ਲਾਹੌਰ ਹਾਈ ਕੋਰਟ (ਐਲਐਚਸੀ) ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਵੱਲੋਂ ਦੇਸ਼ ਧ੍ਰੋਹ ਦੇ ਕੇਸ ਵਿੱਚ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਾਪਸ ਕਰ ਦਿੱਤੀ ਹੈ। ਸਰਦੀਆਂ ਦੀਆਂ ਛੁੱਟੀਆਂ ਦੌਰਾਨ ਪੂਰਾ ਬੈਂਚ ਨਾ ਮਿਲਣ ਦਾ ਹਵਾਲਾ ਦਿੰਦਿਆਂ ਅਦਾਲਤ ਨੇ ਪਟੀਸ਼ਨ ਵਾਪਸ ਕਰ ਦਿੱਤੀ ਹੈ।
ਡਾਨ ਨਿਊਜ਼ ਅਨੁਸਾਰ ਖਵਾਜਾ ਅਹਿਮਦ ਤਾਰਿਕ ਰਹੀਮ ਅਤੇ ਅਜ਼ਹਰ ਸਿਦੀਕੀ ਦੇ ਕਾਨੂੰਨੀ ਪੈਨਲ ਨੇ ਸ਼ੁੱਕਰਵਾਰ ਨੂੰ ਇੱਕ ਅਰਜ਼ੀ ਦਾਖ਼ਲ ਕੀਤੀ ਸੀ ਜਿਸ ਵਿੱਚ ਦੇਸ਼ ਧ੍ਰੋਹ ਦੀ ਸ਼ਿਕਾਇਤ ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ, ਵਿਸ਼ੇਸ਼ ਟਰਾਇਲ ਕੋਰਟ ਦਾ ਸਥਾਪਨਾ ਅਤੇ ਇਸ ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਗਈ ਸੀ।
ਹਾਈ ਕੋਰਟ ਦੇ ਚੀਫ਼ ਜਸਟਿਸ ਸਰਦਾਰ ਮੁਹੰਮਦ ਸ਼ਮੀਮ ਖ਼ਾਨ ਵੱਲੋਂ ਹਾਲ ਹੀ ਵਿੱਚ ਗਠਿਤ ਤਿੰਨ ਜੱਜਾਂ ਦਾ ਪੂਰਾ ਬੈਂਚ 9 ਜਨਵਰੀ 2020 ਨੂੰ ਮੁੱਖ ਪਟੀਸ਼ਨ ‘ਤੇ ਨਜ਼ਰ ਰੱਖੇਗਾ। ਐਡਵੋਕੇਟ ਸਿਦੀਕੀ ਨੇ ਡਾਨ ਨਿਊਜ਼ ਨੂੰ ਦੱਸਿਆ ਕਿ ਐਲਐਚਸੀ ਰਜਿਸਟਰਾਰ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਪਟੀਸ਼ਨ ਵਾਪਸ ਕਰ ਦਿੱਤੀ, ਕਿਉਂਕਿ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਪੂਰਾ ਬੈਂਚ ਉਪਲਬਧ ਨਹੀਂ ਸੀ।
ਉਨ੍ਹਾਂ ਕਿਹਾ ਕਿ ਪਟੀਸ਼ਨ ਜਨਵਰੀ 2020 ਦੇ ਪਹਿਲੇ ਹਫ਼ਤੇ ਮੁੜ ਦਾਇਰ ਕੀਤੀ ਜਾਵੇਗੀ। ਵਿਸ਼ੇਸ਼ ਅਦਾਲਤ ਨੇ 17 ਦਸੰਬਰ ਨੂੰ ਆਪਣਾ ਫ਼ੈਸਲਾ ਸੁਣਾਇਆ ਅਤੇ ਮੁਸ਼ੱਰਫ ਨੂੰ 2-1 ਬਹੁਮਤ ਨਾਲ ਮੌਤ ਦੀ ਸਜ਼ਾ ਸੁਣਾਈ ਸੀ।