ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਹਾਦਸਾਗ੍ਰਸਤ ਜਹਾਜ਼ ਦੇ ਪਾਇਲਟ ਨੇ 3 ਚੇਤਾਵਨੀਆਂ ਨੂੰ ਕੀਤਾ ਸੀ ਨਜ਼ਰਅੰਦਾਜ਼: ਰਿਪੋਰਟ

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀ.ਆਈ.ਏ.) ਦੇ ਹਾਦਸਾਗ੍ਰਸਤ ਹੋਏ ਜਹਾਜ਼ ਦੇ ਪਾਇਲਟ ਨੇ ਹਵਾਈ ਟ੍ਰੈਫਿਕ ਕੰਟਰੋਲਰਾਂ ਦੀਆਂ ਤਿੰਨ ਚੇਤਾਵਨੀਆਂ ਨੂੰ ਲੈਂਡਿੰਗ ਤੋਂ ਪਹਿਲਾਂ ਜਹਾਜ਼ ਦੀ ਗਤੀ ਅਤੇ ਉਚਾਈ ਬਾਰੇ ਨਜ਼ਰਅੰਦਾਜ਼ ਕਦ ਦਿੱਤਾ ਸੀ ਕਿ ਉਹ ਸੰਤੁਸ਼ਟ ਹੈ ਅਤੇ ਸਥਿਤੀ 'ਤੇ ਕੰਟਰੋਲ ਕਰ ਲਵੇਗਾ। ਇਹ ਜਾਣਕਾਰੀ ਸੋਮਵਾਰ ਨੂੰ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ।
 

ਰਾਸ਼ਟਰੀ ਹਵਾਬਾਜ਼ੀ ਕੰਪਨੀ ਦਾ ਜਹਾਜ਼ ਪੀਕੇ -8303 ਸ਼ੁੱਕਰਵਾਰ ਨੂੰ ਕ੍ਰੈਸ਼ ਹੋ ਗਿਆ, ਜਿਸ ਵਿੱਚ 97 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਮਤਕਾਰੀ ਢੰਗ ਨਾਲ ਦੋ ਵਿਅਕਤੀ ਬਚ ਗਏ ਸਨ। ਇਹ ਹਾਦਸਾ ਦੇਸ਼ ਦੇ ਇਤਿਹਾਸ ਦੀ ਸਭ ਤੋਂ ਦੁਖਦਾਈ ਘਟਨਾ ਹੈ। 

 

ਜੀਓ ਨਿਊਜ਼ ਨੇ ਏਟੀਸੀ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਲਾਹੌਰ ਤੋਂ ਕਰਾਚੀ ਆ ਰਹੀ ਏਅਰਬਸ ਏ -320 ਜ਼ਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 15 ਸਮੁੰਦਰੀ ਕਿਲੋਮੀਟਰ ਦੀ ਦੂਰੀ 'ਤੇ ਜ਼ਮੀਨ ਤੋਂ 7,000 ਫੁੱਟ ਦੀ ਉੱਚਾਈ ਦੀ ਥਾਂ 10,000 ਫੁੱਟ ਦੀ ਉਚਾਈ 'ਤੇ ਉਡ ਰਹੀ ਸੀ ਜਦੋਂ ਹਵਾਈ ਟ੍ਰੈਫਿਕ ਕੰਟਰੋਲ (ਏਟੀਸੀ) ਨੇ ਜਹਾਜ਼ ਦੀ ਉੱਚਾਈ ਨੂੰ ਘਟਾਉਣ ਲਈ ਪਹਿਲੀ ਚੇਤਾਵਨੀ ਜਾਰੀ ਕੀਤੀ ਸੀ।
 

ਇਸ ਵਿੱਚ ਦੱਸਿਆ ਕਿ ਹੇਠਾਂ ਆਉਣ ਦੀ ਥਾਂ ਪਾਇਲਟ ਨੇ ਕਿਹਾ ਕਿ ਉਹ ਸੰਤੁਸ਼ਟ ਹੈ। ਜਦੋਂ ਜਹਾਜ਼ ਹਵਾਈ ਅੱਡੇ ਤੋਂ ਸਿਰਫ਼ 10 ਸਮੁੰਦਰੀ ਕਿਲੋਮੀਟਰ ਦੀ ਦੂਰੀ 'ਤੇ ਸੀ, ਤਾਂ ਜਹਾਜ਼ 3,000 ਫੁੱਟ ਦੀ ਬਜਾਏ 7,000 ਫੁੱਟ ਦੀ ਉਚਾਈ 'ਤੇ ਸੀ। 

 

