ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਕੋਰੋਨਾ ਖਿਲਾਫ ਬਣੇ ਫੰਡ ਤੋਂ ਲਾਹੇਗਾ ਕਰਜ਼ੇ ਦਾ ਵਿਆਜ

ਪਾਕਿਸਤਾਨ ਵਿਚ ਕੋਰੋਨਾ ਵਾਇਰਸ ਨਾਲ ਲੜਨ ਲਈ ਬਣਾਇਆ ਗਿਆ ਪ੍ਰਧਾਨ ਮੰਤਰੀ ਕੋਰੋਨਾ ਰਿਲੀਫ ਫੰਡ ਦਾ 10 ਅਰਬ ਰੁਪਏ ਦੇਸ਼ ਦੇ ਊਰਜਾ ਸੈਕਟਰ 'ਤੇ ਚੜ੍ਹੇ ਵਿਆਜ ਦੀ ਅਦਾਇਗੀ ਲਈ ਵਰਤਿਆ ਜਾਵੇਗਾ। ਪਾਕਿਸਤਾਨੀ ਮੀਡੀਆ ਵਿਚ ਪ੍ਰਕਾਸ਼ਤ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

 

“ਰੋਜ਼ਨਾਮਾ ਪਾਕਿਸਤਾਨ” ਨੇ ‘ਐਕਸਪ੍ਰੈਸ ਟ੍ਰਿਬਿ'ਨ’ ਦੇ ਹਵਾਲੇ ਨਾਲ ਪ੍ਰਕਾਸ਼ਤ ਆਪਣੀ ਆਨਲਾਈਨ ਰਿਪੋਰਟ ਵਿੱਚ ਕਿਹਾ, “ਪਾਕਿਸਤਾਨੀ ਫਿਰ ਮੂਰਖ ਬਣ ਗਏ, ਸਰਕਾਰ ਕੋਰੋਨਾ ਵਾਇਰਸ ਫੰਡ ਦੀ ਰਾਸ਼ੀ ਕਿੱਥੇ ਵਰਤੇਗੀ? ਹੱਦੋਵੱਧ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ'।

 

ਮਹੱਤਵਪੂਰਣ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰੋਨਾ ਵਿਰੁੱਧ ਯੁੱਧ ਚ ਕੋਰੋਨਾ ਰਿਲੀਫ ਫੰਡ ਬਣਾ ਕੇ ਦੇਸ਼ ਵਾਸੀਆਂ ਨੂੰ ਇਸ ਵਿਚ ਵੱਧ ਤੋਂ ਵੱਧ ਪੈਸਾ ਪਾਉਣ ਲਈ ਕਿਹਾ ਤੇ ਹਾਲੇ ਵੀ ਕਹਿ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਇਸ ਫੰਡ ਚ ਜੋ ਇੱਕ ਰੁਪਿਆ ਰੱਖੇਗੇ ਉਸ ਬਦਲੇ ਚ ਸਰਕਾਰ ਆਪਣੀ ਤਰਫੋਂ ਚਾਰ ਰੁਪਏ ਰੱਖੇਗੀ।

 

ਪਰ, ਹੁਣ ਇਮਰਾਨ ਸਰਕਾਰ ਨੇ ਇਸ ਫੰਡ ਦੇ 10 ਅਰਬ ਰੁਪਏ ਦੀ ਵਰਤੋਂ ਕਰਜ਼ੇ ਦੇ ਵਿਆਜ ਦੀ ਅਦਾਇਗੀ ਲਈ ਕਰਨ ਦਾ ਫੈਸਲਾ ਕੀਤਾ ਹੈ ਜਿਸਦਾ ਕੋਰੋਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜਿਸ ਨੂੰ ਲੜਨ ਲਈ ਆਮ ਲੋਕਾਂ ਨੇ ਆਪਣੀਆਂ ਜੇਬਾਂ ਢਿੱਲੀਆਂ ਕਰ ਦਿੱਤੀਆਂ ਸਨ।

 

ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਦੇ ਵਿੱਤ ਮਾਮਲਿਆਂ ਦੇ ਸਲਾਹਕਾਰ ਅਬਦੁੱਲ ਹਫੀਜ਼ ਸ਼ੇਖ ਦੀ ਪ੍ਰਧਾਨਗੀ ਹੇਠ ਕੈਬਨਿਟ ਦੀ ਆਰਥਿਕ ਤਾਲਮੇਲ ਕਮੇਟੀ ਦੀ ਬੈਠਕ ਵਿਚ ਲਿਆ ਗਿਆ।

 

ਬੈਠਕ ਤੋਂ ਬਾਅਦ ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਕਮੇਟੀ ਨੇ ਪਾਕਿਸਤਾਨ ਸਰਕਾਰ ਨੂੰ ਪ੍ਰਧਾਨ ਮੰਤਰੀ ਕੋਰੋਨਾ ਰਾਹਤ ਫੰਡ ਵਿੱਚੋਂ 200 ਅਰਬ ਰੁਪਏ ਦੀ ‘ਸੁਰੱਖਿਆ’ ਪਾਕਿਸਤਾਨ ਊਰਜਾ ‘ਸੁੱਕ -2’ ਦੇ ਕਰਜ਼ੇ ਦੇ ਵਿਆਜ ਦੀ ਅਦਾਇਗੀ ਲਈ ਤੁਰੰਤ ਤੌਰ ਤੇ 10 ਅਰਬ ਰੁਪਏ ਦੇਣ ਦਾ ਫੈਸਲਾ ਕੀਤਾ। ਇਹ ਅਸਥਾਈ ਪ੍ਰਬੰਧ ਛੇ ਮਹੀਨਿਆਂ ਲਈ ਰਹੇਗਾ। ਜੇ ਇਸ ਦੌਰਾਨ ਊਰਜਾ ਰੈਗੂਲੇਟਰੀ ਅਥਾਰਟੀ ਕਾਨੂੰਨ ਬਦਲ ਜਾਂਦਾ ਹੈ, ਤਾਂ ਇਸ ਵਿਆਜ ਦਾ ਭਾਰ ਉਪਭੋਗਤਾ 'ਤੇ ਪੈ ਸਕਦਾ ਹੈ, ਨਹੀਂ ਤਾਂ ਭੁਗਤਾਨ ਕਰੋਨਾ ਰਿਲੀਫ ਫੰਡ ਦੁਆਰਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan People Fool PM Corona Relief Fund Imran Khan Govt Debt Interest