ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਾਲਿਸਤਾਨੀ ਗੋਪਾਲ ਚਾਵਲਾ ਸਮੇਤ ਨਨਕਾਣਾ ਸਾਹਿਬ ਪੁੱਜੇ ਪਾਕਿ-ਮੁਸਲਿਮ ਆਗੂ

ਮੁਸਲਿਮ ਨੇਤਾਵਾਂ ਦੇ ਇਕ ਵਫ਼ਦ ਨੇ ਸ਼ਨਿੱਚਰਵਾਰ ਨੂੰ ਸ਼੍ਰੀ ਨਨਕਾਣਾ ਸਾਹਿਬ ਦਾ ਦੌਰਾ ਕੀਤਾ ਤੇ ਉਥੋਂ ਦੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਮੁਸਲਮਾਨ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਸ਼੍ਰੀ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ

 

 

ਖਾਲਿਸਤਾਨੀ ਪੱਖੀ ਨੇਤਾ ਗੋਪਾਲ ਚਾਵਲਾ (ਫੋਟੋਆਂ ਵਿੱਚ ਜਾਮਨੀ ਰੰਗ ਦੀ ਪੱਗ ਵਿੱਚ) ਵੀ ਵਫ਼ਦ ਨਾਲ ਵੇਖਿਆ ਗਿਆ ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਪਾਕਿਸਤਾਨ ਨਿਸ਼ਾਨੇ 'ਤੇ ਹੈ ਤੇ ਭਾਰਤ ਨੇ ਸਖਤ ਵਿਰੋਧ ਪ੍ਰਗਟਾਇਆ ਹੈ

 

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਇੱਕ ਭੀੜ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ 'ਤੇ ਪੱਥਰ ਸੁੱਟੇ ਅਤੇ ਸਿੱਖਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਦਹਿਸ਼ਤ ਕਾਰਲ ਪਹਿਲੀ ਵਾਰ ਗੁਰਦੁਆਰਾ ਸਾਹਿਬ ਚ-ਕੀਰਤਨ ਸਮਾਗਮ ਰੱਦ ਕਰਨਾ ਪਿਆ।

 

 

ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ। ਭਾਰਤ ਨੇ ਗੁਰਦੁਆਰੇ 'ਤੇ ਪੱਥਰਬਾਜ਼ੀ ਦੀ ਸਖਤ ਨਿਖੇਧੀ ਕੀਤੀ ਹੈ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਤੋਂ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ

 

ਜਾਣਕਾਰੀ ਦੇ ਅਨੁਸਾਰ ਭੀੜ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਰ ਦੁਆਰਾ ਕੀਤੀ ਗਈ ਸੀ ਜਿਸ ਉੱਤੇ ਇੱਕ ਸਿੱਖ ਲੜਕੀ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦਾ ਇਲਜ਼ਾਮ ਹੈ ਲੜਕੀ ਨਾਲ ਵਿਆਹ ਕਰਨ ਵਾਲੇ ਮੁਹੰਮਦ ਅਹਿਸਾਨ ਦੇ ਭਰਾ ਮੁਹੰਮਦ ਇਮਰਾਨ ਦੇ ਨਾਲ ਆਈ ਭੀੜ ਨੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਤੇ ਕੁਝ ਦੇਰ ਮਗਰੋਂ ਗੁਰਦੁਆਰੇ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਪੱਥਰਬਾਜ਼ੀ ਸ਼ੁਰੂ ਹੋ ਗਈ

 

ਗੇਟ ਬੰਦ ਕਰਨ 'ਤੇ ਗੁਰਦੁਆਰੇ ਦੇ ਅੰਦਰ ਪੱਥਰ ਸੁੱਟੇ ਗਏ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦਾ ਨਾਮ ਗੁਲਾਮ--ਮੁਸਤਫਾ ਰੱਖਣ ਦੀ ਧਮਕੀ ਦਿੱਤੀ ਨਾਅਰੇਬਾਜ਼ੀ ਕਰਦਿਆਂ ਪਾਕਿਸਤਾਨ ਦੇ ਸਿੱਖ ਭਾਈਚਾਰੇ ਨੂੰ ਇਹ ਵੀ ਧਮਕੀ ਦਿੱਤੀ ਕਿ ਕੋਈ ਵੀ ਸਿੱਖ ਨਨਕਾਣਾ ਸਾਹਿਬ ਵਿੱਚ ਨਹੀਂ ਰਹਿਣ ਦੇਵਾਂਗੇ। ਇਸ ਜਨਤਕ ਬਿਆਨ ਦੇ ਵੀਡੀਓ ਸੋਸ਼ਲ ਮੀਡੀਆ ਤੇ ਆਮ ਦੇਖਣ ਨੂੰ ਮਿਲ ਰਹੇ ਹਨ।

 

ਪ੍ਰਦਰਸ਼ਨ ਲਗਭਗ ਚਾਰ ਘੰਟੇ ਤੱਕ ਚੱਲਿਆ। ਇਸ ਕਾਰਨ ਗੁਰਦੁਆਰੇ ਦੇ ਆਸ ਪਾਸ ਦੁਕਾਨਾਂ ਬੰਦ ਹੋ ਗਈਆਂ ਇਸ ਦੌਰਾਨ ਗੁਰੂਦੁਆਰਾ ਸਾਹਿਬ ਵਿੱਚ ਮੌਜੂਦ ਸੰਗਤ ਡਰ ਦੇ ਮਾਰੇ ਸਬੰਧਤ ਪ੍ਰਦਰਸ਼ਨਕਾਰੀਆਂ ਦੇ ਜਾਣ ਦੇ ਬਾਵਜੂਦ ਵੀ ਕਾਫ਼ੀ ਦੇਰ ਤੱਕ ਉਥੇ ਹੀ ਬੈਠੀ ਰਹੀ

 

ਘਟਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਤੇ ਕਈ ਪੱਥਰਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਬਾਅਦ ਸੰਗਤ ਉਥੋਂ ਚਲੀ ਗਈ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਜਿਸ ਤੋਂ ਬਾਅਦ ਸਾਰੇ ਪਾਸਿਓਂ ਇਸ ਕੇਸ ਤੋਂ ਪ੍ਰਤੀਕ੍ਰਿਆ ਆਉਣੀ ਸ਼ੁਰੂ ਹੋ ਗਈ

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Muslim leaders reach Nankana Sahib including Khalistani Gopal Chawla