ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੇ ਮੰਤਰੀ ਨੇ ਦੱਸਿਆ, ਕਦੋਂ ਹੋ ਸਕਦੀ ਹੈ ਭਾਰਤ-ਪਾਕਿ ਜੰਗ

ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਭਵਿੱਖਬਾਣੀ ਕੀਤੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਹੋ ਸਕਦੀ ਹੈ। ਰਾਸ਼ਿਦ ਨੇ ਅੰਦਾਜ਼ਾ ਲਗਾਇਆ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਕਤੂਬਰ ਦੇ ਮਹੀਨੇ ਜਾਂ ਬਾਅਦ ਦੇ ਮਹੀਨੇ ਚ ਜੰਗ ਹੋ ਸਕਦੀ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਪਾਕਿਸਤਾਨ ਦੇ ਇਕ ਨਿੱਜੀ ਚੈਨਲ ਦੇ ਅਨੁਸਾਰ ਰੇਲ ਮੰਤਰੀ ਰਸ਼ੀਦ ਨੇ ਕਿਹਾ - "ਪਾਕਿਸਤਾਨ ਅਤੇ ਭਾਰਤ ਦਰਮਿਆਨ ਅਕਤੂਬਰ ਦੇ ਅਖੀਰ ਚ ਅਤੇ ਨਵੰਬਰ-ਦਸੰਬਰ ਚ ਯੁੱਧ ਹੋਏਗਾ"। ਉਨ੍ਹਾਂ ਕਿਹਾ ਕਿ ਉਹ ਇਸ ਲਈ ਆਪਣੇ ਦੇਸ਼ ਨੂੰ ਤਿਆਰ ਕਰ ਰਹੇ ਹਨ।

 

ਪ੍ਰਮਾਣੂ ਹਥਿਆਰਾਂ ਦਾ ਨਾਮ ਲਏ ਬਿਨਾਂ ਰਾਸ਼ਿਦ ਨੇ ਕਿਹਾ, 'ਅਸੀਂ ਇਨ੍ਹਾਂ ਹਥਿਆਰਾਂ ਨੂੰ ਕਿਸੇ ਦੀਵਾਲੀ 'ਤੇ ਚਲਾਉਣ ਲਈ ਨਹੀਂ ਰੱਖੇ ਹਨ। ਜੇ ਪਾਕਿਸਤਾਨ ਦੇ ਜੀਵਨ ਤੇ ਮੌਤ ਦਾ ਸਮਾਂ ਆਉਂਦਾ ਹੈ ਤਾਂ ਅਸੀਂ ਭਾਰਤ 'ਤੇ ਹਮਲਾ ਕਰਾਂਗੇ।

 

ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਾਸ਼ਿਦ ਜਿਹੜੇ ਆਪਣੇ ਵਿਵਾਦਪੂਰਨ ਬਿਆਨਾਂ ਕਾਰਨ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਹਨ, ਨੂੰ ਕੁਝ ਦਿਨ ਪਹਿਲਾਂ ਹੀ ਲੰਡਨ ਚ ਘਸੁੰਨ ਮਾਰੇ ਗਏ ਸੀ ਤੇ ਨਾਲ ਹੀ ਇਨ੍ਹਾਂ ’ਤੇ ਅੰਡੇ ਵੀ ਸੁੱਟੇ ਗਏ ਸਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਪਾਕਿਸਤਾਨੀ ਮੀਡੀਆ ਚ ਛਪੀਆਂ ਖਬਰਾਂ ਮੁਤਾਬਕ ਅਵਾਮੀ ਮੁਸਲਿਮ ਲੀਗ ਦੇ ਮੁਖੀ ਅਤੇ ਰੇਲ ਮੰਤਰੀ ਸ਼ੇਖ ਰਾਸ਼ਿਦ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਲੰਡਨ ਦੇ ਇਕ ਹੋਟਲ ਚ ਇਕ ਪੁਰਸਕਾਰ ਸਮਾਰੋਹ ਲਈ ਜਾ ਰਹੇ ਸਨ। ਇਸ ਦੌਰਾਨ ਰਾਸ਼ਿਦ 'ਤੇ ਹਮਲਾ ਕਰਨ ਵਾਲੇ ਮੌਕੇ ਤੋਂ ਫਰਾਰ ਹੋ ਗਏ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan minister predicts India Pakistan war may be in this month