ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੂੰ ਡਿੱਗਦੀ ਅਰਥਵਿਵਸਥਾ ਸੰਭਾਲਣ ਲਈ ਚਾਹੀਦੇ ਨੇ 9 ਅਰਬ ਡਾਲਰ

1 / 3ਪਾਕਿਸਤਾਨ ਨੂੰ ਡਿੱਗਦੀ ਅਰਥਵਿਵਸਥਾ ਸੰਭਾਲਣ ਲਈ ਚਾਹੀਦੇ ਨੇ 9 ਅਰਬ ਡਾਲਰ

2 / 3ਪਾਕਿਸਤਾਨ ਨੂੰ ਡਿੱਗਦੀ ਅਰਥਵਿਵਸਥਾ ਸੰਭਾਲਣ ਲਈ ਚਾਹੀਦੇ ਨੇ 9 ਅਰਬ ਡਾਲਰ

3 / 3ਪਾਕਿਸਤਾਨ ਨੂੰ ਡਿੱਗਦੀ ਅਰਥਵਿਵਸਥਾ ਸੰਭਾਲਣ ਲਈ ਚਾਹੀਦੇ ਨੇ 9 ਅਰਬ ਡਾਲਰ

PreviousNext

ਪਾਕਿਸਤਾਨ ਇਸ ਸਮੇਂ ਆਰਥਿਕ ਸੰਕਟ ਨਾਲ ਜਦੋਜਹਿਦ ਕਰ ਰਿਹਾ ਹੈ। ਦੇਸ਼ ਦੀ ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ ਘਟਦਾ ਹੀ ਜਾ ਰਿਹਾ ਹੈ। ਦੇਸ਼ ਦੀ ਨਵੀਂ ਸਰਕਾਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਅਰਥਵਿਵਸਥਾ ਨੂੰ ਸੰਭਾਲਣ ਦੀ ਹੈ।

 

ਜਾਣਕਾਰੀ ਮੁਤਾਬਿਕ ਪਾਕਿਸਤਾਨ ਨੂੰ ਆਪਣੀ ਅਰਥਵਿਵਸਥਾ ਨੂੰ ਸੰਭਾਲਣ ਲਈ ਜਲਦ 9 ਅਰਬ ਡਾਲਰ ਕਰਜ਼ੇ ਦੀ ਲੋੜ ਹੈ। 1980 ਤੋਂ ਬਾਅਦ ਪਾਕਿਸਤਾਨ 14 ਵਾਰ ਆਈ. ਐੱਮ. ਐੱਫ. ਤੋਂ ਕਰਜ਼ਾ ਲੈ ਚੁੱਕਿਆ ਹੈ। ਅਜਿਹੇ 'ਚ ਪਾਕਿਸਤਾਨ ਅਜਿਹੀਆਂ ਸੰਭਾਵਨਾਵਾਂ ਭਾਲ ਰਿਹਾ ਹੈ ਤਾਂ ਜੋ ਉਸ ਨੂੰ ਆਈ. ਐੱਮ. ਐੱਫ. ਦੀ ਪਨਾਹ 'ਚ ਨਾ ਜਾਣਾ ਪਵੇ।

 

ਮੰਨਿਆ ਜਾ ਰਿਹਾ ਸੀ ਕਿ ਆਪਣੀ ਖਸਤਾਹਾਲ ਅਰਥਵਿਵਸਥਾ 'ਚ ਸੁਧਾਰ ਲਈ ਪਾਕਿਸਤਾਨ ਨੂੰ ਆਈ. ਐੱਮ. ਐੱਫ. (ਇੰਟਰਨੈਸ਼ਨਲ ਮੋਨੇਟਰੀ ਫੰਡ) ਤੋਂ ਕਰਜ਼ਾ ਲੈਣਾ ਹੋਵੇਗਾ। ਹਾਲਾਂਕਿ ਪਾਕਿਸਤਾਨ ਦੇ ਇਕ ਪੱਤਰਕਾਰ ਹਾਮਿਦ ਮੀਰ ਨੇ ਇਸ ਮਾਮਲੇ 'ਚ ਵੱਡਾ ਦਾਅਵਾ ਕੀਤਾ ਹੈ।

 

ਇਕ ਟੀ. ਵੀ. ਪ੍ਰੋਗਰਾਮ 'ਚ ਹਾਮਿਦ ਮੀਰ ਨੇ ਦੱਸਿਆ ਕਿ ਪਾਕਿਸਤਾਨ ਆਈ. ਐੱਮ. ਐੱਫ. ਤੋਂ ਮਦਦ ਨਹੀਂ ਲਵੇਗਾ। ਮੀਰ ਨੇ ਆਖਿਆ ਕਿ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਗਿਰਾਵਟ ਨੂੰ ਰੋਕਣ ਲਈ ਪਾਕਿ ਨੇ ਸਾਊਦੀ ਅਰਬ ਨਾਲ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਸਾਊਦੀ ਅਰਬ ਪਾਕਿਸਤਾਨ ਦੇ ਫਾਰਨ ਰਿਜ਼ਰਵ 'ਚ ਵੱਡੀ ਗਿਣਤੀ 'ਚ ਡਾਲਰ ਪਾਵੇਗਾ। ਇਸ ਨਾਲ ਪਾਕਿਸਤਾਨੀ ਰੁਪਏ ਨੂੰ ਸਹਾਰਾ ਮਿਲੇਗਾ ਅਤੇ ਉਸ 'ਚ ਡਾਲਰ ਦੇ ਮੁਕਾਬਲੇ ਗਿਰਾਵਟ 'ਚ ਕਮੀ ਆਵੇਗੀ। ਹਾਂਲਾਕਿ ਇਸ 'ਚ ਇਕ ਵੱਡਾ ਦਾਅ ਵੀ ਹੈ ਕਿ ਸਾਊਦੀ ਵੱਲੋਂ ਜਮ੍ਹਾ ਡਾਲਰ ਦਾ ਪਾਕਿਸਤਾਨ ਇਸਤੇਮਾਲ ਨਹੀਂ ਕਰ ਪਾਵੇਗਾ।

 

ਪਾਕਿਸਤਾਨ ਨੂੰ ਹੁਣ ਸਾਊਦੀ ਅਰਬ ਤੋਂ ਕਿੰਨੀ ਸਹਾਇਤਾ ਮਿਲ ਪਾਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan needs 9 billion dollar to manage its falling economy