ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਬ ਸ਼ਰੀਫ਼ ਤੋਂ ਪੁੱਛਗਿੱਛ ਕਰੇਗੀ NAB, ਕੋਰਟ ਤੋਂ ਮਿਲੀ ਇਜਾਜ਼ਤ

ਪਾਕਿਸਤਾਨ ਦੀ ਇੱਕ ਅਦਾਲਤ ਨੇ ਦੇਸ਼ ਦੀ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨ ਸੰਸਥਾ ਨੂੰ ਜੇਲ੍ਹ ਵਿੱਚ ਕੈਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। 

 


ਸ਼ਰੀਫ਼ ਤੋਂ ਇਹ ਪੁੱਛਗਿੱਛ 2016 ਵਿਚ ਪ੍ਰਸਤਾਵਿਤ ਸਿਖਰ ਸੰਮੇਲਨ ਲਈ ਆਪਣੇ 20 ਬੁਲੇਟਪਰੂਫ ਗੱਡੀਆਂ ਦਾ ਖੁ਼ਦ ਲਈ ਅਤੇ ਆਪਣੇ ਪਰਿਵਾਰ ਲਈ ਕਥਿਤ ਤੌਰ ਉੱਤੇ ਇਸਤੇਮਾਲ ਕਰਨ ਨੂੰ ਲੈ ਕੇ ਹੋਣੀ ਹੈ। ਮੀਡੀਆ ਵਿੱਚ ਆਈ ਇੱਕ ਖ਼ਬਰ ਤੋਂ ਇਹ ਪਤਾ ਲੱਗਾ ਹੈ।

 


ਐਕਸਪ੍ਰੈਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੌਮੀ ਜਵਾਬਦੇਹੀ ਬਿਊਰੋ (ਐਨਏਬੀ) ਦੇ ਮੁਤਾਬਕ ਸ਼ਿਖਰ ਸੰਮੇਲਨ ਵਿੱਚ ਸ਼ਰੀਕ ਹੋਣ ਵਾਲੇ ਡਿਪਲੋਮੇਟ ਲਈ ਜਰਮਨੀ ਤੋਂ 34 ਬੁਲਟ ਵਾਹਨ ਆਯਾਤ ਕੀਤੇ ਗਏ ਸਨ।  ਹਾਲਾਂਕਿ, ਇਨ੍ਹਾਂ 'ਤੇ ਕਸਟਮ ਡਿਊਟੀ ਨਹੀਂ ਦਿੱਤੀ ਗਈ ਸੀ।

 


ਜ਼ਿਕਰਯੋਗ ਹੈ ਕਿ ਇਸਲਾਮਾਬਾਦ 'ਚ ਹੋਣ ਵਾਲੇ 19ਵੇਂ ਸ਼ਿਖਰ ਸੰਮੇਲਨ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਭਾਰਤ ਨੂੰ ਉੜੀ ਵਿਚ ਸੈਨਾ ਦੇ ਇੱਕ ਕੈਂਪ ਉੱਤੇ ਅੱਤਵਾਦੀ ਹਮਲੇ ਤੋਂ ਬਾਅਦ ਮੀਟਿੰਗ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan NAB gets go ahead to question Nawaz Sharif in illegal vehicles case