ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ: ਪਹਿਲੀ ਪਤਨੀ ਦੀ ਇਜਾਜ਼ਤ ਤੋਂ ਬਿਨਾਂ ਦੂਜਾ ਵਿਆਹ ਕਰਵਾਉਣ 'ਤੇ ਜੇਲ੍ਹ ਭੇਜਿਆ

ਪਾਕਿਸਤਾਨ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਪਹਿਲੀ ਪਤਨੀ ਤੋਂ ਇਜਾਜ਼ਤ ਲਏ ਬਿਨਾਂ ਗੁਪਤ ਤਰੀਕੇ ਨਾਲ ਦੂਜਾ ਵਿਆਹ ਕਰਵਾਉਣ ਵਾਲੇ ਨੂੰ ਤਿੰਨ ਮਹੀਨੇ ਦੀ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

 

ਜੁਡੀਸ਼ਲ ਮੈਜਿਸਟਰੇਟ ਲਾਹੌਰ ਹਸਨ ਦਿਲਬਰ ਨੇ ਮੁਹੰਮਦ ਸਲੀਮ ਨੂੰ ਮੁਸਲਿਮ ਫੈਮਲੀ ਲਾਅ ਆਰਡੀਨੈਂਸ 1961 ਦੀ ਉਲੰਘਣਾ ਕਰਨ 'ਤੇ ਤਿੰਨ ਮਹੀਨੇ ਦੀ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਲੀਮ ਦੀ ਪਤਨੀ ਸ਼ੁਮੈਲਾ ਨੇ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਆਪਣੇ ਪਤੀ ਖ਼ਿਲਾਫ਼ ਨਿੱਜੀ ਪਟੀਸ਼ਨ ਦਾਇਰ ਕੀਤੀ ਸੀ।

 

ਸ਼ੁਮਿਲਾ ਦਾ ਵਿਆਹ ਤਕਰੀਬਨ ਚਾਰ ਸਾਲ ਪਹਿਲਾਂ ਸਲੀਮ ਨਾਲ ਹੋਇਆ ਸੀ ਅਤੇ ਦੋਵਾਂ ਦਾ ਚੰਗਾ ਰਿਸ਼ਤਾ ਸੀ। ਸ਼ੁਮਿਲਾ ਨੇ ਕਿਹਾ ਕਿ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੇ ਦੋ ਸਾਲ ਪਹਿਲਾਂ ਓਰੂਜ਼ ਸਫਦਰ ਨਾਲ ਗੁਪਤ ਰੂਪ ਵਿੱਚ ਵਿਆਹ ਕਰਵਾ ਲਿਆ ਸੀ। ਉਸ ਨੇ ਦੂਸਰੇ ਵਿਆਹ ਲਈ ਮੇਰੀ ਇਜਾਜ਼ਤ ਨਹੀਂ ਲਈ। ਇਸ ਦੇ ਨਾਲ ਹੀ ਉਸ ਨੇ ਆਪਣੇ ਪਤੀ ਨੂੰ ਮੁਸਲਿਮ ਪਰਿਵਾਰਕ ਕਾਨੂੰਨ ਤਹਿਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਤੋਂ ਬਾਅਦ ਇਹ ਸਜ਼ਾ ਸੁਣਾਈ ਗਈ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Jailed for marrying second time without first wife permission