ਏਟੀਸੀ ਨੇ ਜਹਾਜ਼ ਦੀ ਉੱਚਾਈ ਨੂੰ ਘਟਾਉਣ ਲਈ ਪਾਇਲਟ ਨੂੰ ਦੂਜੀ ਚੇਤਾਵਨੀ ਜਾਰੀ ਕੀਤੀ। ਹਾਲਾਂਕਿ, ਪਾਇਲਟ ਨੇ ਮੁੜ ਕਿਹਾ ਕਿ ਉਹ ਸੰਤੁਸ਼ਟ ਹੈ ਅਤੇ ਸਥਿਤੀ ਨੂੰ ਸੰਭਾਲ ਲਵੇਗਾ ਅਤੇ ਉਹ ਹੇਸ਼ਾਂ ਉਤਰਨ ਲਈ ਤਿਆਰ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਵਿੱਚ ਦੋ ਘੰਟੇ 34 ਮਿੰਟ ਲਈ ਉਡਣ ਲਈ ਕਾਫ਼ੀ ਤੇਲ ਸੀ ਜਦੋਂ ਕਿ ਇਸ ਦਾ ਉਡਾਣ ਦਾ ਕੁੱਲ ਸਮਾਂ ਇਕ ਘੰਟਾ 33 ਮਿੰਟ ਰਿਕਾਰਡ ਕੀਤਾ ਗਿਆ।
 

ਪਾਕਿਸਤਾਨੀ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਹਾਦਸਾ ਪਾਇਲਟ ਦੀ ਗ਼ਲਤੀ ਕਾਰਨ ਹੋਇਆ ਹੈ ਜਾਂ ਕਿਸੇ ਤਕਨੀਕੀ ਖ਼ਰਾਬੀ ਕਾਰਨ ਹੋਇਆ ਹੈ। ਦੇਸ਼ ਦੀ ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਵੱਲੋਂ ਤਿਆਰ ਕੀਤੀ ਰਿਪੋਰਟ ਅਨੁਸਾਰ, ਪਾਇਲਟ ਨੇ ਜਹਾਜ਼ ਨੂੰ ਲੈਂਡ ਕਰਨ ਦੀ ਪਹਿਲੀ ਕੋਸ਼ਿਸ਼ 'ਤੇ, ਜਹਾਜ਼ ਦਾ ਇੰਜਣ ਰਨਵੇ 'ਤੇ ਤਿੰਨ ਵਾਰ ਮਾਰਿਆ ਅਤੇ ਮਾਹਰਾਂ ਨੂੰ ਚਿੰਗਾਰੀ ਉਠਦੀ ਵੇਖੀ।
 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਜਹਾਜ਼ ਲੈਂਡਿੰਗ ਦੀ ਪਹਿਲੀ ਅਸਫ਼ਲ ਕੋਸ਼ਿਸ਼ ਵਿੱਚ ਜ਼ਮੀਨ ਨਾਲ ਟਕਰਾ ਗਿਆ, ਤਾਂ ਇੰਜਣ ਦੇ ਤੇਲ ਦੇ ਟੈਂਕ ਅਤੇ ਬਾਲਣ ਪੰਪ ਨੂੰ ਨੁਕਸਾਨ ਪਹੁੰਚਿਆ ਅਤੇ ਲੀਕ ਹੋਣ ਲੱਗਾ ਸੀ ਜਿਸ ਨਾਲ ਪਾਇਲਟ ਨੂੰ ਹਵਾਈ ਜਹਾਜ਼ ਨੂੰ ਬਚਾਅ ਦੇ ਪੱਧਰ ਤੱਕ ਲਿਜਾਣ ਲਈ ਲੋੜੀਂਦੀ ਰਫ਼ਤਾਰ ਹਾਸਲ ਨਹੀਂ ਕਰ ਸਕਿਆ ਹੋਵੇਗਾ। ਇਸ ਵਿੱਚ ਕਿਹਾ ਗਿਆ ਕਿ ਪਹਿਲੀ ਵਾਰ ਜਹਾਜ਼ ਨੂੰ ਉਤਾਰਨ ਦੀ ਕੋਸ਼ਿਸ਼ ਅਸਫਲ ਹੋਈ, ਤਾਂ ਪਾਇਲਟ ਨੇ ਜਹਾਜ਼ ਨਾਲ ਚੱਕਰ ਲਗਾਉਣ ਦਾ ਫ਼ੈਸਲਾ ਕੀਤਾ ਅਤੇ ਉਸੇ ਸਮੇਂ ਏਟੀਸੀ ਨੂੰ ਦੱਸਿਆ ਗਿਆ ਕਿ ਲੈਂਡਿੰਗ ਗੀਅਰ ਕੰਮ ਨਹੀਂ ਕਰ ਰਿਹਾ ਸੀ।
.....................

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Plane Carsh: pilot ignored three warnings says in report