ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

284 ਲੋਕਾਂ ਨੂੰ ਸਜ਼ਾ–ਏ–ਮੌਤ ਦੇਣ ਵਾਲੀ ਪਾਕਿਸਤਾਨੀ ਫ਼ੌਜੀ ਅਦਾਲਤ ਖ਼ਤਮ

ਪਾਕਿਸਤਾਨ ਚ ਆਮ ਨਾਗਰਿਕਾਂ ’ਤੇ ਅੱਤਵਾਦ ਦੇ ਦੋਸ਼ਾਂ ’ਤੇ ਮੁਕੱਦਮਾ ਚਲਾਉਣ ਲਈ ਸਾਲ 2015 ਚ ਬਣਾਈ ਗਈ ਫ਼ੌਜੀ ਅਦਾਲਤ ਦੀ ਬੁਨਿਆਦ ਖ਼ਤਮ ਹੋ ਗਈ ਹੈ। ਮੌਜੂਦਾ ਪਾਕਿ ਸਰਕਾਰ ਇਸਦੇ ਕਾਰਜਕਾਲ ਚ ਲੋੜੀਂਦੇ ਵਾਧੇ ਲਈ ਵਿਰੋਧੀ ਧੜਿਆਂ ਵਲੋਂ ਸਮਰਥਨ ਨਹੀਂ ਹਾਸਲ ਕਰ ਸਕੀ।

 

ਦ ਐਕਸਪ੍ਰੈਸ ਟ੍ਰਿਬਿਊਨਦੀ ਖ਼ਬਰ ਮੁਤਾਬਕ ਅਦਾਲਤ ਦੀ ਬੁਨਿਆਦ ਐਤਵਾਰ ਨੂੰ ਖ਼ਤਮ ਹੋ ਗਈ ਕਿਉਂਕਿ ਉਸਦੇ ਕਾਰਜਕਾਲ ਚ ਵਾਧੇ ਲਈ ਸਰਕਾਰ ਵਿਰੋਧੀ ਧੜਿਆਂ ਦਾ ਸਮਰਥਨ ਪ੍ਰਾਪਤ ਨਹੀਂ ਕਰ ਸਕੀ। ਸਰਕਾਰ ਫ਼ੌਜੀ ਅਦਾਲਤ ਨੂੰ ਦੋ ਸਾਲ ਦਾ ਹੋਰ ਮੌਕਾ ਦੇਣਾ ਚਾਹੁੰਦੀ ਸੀ।

 

ਪਾਕਿਸਤਾਨ ਦੇ ਰਖਿਆ ਮੰਤਰੀ ਪਰਵੇਜ ਖਟਕ ਨੇ ਹੇਠਲੇ ਸਦਨ ਨੂੰ ਦਸਿਆ ਸੀ ਕਿ ਇਨ੍ਹਾਂ ਅਦਾਲਤਾਂ ਦੁਆਰਾ ਕੁੱਲ 478 ਮਾਮਲੇ ਨਿਪਟਾਏ ਗਏ। ਉਨ੍ਹਾਂ ਕਿਹਾ ਕਿ ਕੁੱਲ 284 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ।

 

ਦੱਸਣਯੋਗ ਹੈ ਕਿ ਸਾਲ 2014 ਚ 16 ਦਸੰਬਰ ਨੂੰ ਪਾਕਿਸਤਾਨ ਦੇ ਪੇਸ਼ਾਵਰ ਇਲਾਕੇ ਦੇ ਇਕ ਸਕੂਲ ਤੇ ਹੋਏ ਅੱਤਵਾਦੀ ਹਮਲੇ ਮਗਰੋਂ ਅੱਤਵਾਦੀਆਂ ਖਿਲ਼ਾਫ਼ ਤੇਜ਼ ਗਤੀ ਨਾਲ ਸੁਣਵਾਈ ਕਰਨ ਵਾਲੀ ਇਸ ਅਦਾਲਤ ਦਾ ਗਠਨ ਕੀਤਾ ਗਿਆ ਸੀ। ਇਸ ਹਮਲੇ ਚ 150 ਲੋਕ ਮਾਰੇ ਗਏ ਸਨ ਜਿਨ੍ਹਾਂ ਜ਼ਿਆਦਾਤਰ ਸਕੂਲੀ ਬੱਚੇ ਸਨ। ਸ਼ੁਰੂਆਤ ਚ ਅਦਾਲਤ ਨੂੰ 2 ਸਾਲ ਲਈ ਗਠਤ ਕੀਤਾ ਗਿਆ ਸੀ ਪਰ ਬਾਅਦ ਚ ਇਸਦਾ ਕਾਰਜਕਾਲ ਸਾਲ 2017 ਤੱਕ ਵਧਾ ਦਿੱਤਾ ਗਿਆ ਤੇ ਫਿਰ ਅਗਲੇ 2 ਸਾਲਾਂ ਲਈ ਵੀ ਇਸਦੇ ਕਾਰਜਕਾਲ ਚ ਵਾਧਾ ਕੀਤਾ ਗਿਆ ਸੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Military courts cease to function as tenure ends