ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਹਿੰਦੂ ਕੁੜੀਆਂ ਦੇ ਜਬਰੀ ਧਰਮ–ਪਰਿਵਰਤਨ ਦਾ ਕੈਨੇਡਾ ’ਚ ਜ਼ੋਰਦਾਰ ਵਿਰੋਧ

ਪਾਕਿਸਤਾਨ ’ਚ ਹਿੰਦੂ ਕੁੜੀਆਂ ਦੇ ਜਬਰੀ ਧਰਮ–ਪਰਿਵਰਤਨ ਦਾ ਕੈਨੇਡਾ ’ਚ ਜ਼ੋਰਦਾਰ ਵਿਰੋਧ

ਕੈਨੇਡਾ ਦੇ ਸੂਬੇ ਉਨਟਾਰੀਓ ’ਚ ਮਿਸੀਸਾਗਾ ਵਿਖੇ ਪਾਕਿਸਤਾਨੀ ਮੂਲ ਦੇ ਅਨੇਕ ਪ੍ਰਵਾਸੀਆਂ ਨੇ ਕੱਲ੍ਹ ਐਤਵਾਰ ਨੂੰ ਰੋਸ ਮੁਜ਼ਾਹਰਾ ਕੀਤਾ। ਉਹ ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਦੇ ਜਬਰੀ ਧਰਮ–ਪਰਿਵਰਤਨ ਦਾ ਵਿਰੋਧ ਕਰ ਰਹੇ ਸਨ। ਇੱਕ ਹੋਰ ਵਰਨਣਯੋਗ ਗੱਲ ਇਹ ਵੀ ਰਹੀ ਕਿ ਇਹ ਸਾਰੇ ਮੁਜ਼ਾਹਰਾਕਾਰੀ ਪਾਕਿਸਤਾਨੀ ਸੂਬੇ ਸਿੰਧ ਦੇ ਜੰਮਪਲ਼ ਸਨ।

 

 

ਉੱਧਰ ਪਾਕਿਸਤਾਨ ਵਿੱਚ ਵੀ ਹੁਣ ਹਿੰਦੂਆਂ ਨੇ ਅਜਿਹੇ ਜਬਰੀ ਧਰਮ–ਪਰਿਵਰਤਨਾਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ।

 

 

ਬੀਤੇ ਦਿਨੀਂ ਮੀਰਪੁਰਖ਼ਾਸ ਵਿਖੇ ਇੱਕ ਹਿੰਦੂ ਬਹੁ–ਗਿਣਤੀ ਵਾਲੇ ਪਿੰਡ ਦੇ ਵਾਸੀਆਂ ਨੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਸੀ। ਉਨ੍ਹਾਂ ਬੈਨਰ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ। ਉਹ ਮਾਰਚ ਕਰਦੇ ਹੋਏ ਮੀਰਪੁਰਖ਼ਾਸ ਦੇ ਪ੍ਰੈੱਸ ਕਲੱਬ ਦੇ ਅੱਗੇ ਤੱਕ ਗਏ ਸਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਪਾਕਿਸਤਾਨ ਵਿੱਚ ਹਿੰਦੂ ਭਾਈਚਾਰੇ ਸਮੇਤ ਘੱਟ–ਗਿਣਤੀਆਂ ਦੀਆਂ ਕੁੜੀਆਂ ਨੂੰ ਅਗ਼ਵਾ ਕਰ ਕੇ ਉਨ੍ਹਾਂ ਦੇ ਜਬਰੀ ਧਰਮ ਪਰਿਵਰਤਨ ਕਰਵਾਉਣ ਤੇ ਫਿਰ ਉਨ੍ਹਾਂ ਨਾਲ ਵਿਆਹ ਰਚਾਉਣ ਦਾ ਰਿਵਾਜ ਹੁਣ ਪਾਕਿਸਤਾਨ ਵਿੱਚ ਆਮ ਹੀ ਹੋ ਗਿਆ ਹੈ।

 

 

ਰੋਸ ਮੁਜ਼ਾਹਰਾਕਾਰੀਆਂ ਨੇ ਮੀਰਪੁਰ ਖ਼ਾਸ ਵਿਖੇ ਠੱਟਾ ਪਾਕਿਸਤਾਨ ਦੇ ਪਿੰਡ ਮਾਕਲੀ ਦੀ ਪਾਇਲ ਕੁਮਾਰੀ ਦਾ ਜਬਰੀ ਧਰਮ–ਪਰਿਵਰਤਨ ਕਰਵਾਉਣ ਦਾ ਜ਼ੋਰਦਾਰ ਵਿਰੋਧ ਕੀਤਾ। ਇਹ ਰੋਸ ਪ੍ਰਦਰਸ਼ਨ 7 ਜੁਲਾਈ ਸਨਿੱਚਰਵਾਰ ਨੂੰ ਹੋਇਆ।

 

 

ਮੁਜ਼ਾਹਰਾਕਾਰੀ ਹੁਣ ਪਾਕਿਸਤਾਨ ਦੀ ਸੁਪਰੀਮ ਕੋਰਟ ਤੇ ਚੀਫ਼ ਜਸਟਿਸ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan origin immigrants protest against forced conversions of Hindu girls