ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਚੋਣਾਂ LIVE : ਵੋਟਾਂ ਦੀ ਗਿਣਤੀ ਜਾਰੀ, PM ਨਵਾਜ਼ ਜਾਂ PM ਇਮਰਾਨ?

ਪਾਕਿਸਤਾਨ ਚੋਣਾਂ LIVE- ਫ਼ੋਟੋ- DAWN NEWS

 

07:00- ਪਾਕਿਸਤਾਨ ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ, ਪਹਿਲੇ ਨਤੀਜੇ ਦਾ ਅਜੇ ਇੰਤਜ਼ਾਰ

05:20- ਕਈ ਖੇਤਰਾਂ ਤੋਂ ਆਇਆ ਖ਼ਬਰਾਂ ਅਨੁਸਾਰ ਔਰਤ ਵੋਟਰਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ. ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਔਰਤਾਂ ਦਾ ਵੋਟ ਪਾਉਣਾ ਗ਼ੈਰ-ਇਸਲਾਮਿਕ ਹੈ.

05:10-  ਮੁੱਖ ਚੋਣ ਅਧਿਕਾਰੀ ਸਰਦਾਰ ਰਜ਼ਾ ਖ਼ਾਨ 6 ਵਜੇ ਪੋਲਿੰਗ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਪਹਿਲੇਂ ਨਤੀਜੇ ਦਾ ਐਲਾਨ ਕਰਨਗੇ. 7 ਵਜੇ ਵੋਟਾਂ ਦੀ ਗਿਣਤੀ ਦੇ ਟਾਈਮ ਦੀ ਘੋਸ਼ਣਾ ਕੀਤੀ ਜਾਵੇਗੀ.

03:05-  ਕਈ ਜਗ੍ਹਾਂ ਹਿੰਸਾ, ਧਮਾਕੇ, ਸ਼ੂਟਿੰਗ ਦੀਆਂ ਖ਼ਬਰਾਂ ਦਰਮਿਆਨ ਵੋਟਿੰਗ ਜਾਰੀ. 

03:03-  ਆਦਿਵਾਸੀ ਜਿਲ੍ਹੇ ਮੋਹਮੰਦ ਦੀਆਂ ਔਰਤਾਂ ਨੇ ਪਹਿਲੀਂ ਵਾਰੀ ਪਾਈ ਵੋਟ

 

02:40-  ਪਾਕਿਸਤਾਨ ਦੀ ਸਾਬਕਾ ਵਿੱਤ ਮੰਤਰੀ ਹਿਨਾ ਰੁਬਾਨੀ ਖ਼ਾਰ ਨੇ ਪਾਕਿਸਤਾਨੀ ਚੋਣ ਕਮਿਸ਼ਨ 'ਤੇ ਪੱਖ਼ਪਾਤ ਦੇ ਦੋਸ਼ ਲਗਾਏ.

02:30- ਪਾਕਿਸਤਾਨੀ ਚੋਣ ਕਮਿਸ਼ਨ ਨੇ ਸਟਾਫ਼ ਨੂੰ ਗਰਭਵਤੀ ਔਰਤਾਂ ਅਤੇ ਅਪਾਹਜ ਲੋਕਾਂ ਦੀ ਮਦਦ ਕਰਨ ਨੂੰ ਕਿਹਾ.

 

1:28- ਵੋਟ ਪਾਉਣ ਦੌਰਾਨ ਵੀਡੀਓ ਬਣਾਉਣ 'ਤੇ ਇਮਰਾਨ ਦੀ ਵੋਟ ਹੋ ਸਕਦੀ ਹੈ ਰੱਦ, 

1:25- ਇੱਕ ਟਰਾਂਸਜੈਂਡਰ ਨੂੰ ਵੋਟ ਪਾਉਣ ਤੋਂ ਰੋਕ ਦਿੱਤਾ ਗਿਆ

ਪਾਕਿਸਤਾਨ ਚ 11ਵੀਂਆਂ ਆਮ ਚੋਣਾਂ ਹੋ ਰਹੀਆਂ ਹਨ। ਅਜਿਹੀ ਉਮੀਦ ਹੈ ਕਿ ਇਨ੍ਹਾਂ ਚੋਣਾਂ ਚ 10.59 ਕਰੋੜ ਮਤਦਾਤਾ ਚੋਣਾਂ ਚ ਹਿੱਸਾ ਲੈ ਕੇ ਚੋਣ ਮੈਦਾਨ ਚ ਉਤਰ ਚੁੱਕੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਪਾਕਿਸਤਾਨ ਦੀਆਂ 272 ਸੰਸਦੀ ਸੀਟਾਂ ਲਈ ਸਿੱਧੀ ਚੋਣ ਹੋ ਰਹੀ ਹੈ।

 

 

ਪਾਕਿਸਤਾਨ ਚੋਣਾਂ ਚ ਤਿੰਨ ਪਾਰਟੀਆਂ ਮੁੱਖ ਤੌਰ ਤੇ ਮੁਕਾਬਲਾ ਲੜ ਰਹੀਆਂ ਹਨ। ਇਹ ਪਾਰਟੀ ਹਨ ਨਵਾਜ਼ ਸਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗਨਵਾਜ਼ (ਪੀਐਮਐਲਐਨ), ਬਿਲਾਵਲ ਭੁੱਟੋ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅਤੇ ਕ੍ਰਿਕਟਰ ਤੋਂ ਸਿਆਸਤ ਚ ਆਏ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤੈਹਰੀਕ ਏ ਇੰਨਸਾਫ (ਪੀਟੀਆਈ)।

 

 

ਇਨ੍ਹਾਂ ਚੋਣਾਂ ੋਚ ਕੁੱਲ 3,71,388 ਫ਼ੌਜੀਆਂ ਦੀ 85000 ਮੱਤਦਾਨ ਕੇਂਦਰਾਂ ਤੇ ਸੁਰੱਖਿਆ ਇੱਕ ਇਤਿਹਾਸਿਕ ਕਦਮ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 3,459 ਉਮੀਦਵਾਰ ਨੈਸ਼ਨਲ ਅਸੈਂਬਲੀ ਦੀਆਂ 272 ਸੀਟਾਂ ਲਈ ਚੋਣ ਮੈਦਾਨ ਚ ਹਨ ਜਦਕਿ ਪੰਜਾਬ, ਸਿੰਧ, ਬਲੂਚਿਸਤਾਨ ਅਤੇ ਖੈਬਰ ਪਖਤੂਨਵਾ ਸੂਬਾਈ ਅਸੈਂਬਲੀ ਦੀ 577 ਸੀਟਾਂ ਲਈ 8,396 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

 

 

ਦੇਸ਼ ਭਰ ਦੇ 85000 ਮੱਤਦਾਨ ਕੇਂਦਰਾਂ ਤੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਮੱਤਦਾਨ ਹੋਵੇਗਾ। ਮੱਤਦਾਨ ਖ਼ਤਮ ਹੋਣ ਮਗਰੋਂ ਤੁਰੰਤ ਇਨ੍ਹਾਂ ਕੇਂਦਰਾਂ ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ 24 ਘੰਟਿਆਂ ਅੰਦਰ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan General Elections 2018: There is strong competition in these three parties