ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਹੁਦੇ ਤੋਂ ਅਸਤੀਫਾ ਦੇੇਵੇ : ਮਰੀਅਮ ਸ਼ਰੀਫ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਸ਼ਰੀਫ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਖ਼ਤ ਆਲੋਚਨਾ ਕਰਦੇ ਹੋਏ ਉਨ੍ਹਾਂ ਤੋਂ ਅਸਤੀਫਾ ਮੰਗਿਆ ਹੈ।  

ਮੰਡੀ ਬਹਾਓਦੀਨ ਵਿੱਚ ਇੱਕ ਰੈਲੀ ਦੌਰਾਨ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੀ 45 ਸਾਲਾ ਉਪ ਪ੍ਰਧਾਨ ਨੇ ਖ਼ਾਨ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਕਿਹਾ ਕਿ ਕ੍ਰਿਕਟਰ ਤੋਂ ਰਾਜਨੇਤਾ ਬਣੇ 66 ਸਾਲਾ ਇਮਰਾਮ ਖ਼ਾਨ ਨੂੰ ਪਾਕਿਸਤਾਨ ਉੱਤੇ ਸ਼ਾਸਨ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ।
ਮਰੀਅਮ ਸ਼ਰੀਫ ਨੇ ਆਪਣੇ ਭਾਸ਼ਣ ਵਿੱਚ ਖ਼ਾਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀ ਆਪਣਾ  ਅਸਤੀਫ਼ਾ ਦੇਵੋ। ਘਰ ਚਲੇ ਜਾਓ। ਉਨ੍ਹਾਂ ਨੇ ਭੀੜ ਨੂੰ ਆਪਣੇ ਨਾਲ ਨਾਹਰਾ ਲਾਉਣ ਦੀ ਬੇਨਤੀ ਕੀਤੀ। 

 

ਮਰੀਅਮ ਨੇ ਇਹ ਵੀ ਕਿਹਾ ਕਿ ਸਬੂਤ ਪੇਸ਼ ਕੀਤੇ ਜਾਣ ਤੋਂ ਬਾਅਦ ਵੀ ਇਹ 69 ਸਾਲ ਦੇ ਉਨ੍ਹਾਂ ਦੇ ਪਿਤਾ ਸ਼ਰੀਫ ਨੰ ਜੇਲ੍ਹ ਰੱਖਣਾ ਇੱਕ ਜੁਰਮ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਨਵਾਜ਼ ਸ਼ਰੀਫ ਨੂੰ ਅਸਿੱਧੇ ਦਬਾਅ ਹੇਠ ਸਜ਼ਾ ਦਿੱਤੀ ਗਈ ਸੀ, ਜਿਸ ਦਾਅਵਾ ਨੂੰ ਪ੍ਰਧਾਨਗੀ ਜੱਜ ਅਰਸ਼ਦ ਮਲਿਕ ਨੇ ਐਤਵਾਰ ਨੂੰ ਰੱਦ ਕਰ ਦਿੱਤਾ।
 

 

ਜੇਲ੍ਹ ਰੋਡ ਉੱਤੇ ਕਰਵਾਈ ਰੈਲੀ ਵਿੱਚ ਆਪਣੇ ਸੰਬੋਧਨ ਵਿੱਚ ਮਰੀਅਮ ਨੇ ਕਿਹਾ ਕਿ ਸ਼ਰੀਫ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਇੱਕ ਵਾਰ ਫਿਰ ਉਹ ਪ੍ਰਧਾਨ ਮੰਤਰੀ ਬਣਨਗੇ ਅਤੇ ਅਗਲੀ ਵਾਰ ਉਹ ਪਹਿਲਾਂ ਤੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੋਣਗੇ।
 

ਲਾਹੌਰ 'ਚ ਸ਼ਨੀਵਾਰ ਨੂੰ ਇੱਕ ਪੱਤਰਕਾਰਾਂ ਸੰਮੇਲਨ ਵਿੱਚ ਮਰੀਅਮ ਨੇ ਕਿਹਾ ਕਿ ਜਿਸ ਕਾਰਨ ਉਨ੍ਹਾਂ ਦੇ ਪਿਤਾ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਜੇਲ੍ਹ ਦੀ ਸਜ਼ਾ ਹੋਈ, ਉਸ ਮੁਕੱਦਮੇ ਸਬੰਧੀ ਅਦਾਲਤੀ ਕਾਰਵਾਈ ਵਿੱਚ ਗੰਭੀਰ ਰੂਪ ਨਾਲ ਸਮਝੌਤਾ ਕੀਤਾ ਗਿਆ।
 

ਉਨ੍ਹਾਂ ਨੇ ਇੱਕ ਗੁਪਤ ਵੀਡੀਓ ਵੀ ਚਲਾਇਆ ਜਿਸ ਬਾਰੇ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਵੀਡੀਓ ਵਿੱਚ ਸ਼ਰੀਫ ਦਾ ਇੱਕ ਵਫਾਦਾਰ ਪ੍ਰਸ਼ੰਸਕ ਨਾਸਿਰ ਭੱਟ ਅਤੇ ਮਲਿਕ ਵਿਚਕਾਰ ਗੱਲਬਾਤ ਹੈ, ਜਿਸ ਨੂੰ  ਪਿਛਲੇ ਸਾਲ ਦਸੰਬਰ ਵਿੱਚ ਅਲ ਅਜਿਜਿਆ ਸਟੀਲ ਮਿਲ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲੇ ਵਿੱਚ ਸੱਤ ਸਾਲ ਦੀ ਜੇਲ੍ਹ ਅਤੇ ਫਗੈਲਸ਼ਿਪ ਇਨਵੇਸਟਮੈਂਟ ਮਾਮਲੇ ਵਿੱਚ ਬਰੀ ਕੀਤਾ ਸੀ। 
 

ਹਾਲਾਂਕਿ, ਬਾਅਦ ਵਿੱਚ ਮਰੀਅਮ ਨੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਸ਼ਰੀਫ ਨੂੰ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਠਹਿਰਾਇਆ ਗਿਆ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Mariyam Nawaj Demands Resignation From Imran Khan from PM Post