ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ 'ਚ ਅਸੰਭਵ ਵੀ ਸੰਭਵ: ਇਕ ਲੈਬ ਨੇ 60 ਸਾਲ ਦੇ ਬਜ਼ੁਰਗ ਨੂੰ ਦੱਸਿਆ ਗਰਭਵਤੀ

ਪਾਕਿਸਤਾਨ ਦੇ ਖਾਨਵੇਲ ਵਿੱਚ ਇੱਕ 60 ਸਾਲ ਦਾ ਬਜ਼ੁਰਗ ਵਿਅਕਤੀ ਗਰਭਵਤੀ ਮਿਲਿਆ ਹੈ। ਖਾਨਵੇਲ ਵਿੱਚ ਇੱਕ ਲੈਬ ਵੱਲੋਂ ਕੀਤੇ ਪਿਸ਼ਾਬ ਦੇ ਟੈਸਟ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਜਿਸ ਵਿਅਕਤੀ ਦੇ ਪਿਸ਼ਾਬ ਟੈਸਟ ਦੀ ਰਿਪੋਰਟ ਵਿੱਚ ਗਰਭਵਤੀ ਹੋਣ ਦੀ ਗੱਲ ਕਹੀ ਗਈ ਹੈ ਉਸ ਦਾ ਨਾਮ ਅੱਲ੍ਹਾ ਬਿੱਟਾ ਹੈ। ਵਿਅਕਤੀ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਵੇਖ ਕੇ ਪਰਿਵਾਰਕ ਮੈਂਬਰ ਵੀ ਹੈਰਾਨ ਹਨ ਪਰ ਬਾਅਦ ਵਿਚ ਇਹ ਪਤਾ ਲੱਗਾ ਕਿ ਰਿਪੋਰਟ ਹੀ ਗ਼ਲਤ ਸੀ।
 

ਖਾਨਵੇਲ ਦੇ ਜ਼ਿਲ੍ਹਾ ਕਮਿਸ਼ਨਰ ਨੇ ਲੈਬ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਦੇ ਮਾਲਕ ਅਮੀਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਲੈਬ ਬਿਨਾਂ ਲਾਇਸੈਂਸ ਦੇ ਚੱਲ ਰਹੀ ਸੀ। ਪੁਲਿਸ ਅਨੁਸਾਰ, ਅਮੀਨ ਪਹਿਲਾਂ ਕਿਸੇ ਹਸਪਤਾਲ ਵਿੱਚ ਖੂਨ ਦੀ ਲੈਬੋਰਟਰੀ ਵਿੱਚ ਤਕਨੀਸ਼ੀਅਨ ਵਜੋਂ ਕੰਮ ਕਰਦਾ ਸੀ। ਉਸ ਤੋਂ ਬਾਅਦ ਉਥੋਂ ਨਿਕਲ ਕੇ ਉਸ ਨੇ ਖਾਨਵੇਲ ਵਿਖੇ ਆਪਣੀ ਲੈਬੋਰਟਰੀ ਖੋਲ੍ਹ ਲਈ, ਉਹ ਵੀ ਬਿਨਾਂ ਲਾਇਸੈਂਸ ਦੇ।

 

 

ਸਿਹਤ ਵਿਭਾਗ ਨੇ ਜਾਂਚ ਤੋਂ ਬਾਅਦ ਪਾਇਆ ਕਿ ਲੈਬ ਗ਼ੈਰਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਸੀ ਅਤੇ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ ਸੀ। ਸਿਹਤ ਵਿਭਾਗ ਨੇ ਦੱਸਿਆ ਕਿ ਅਮਿਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਉਸ ਵਿਰੁੱਧ ਕੇਸ ਵੀ ਦਰਜ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
.....

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan: Lab told 60-year-old man pregnant police sent owner to jail