ਰਸ਼ਾਸਨ ਵਲੋਂ ਇੱਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਜਿਸ ਵਿਚ ਐਲਓਸੀ ਨੇੜੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।

 

ਐਡਵਾਇਜ਼ਰੀ ਚ ਐਲਓਸੀ ਨੇੜੇ ਰਹਿਣ ਵਾਲੇ ਲੋਕਾਂ ਨੂੰ ਰਾਤ ਵੇਲੇ ਸਫ਼ਰ ਨਾ ਕਰਨ ਦੀ ਸਲਾਹ ਤੋਂ ਇਲਾਵਾ ਆਵਾਜਾਈ ਲਈ ਸੁਰੱਖਿਅਤ ਰਸਤਿਆਂ ਦੀ ਵਰਤੋਂ ਕਰਨ ਵਰਗੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਨਾਗਰਿਕਾਂ ਤੋਂ ਖ਼ਾਸ ਥਾਵਾਂ ਤੇ ਇੱਕਠੇ ਨਾ ਹੋਣ ਅਤੇ ਬੰਕਰ ਬਣਾਉਣ ਨੂੰ ਕਿਹਾ ਗਿਆ ਹੈ।

 

POK ’ਚ LOC ਨੇੜੇ ਰਹਿਣ ਵਾਲੇ ਨਾਗਰਿਕਾਂ ਨੂੰ ਰਾਤ ਸਮੇਂ ਬਿਨ੍ਹਾਂ ਮਤਲਬ ਲਾਈਟ ਜਲਾਉਣ ਅਤੇ ਬਿਨ੍ਹਾਂ ਕਾਰਨ ਐਲਓਸੀ ਨੇੜੇ ਰਸਤੇ ਚ ਨਾ ਜਾਣ ਲਈ ਕਿਹਾ ਹੈ।


ਇਸ ਤੋਂ ਇਲਾਵਾ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਡੰਗਰਾਂ ਨੂੰ ਚਰਾਉਣ ਲਈ ਐਲਓਸੀ ਕੋਲ ਨਾ ਜਾਣ। ਐਡਵਾਇਜ਼ਰੀ ਚ 2016 ਚ ਪੀਓਕੇ ਚ ਸਥਿਤ ਅੱਤਵਾਦੀ ਕੈਂਪਾਂ ਤੇ ਭਾਰਤ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਇਕ ਦਾ ਜ਼ਿਕਰ ਕੀਤੇ ਬਿਨ੍ਹਾਂ ਕਿਹਾ ਗਿਆ ਹੈ ਕਿ ਭਾਰਤ ਦੁਬਾਰਾ ਅਜਿਹਾ ਕਰ ਸਕਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan issued warnings to residents near LOC in POK